Advertisment

10 ਨੰਬਰ ਵਾਲੀ ਜਰਸੀ ਕਿਉਂ ਨਹੀਂ ਪਾ ਸਕਦਾ ਕੋਈ ਕ੍ਰਿਕਟਰ, ਜਾਣੋ!

author-image
Gagan Bindra
New Update
10 ਨੰਬਰ ਵਾਲੀ ਜਰਸੀ ਕਿਉਂ ਨਹੀਂ ਪਾ ਸਕਦਾ ਕੋਈ ਕ੍ਰਿਕਟਰ, ਜਾਣੋ!
Advertisment
10 ਨੰਬਰ ਵਾਲੀ ਜਰਸੀ ਕਿਉਂ ਨਹੀਂ ਪਾ ਸਕਦਾ ਕੋਈ ਕ੍ਰਿਕਟਰ, ਜਾਣੋ! ਬੀਸੀਸੀਆਈ ਵੱਲੋਂ 10 ਨੰਬਰ ਵਾਲੀ ਜਰਸੀ ਬਾਰੇ ਇੱਕ ਫੈਸਲਾ ਲਿਆ ਗਿਆ ਹੈ। ਉਹਨਾਂ ਵੱਲੋਂ ਇਸ ਜਰਸੀ ਨੂੰ ਕੌਮਾਂਤਰੀ ਕ੍ਰਿਕਟ ਤੋਂ ਰਿਟਾਇਰਮੈਂਟ ਦਿੱਤੀ ਗਈ ਹੈ। ਵੈਸੇ ਕ੍ਰਿਕਟ ਪ੍ਰੇਮੀਆਂ ਨੂੰ 10 ਨੰਬਰ ਵਾਲੀ ਜਰਸੀ ਬਾਰੇ ਬਹੁਤੀ ਜਾਣਕਾਰੀ ਦੇਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਇਹ ਜਰਸੀ ਸਚਿਨ ਨੇ ਆਖਰੀ ਵਾਰ ਮਾਰਚ ੨੦੧੨ 'ਚ ਪਾਕਿਸਤਾਨ ਖਿਲਾਫ ਵਨਡੇ 'ਚ ਪਾਈ ਸੀ। 10 ਨੰਬਰ ਵਾਲੀ ਜਰਸੀ ਕਿਉਂ ਨਹੀਂ ਪਾ ਸਕਦਾ ਕੋਈ ਕ੍ਰਿਕਟਰ, ਜਾਣੋ! ਇਸ 10 ਨੰਬਰ ਦੀ ਜਰਸੀ ਨੂੰ ਆਖਿਰੀ ਵਾਰ ਪਾਉਣ ਤੋਂ ਬਾਅਦ ਸਚਿਨ ਨੇ ਨਵੰਬਰ ੨੦੧੩ 'ਚ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਤੇਂਦੁਲਕਰ ਦੀ ਰਿਟਾਇਰਮੈਂਟ ਤੋਂ ਬਾਅਦ ਇਸ ਜਰਸੀ ਨੂੰ ਕਿਸੇ ਨੇ ਨਹੀਂ ਪਾਇਆ ਅਤੇ ਫਿਰ ਇਸ ਸਾਲ ਇਹ ਜਰਸੀ ਅਗਸਤ 'ਚ ਇੰਡੀਆ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ ਸ਼੍ਰੀਲੰਕਾ ਖਿਲਾਫ ਕੋਲੰਬੋ ਵਨਡੇ 'ਚ ਪਾਈ ਸੀ। ਪਰ ਉਹਨਾਂ ਦੇ ਇਸ ਕਦਮ ਨਾਲ ਸਚਿਨ ਦੇ ਫੈਨਜ਼ ਨਾਰਾਜ਼ ਹੋ ਗਏ ਸਨ, ਜਿਸ 'ਤੇ ਸ਼ਾਰਦੁਲ ਨੇ ਸਫਾਈ ਦਿੰਦਿਆਂ ਕਿਹਾ ਸੀ ਕਿ ਇਹ ਮੇਰੇ ਜਨਮ ਤਰੀਕ ਦਾ ਜੋੜ ਹੈ। 10 ਨੰਬਰ ਵਾਲੀ ਜਰਸੀ ਕਿਉਂ ਨਹੀਂ ਪਾ ਸਕਦਾ ਕੋਈ ਕ੍ਰਿਕਟਰ, ਜਾਣੋ! ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਬੀਸੀਸੀਆਈ ਨੇ ੧੦ ਨੰਬਰ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ। -PTC News-
sachin-tendulkar indian-cricket-team latest-news-in-punjabi latest-news-in-punjab news-in-punjabi news-in-punjab
Advertisment

Stay updated with the latest news headlines.

Follow us:
Advertisment