Fri, Apr 19, 2024
Whatsapp

1 ਕਿੱਲੋ 140 ਗ੍ਰਾਮ ਹੈਰੋਇਨ ਸਮੇਤ ਸੱਸ ਤੇ ਜਵਾਈ ਗ੍ਰਿਫਤਾਰ

Written by  Joshi -- April 01st 2018 04:02 PM
1 ਕਿੱਲੋ 140 ਗ੍ਰਾਮ ਹੈਰੋਇਨ ਸਮੇਤ ਸੱਸ ਤੇ ਜਵਾਈ ਗ੍ਰਿਫਤਾਰ

1 ਕਿੱਲੋ 140 ਗ੍ਰਾਮ ਹੈਰੋਇਨ ਸਮੇਤ ਸੱਸ ਤੇ ਜਵਾਈ ਗ੍ਰਿਫਤਾਰ

1 ਕਿੱਲੋ 140 ਗ੍ਰਾਮ ਹੈਰੋਇਨ ਸਮੇਤ ਸੱਸ ਤੇ ਜਵਾਈ ਗ੍ਰਿਫਤਾਰ: ਨਸ਼ਾ ਤਸਕਰੀ ਨੂੰ ਠੱਲ ਪਾਉਣ ਦੇ ਪੰਜਾਬ ਸਰਕਾਰ ਦੇ ਦਾਅਵੇ ਉਦੋਂ ਖੋਖਲੇ ਹੁੰਦੇ ਨਜ਼ਰ ਆਏ ਜਦੋਂ ਤਰਨਤਾਰਨ ਪੁਲਸ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ 'ਚ ਇੱਕ ਔੌਰਤ ਸਮੇਤ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਕੋਲੋਂ 1 ਕਿੱਲੋ 140 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸਦੀ ਕੀਮਤ ਕਰੋੜਾਂ 'ਚ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ, ਇਹ ਦੋਵੇਂ ਸੱਸ ਅਤੇ ਜਵਾਈ ਹਨ, ਜਦਕਿ ਇਹਨਾਂ 'ਚੋਂ ਇੱਕ ਨੌਜਵਾਨ ਫਰਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ 'ਚ ਔਰਤ ਸਣੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। 1 ਕਿੱਲੋ 140 ਗ੍ਰਾਮ ਹੈਰੋਇਨ ਸਮੇਤ ਸੱਸ ਤੇ ਜਵਾਈ ਗ੍ਰਿਫਤਾਰਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਦੌਰਾਨ ਇਕ ਮੋਟਰਸਾਈਕਲ 'ਤੇ ਆਉਂਦੇ ਦੋ ਨੌਜਵਾਨਾਂ 'ਤੇ ਉਹਨਾਂ ਨੂੰ ਸ਼ੱਕ ਦਿਖਾਈ ਦਿੱਤੇ।  ਉਹਨਾਂ ਨੂੰ ਰੋਕਣ 'ਤੇ ਪਿੱਛੇ ਬੈਠੇ ਨੌਜਵਾਨ ਨੇ ਇੱਕ ਲਿਫਾਫਾ ਸੁੱਟਿਆ ਅਤੇ ਫਰਾਰ ਹੋ ਗਿਆ। 1 ਕਿੱਲੋ 140 ਗ੍ਰਾਮ ਹੈਰੋਇਨ ਸਮੇਤ ਸੱਸ ਤੇ ਜਵਾਈ ਗ੍ਰਿਫਤਾਰਪੁਲਸ ਵੱਲੋਂ ਕੀਤੀ ਜਾਂਚ ਦੌਰਾਨ ਮੋਟਰਸਾਈਕਲ ਚਾਲਕ ਨੌਜਵਾਨ ਤੋਂ 275 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸਦੇ ਚੱਲਦੇ ਔਰਤ ਸਣੇ ਤਿੰਨ ਲੋਕਾਂ ਖਿਲਾਫ ਦਰਜ ਕਰ ਲਿਆ ਗਿਆ ਹੈ। —PTC News


Top News view more...

Latest News view more...