ਅਮਰੀਕਾ ਤੋਂ 100 ਤੋਂ ਵੱਧ ਨਰਸਾਂ ਆਪਣੀਆਂ ਸੇਵਾਵਾਂ ਦੇਣ ਲਈ ਆ ਰਹੀਆਂ ਨੇ ਭਾਰਤ  

100 nurses from US left their jobs and families to come to India for services
ਅਮਰੀਕਾ ਤੋਂ 100 ਤੋਂ ਵੱਧ ਨਰਸਾਂ ਆਪਣੀਆਂ ਸੇਵਾਵਾਂ ਦੇਣ ਲਈ ਆ ਰਹੀਆਂ ਨੇ ਭਾਰਤ  

ਵਾਸ਼ਿੰਗਟਨ : ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਜਿੱਥੇ ਕਈ ਦੇਸ਼ ਇਸ ਸੰਕਟ ਦੀ ਘੜੀ ਵਿੱਚ ਭਾਰਤ ਦੀ ਮਦਦ ਲਈ ਅੱਗੇ ਆਏ ਹਨ , ਓਥੇ ਹੀ ਅਮਰੀਕਾ ਵਿਚ ਸੇਵਾਵਾਂ ਦੇ ਰਹੀਆਂ ਨਰਸਾਂ ਦੇ ਇਕ ਗਰੁੱਪ ਨੇ ਭਾਰਤ ਦੀ ਮਦਦ ਕਰਨ ਦਾ ਐਲਾਨ ਕਰ ਦਿੱਤਾ ਹੈ। ਖ਼ਬਰਾਂ ਅਨੁਸਾਰ 100 ਤੋਂ ਜ਼ਿਆਦਾ ਨਰਸਾਂ ਨੌਕਰੀ ਅਤੇ ਪਰਿਵਾਰ ਛੱਡ ਕੇ ਭਾਰਤ ਆ ਰਹੀਆਂ ਹਨ।

100 nurses from US left their jobs and families to come to India for services
ਅਮਰੀਕਾ ਤੋਂ 100 ਤੋਂ ਵੱਧ ਨਰਸਾਂ ਆਪਣੀਆਂ ਸੇਵਾਵਾਂ ਦੇਣ ਲਈ ਆ ਰਹੀਆਂ ਨੇ ਭਾਰਤ

ਇਹਨਾਂ ਦੀ ਸਰਕਾਰ ਨਾਲ ਵੀਜ਼ਾ ਅਤੇ ਗੈਰ ਜ਼ਰੂਰੀ ਮਨਜ਼ੂਰੀ ਨੂੰ ਲੈ ਕੇ ਗੱਲਬਾਤ ਜਾਰੀ ਹੈ। ਕੋਸ਼ਿਸ਼ ਇਹ ਹੈ ਕਿ 50 ਤੋਂ ਵੱਧ ਨਰਸਾਂ ਦਾ ਪਹਿਲਾ ਗਰੁੱਪ ਜੂਨ ਦੇ ਪਹਿਲੇ ਹਫ਼ਤੇ ਭਾਰਤ ਪਹੁੰਚ ਜਾਵੇ। ਇਸ ਗਰੁੱਪ ਨੂੰ ‘ਅਮੇਰਿਕਨ ਨਰਸ ਆਨ ਏ ਮਿਸ਼ਨ’ ਨਾਮ ਦਿੱਤਾ ਗਿਆ ਹੈ। ਇਹ ਆਈਡੀਆ ਵਾਸ਼ਿੰਗਟਨ ਵਿਚ ਨਰਸ ਚੇਲਸੀਆ ਵਾਲਸ਼ ਦਾ ਹੈ।

100 nurses from US left their jobs and families to come to India for services
ਅਮਰੀਕਾ ਤੋਂ 100 ਤੋਂ ਵੱਧ ਨਰਸਾਂ ਆਪਣੀਆਂ ਸੇਵਾਵਾਂ ਦੇਣ ਲਈ ਆ ਰਹੀਆਂ ਨੇ ਭਾਰਤ

ਉਹਨਾਂ ਨੇ ‘ਟ੍ਰੈਵਲਿੰਗ ਨਰਸ’ ਨਾਮ ਦੇ ਗਰੁੱਪ ਵਿਚ ਭਾਰਤ ਦੇ ਹਸਪਤਾਲਾਂ ਅਤੇ ਸਮੂਹਿਕ ਅੰਤਿਮ ਸਸਕਾਰ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ,”ਇਹ ਸਭ ਦੇਖ ਕੇ ਮੇਰਾ ਮਨ ਦੁਖੀ ਹੈ ਅਤੇ ਮੈਂ ਭਾਰਤ ਜਾਣ ਬਾਰੇ ਸੋਚ ਰਹੀ ਹਾਂ। ਵਾਲਸ਼ ਭਾਰਤ ਵਿਚ ਇਕ ਯਤੀਮਖਾਨੇ ਵਿਚ ਵਾਲੰਟੀਅਰ ਦੇ ਤੌਰ ‘ਤੇ ਪਹਿਲਾਂ ਵੀ ਸੇਵਾਵਾਂ ਦੇ ਚੁੱਕੀ ਹੈ। ਉਹ ਭਾਰਤ ਦੀ ਮਦਦ ਲਈ ਪੂਰੇ ਅਮਰੀਕਾ ਭਰ ਤੋਂ ਨਰਸਾਂ ਨੇ ਸੰਪਰਕ ਕੀਤਾ ਹੈ।

100 nurses from US left their jobs and families to come to India for services
ਅਮਰੀਕਾ ਤੋਂ 100 ਤੋਂ ਵੱਧ ਨਰਸਾਂ ਆਪਣੀਆਂ ਸੇਵਾਵਾਂ ਦੇਣ ਲਈ ਆ ਰਹੀਆਂ ਨੇ ਭਾਰਤ

ਭਾਰਤ ਆ ਰਹੀ ਨਰਸ ਮੋਰਗਨ ਕ੍ਰੇਨ ਕਹਿੰਦੀ ਹੈ ਕਿ ਅਮਰੀਕਾ ਵਿਚ ਕੋਵਿਡ ਤੋਂ ਲੋਕਾਂ ਦੀਆਂ ਮੌਤਾਂ ਨੇ ਮੈਨੂੰ ਬਦਲ ਦਿੱਤਾ ਹੈ। ਇਹ ਜਿੰਨਾ ਚੁਣੌਤੀਪੂਰਨ ਸੀ, ਮੈਂ ਅੰਦਾਜ਼ਾ ਵੀ ਨਹੀਂ ਲਗਾ ਸਕਦੀ ਸੀ ਕਿ ਭਾਰਤ ਦੇ ਲੋਕਾਂ ਲਈ ਇਹ ਕਿੰਨਾ ਮੁਸ਼ਕਲ ਸਮਾਂ ਹੈ। ਅਸੀਂ ਨੌਕਰੀ, ਪਰਿਵਾਰ ਛੱਡ ਕੇ ਦਿੱਲੀ ਜਾ ਰਹੇ ਹਾਂ। ਅਸੀਂ ਛੋਟੇ ਅਸਥਾਈ ਕੋਵਿਡ ਹਸਪਤਾਲਾਂ ਵਿਚ ਕੰਮ ਕਰਾਂਗੇ।

100 nurses from US left their jobs and families to come to India for services
ਅਮਰੀਕਾ ਤੋਂ 100 ਤੋਂ ਵੱਧ ਨਰਸਾਂ ਆਪਣੀਆਂ ਸੇਵਾਵਾਂ ਦੇਣ ਲਈ ਆ ਰਹੀਆਂ ਨੇ ਭਾਰਤ

ਇਸੇ ਟੀਮ ਵਿਚ ਹੀਥਰ ਫੋਰਟੋਫਰ ਵੀ ਹਨ। ਹੀਥਰ ਦੋ ਸਾਲ ਪਹਿਲਾਂ ਰਿਟਾਇਰ ਹੋਈ ਸੀ ਪਰ ਬੀਤੇ ਸਾਲ ਜਦੋਂ ਅਮਰੀਕਾ ਕੋਵਿਡ ਦੀ ਚਪੇਟ ਵਿਚ ਆਇਆ ਤਾਂ ਉਹ ਕੰਮ ‘ਤੇ ਪਰਤ ਆਈ ਸੀ। ਉਦੋਂ ਤੋਂ ਅਮਰੀਕਾ ਵਿਚ ਉਹਨਾਂ ਥਾਵਾਂ ‘ਤੇ ਜਾ ਰਹੀ ਹੈ ,ਜਿੱਥੇ ਨਰਸਾਂ ਦੀ ਕਮੀ ਹੈ। ਇਸ ਤੋਂ ਪਹਿਲਾਂ ਉਹ ਕਦੇ ਦੂਜੇ ਦੇਸ਼ ਨਹੀਂ ਗਈ ਹੈ।

100 nurses from US left their jobs and families to come to India for services
ਅਮਰੀਕਾ ਤੋਂ 100 ਤੋਂ ਵੱਧ ਨਰਸਾਂ ਆਪਣੀਆਂ ਸੇਵਾਵਾਂ ਦੇਣ ਲਈ ਆ ਰਹੀਆਂ ਨੇ ਭਾਰਤ

ਇਸੇ ਤਰ੍ਹਾਂ ਫਲੋਰੀਡਾ ਦੀ ਨਰਸ ਜੇਨਿਫਰ ਪਕੇਟ ਬੱਚਿਆਂ ਦੀ ਡਾਕਟਰ ਅਤੇ ਨਵਜੰਮੇ ਬੱਚਿਆਂ ਦੇ ਆਈ.ਸੀ.ਯੂ. ਮਾਮਲਿਆਂ ਵਿਚ ਮਾਹਰ ਹੈ। ਉਹ ਕਹਿੰਦੀ ਹੈ ਕਿ ਮੇਰੇ ਕੋਲ ਖਾਸ ਯੋਗਤਾ ਹੈ। ਇਸ ਯੋਗਤਾ ਦੀ ਦੂਜਿਆਂ ਨੂੰ ਲੋੜ ਹੈ ਅਤੇ ਇਸ ਵੇਲੇ ਭਾਰਤ ਨੂੰ ਮੇਰੀ ਲੋੜ ਹੈ।ਇਹ ਟੀਮ ਮੁਫਤ ਸੇਵਾਵਾਂ ਦੇਵੇਗੀ ਅਤੇ ਆਪਣਾ ਖਰਚ ਖੁਦ ਚੁੱਕੇਗੀ।
-PTCNews