ਜ਼ਮੀਨੀ ਵਿਵਾਦ ਚੱਲਦਿਆਂ ਚੱਲੀ ਗੋਲੀ, 1 ਦੀ ਮੌਤ, 29 ਲੋਕ ਜ਼ਖਮੀ 

1 shot dead, 1 shot dead, 29 injured in land dispute
1 shot dead, 1 shot dead, 29 injured in land dispute

ਜ਼ਮੀਨੀ ਵਿਵਾਦ ਚੱਲਦਿਆਂ ਚੱਲੀ ਗੋਲੀ, 1 ਦੀ ਮੌਤ, 29 ਲੋਕ ਜ਼ਖਮੀ

ਧਰਮਨਗਰੀ ਦੇ ਸ਼ਾਹਬਾਦ ਉਪਮੰਡਲ ਪਿੰਡ ‘ਚ ਦੋ ਗੁੱਟਾਂ ‘ਚ ਝੜਪ ਹੋਣ ਨਾਲ ਇਲਾਕੇ ‘ਚ ਤਣਾਅਪੂਰਨ ਸਥਿਤੀ ਬਣ ਗਈ ਹੈ। ਇਸ ਘਟਨਾ ‘ਚ ਇੱਕ ਪੱਖ ਵੱਲੋਂ ਦੂਸਰੇ ਗੁੱਟ ‘ਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ।

ਦੁੱਖਦਾਈ ਗੱਲ ਇਹ ਹੈ ਕਿ ਇਸ ਘਟਨਾ ‘ਤੇ ਹਮੇਸ਼ਾ ਦੀ ਤਰ੍ਹਾਂ ਪੁਲਿਸ ਮੌਨ ਦਿਖਾਈ ਦਿੱਤੀ ਹੈ।

ਝੜਪ ‘ਚ ਚੱਲੀ ਗੋਲੀ ਕਾਰਨ 29 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀ ਲੋਕਾਂ ਨੂੰ ਪੀਜੀਆਈ ਚੰਡੀਗੜ੍ਹ, ਅਤੇ ਕੁਰੂਕਸ਼ੇਤਰ ਦੇ ਐਲਐਨਜੇਪੀ ਹਸਪਤਾਲ ਭੇਜਿਆ ਗਿਆ ਹੈ।

ਇਹ ਝਗੜਾ ਜ਼ਮੀਨੀ ਵਿਵਾਦ ਕਾਰਨ ਹੋਇਆ ਸੀ ਅਤੇ ਇਸ ਨਾਲ ਕਹਾਸੁਣੀ ਇੰਨ੍ਹੀ ਵੱਧ ਗਈ ਕਿ ਇੱਕ ਪੱਖ ਨੇ ਦੂਸਰੇ ਪੱਖ ‘ਤੇ ਸ਼ਰੇਆਮ ਗੋਲੀਆਂ ਵਰਾ ਦਿੱਤੀਆਂ, ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 29 ਹੋਰ ਲੋਕ ਜ਼ਖਮੀ ਹੋ ਗਏ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਮੌਕੇ ‘ਤੇ ਮੌਜੂਦ ਸੋਹਨ ਲਾਲ ਨੇ ਦੱਸਿਆ ਕਿ ਅਦਾਲਤ ਨੇ ਵੀ ਉਹਨਾਂ ਦੇ ਪੱਖ ‘ਚ ਫੈਸਲਾ ਸੁਣਾਇਆ ਹੈ, ਜਿਸ ਕਾਰਨ ਉਹ ਜ਼ਮੀਨ ‘ਤੇ ਕਾਬਜ ਸਨ। ਪਰ ਅਦਾਲਤ ਦੇ ਫੈਸਲੇ ਤੋਂ ਨਾਖੁਸ਼ ਦੂਸਰੇ ਪੱਖ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰਨ ਦੀ ਗੱਲ ਕਹੀ ਹੈ।

—PTC News