ਹੋਰ ਖਬਰਾਂ

ਬੱਲੇ ਤੇਰੀਆਂ ਕਲਾਕਾਰੀਆਂ ! ਫੜਿਆ ਗਿਆ ਭੁੱਕੀ ਨਾਲ ਚੱਲਣ ਵਾਲਾ ਟਰੱਕ

By Kaveri Joshi -- July 16, 2020 6:07 pm -- Updated:Feb 15, 2021

ਨੰਗਲ- ਬੱਲੇ ਤੇਰੀਆਂ ਕਲਾਕਾਰੀਆਂ ! ਫੜਿਆ ਗਿਆ ਭੁੱਕੀ ਨਾਲ ਚੱਲਣ ਵਾਲਾ ਟਰੱਕ ਕੋਰੋਨਾਵਾਇਰਸ ਦੇ ਘਾਤਕ ਦੌਰ 'ਚ ਕਈ ਲੋਕ ਅਜਿਹੇ ਹਨ ਜੋ ਕਿਸੇ ਚੀਜ਼ ਦੀ ਪ੍ਰਵਾਹ ਨਾ ਕਰਦੇ ਹੋਏ ਗ਼ੈਰਕਾਨੂੰਨੀ ਕੰਮ ਕਰਨ ਤੋਂ ਬਾਜ਼ ਨਹੀਂ ਆ ਰਹੇ । ਆਦਤਨ ਮਜਬੂਰ ਲੋਕਾਂ ਨੂੰ ਆਪਣੀਆਂ ਗਰਜ਼ਾਂ ਤੋਂ ਅੱਗੇ ਹੋਰ ਕੁਝ ਦਿਖਾਈ ਨਹੀਂ ਦਿੰਦਾ , ਜਿਸਦੇ ਚਲਦੇ ਉਹ ਕੁਝ ਵੀ ਕਰਨ ਤੋਂ ਗੁਰੇਜ਼ ਨਹੀਂ ਕਰਦੇ ! ਗ਼ੈਰਕਾਨੂੰਨੀ ਕੰਮ ਨਾਲ ਜੁੜਿਆ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ , ਜਿਸ 'ਚ ਪੁਲਿਸ ਵੱਲੋਂ ਇੱਕ ਟਰੱਕ ਤੋਂ 105 ਕਿਲੋ ਭੁੱਕੀ ਬਰਾਮਦ ਕੀਤੀ ਹੈ ।

 ਬੱਲੇ ਤੇਰੀਆਂ ਕਲਾਕਾਰੀਆਂ ! ਫੜਿਆ ਗਿਆ ਭੁੱਕੀ ਨਾਲ ਚੱਲਣ ਵਾਲਾ ਟਰੱਕ

ਦੱਸ ਦੇਈਏ ਕਿ ਉਕਤ ਵਿਅਕਤੀ ਨੇ ਆਪਣੀ ਕਲਾਕਾਰੀ ਅਤੇ ਦਿਮਾਗ਼ ਦੀ ਵਿਓਂਤਬੰਦੀ ਦਾ ਅਜਿਹਾ ਇਸਤੇਮਾਲ ਕੀਤਾ ਹੈ , ਜਿਸਨੂੰ ਕੋਈ ਆਮ ਬੰਦਾ ਸ਼ਾਇਦ ਸੋਚੇ ਵੀ ਨਾ ! ਕਿਸੇ ਨੂੰ ਸ਼ੱਕ ਨਾ ਹੋਵੇ , ਇਸ ਲਈ ਤਸਕਰ ਨੇ ਇੱਕ ਨਵੀਂ ਖੋਜ ਤਹਿਤ ਟਰੱਕ 'ਚ ਡੀਜ਼ਲ ਦੀਆਂ ਦੋ ਟੈਂਕੀਆਂ ਲਾਈਆਂ ਹੋਈਆਂ ਸਨ।

https://ptcnews-wp.s3.ap-south-1.amazonaws.com/wp-content/uploads/2020/07/WhatsApp-Image-2020-07-16-at-4.25.02-PM.jpeg

ਸਿਰਫ਼ ਇੱਥੇ ਹੀ ਬਸ ਨਹੀਂ , ਉਸਨੇ ਡੀਜ਼ਲ ਦੀ ਟੈਂਕੀ ਦੇ ਦੋ ਹਿੱਸੇ ਕੀਤੇ ਸਨ , ਜਿਸ ਨਾਲ ਉਹ ਇੱਕ ਹਿੱਸੇ ਯਾਨੀ ਕਿ 25 ਪ੍ਰਤੀਸ਼ਤ ਹਿੱਸੇ 'ਚ ਡੀਜ਼ਲ ਅਤੇ ਦੂਸਰੇ ਯਾਨੀ ਕਿ 75 ਪ੍ਰਤੀਸ਼ਤ ਵਾਲੇ ਹਿੱਸੇ 'ਚ ਭੁੱਕੀ ਭਰਦਾ ਸੀ , ਤਾਂ ਜੋ ਆਸਾਨੀ ਨਾਲ ਲਿਜਾ ਕੇ ਵੇਚੀ ਜਾ ਸਕੇ ਅਤੇ ਕਿਸੇ ਨੂੰ ਸ਼ੱਕ ਵੀ ਨਾ ਹੋਵੇ। ਉਕਤ ਡਰਾਈਵਰ ਨੇ ਟੈਂਕੀ ਨੂੰ ਖੋਲਣ ਦੇ ਲਈ ਰਸਤਾ ਵੀ ਬਣਵਾ ਲਿਆ ਸੀ।

ਦੱਸਣਯੋਗ ਹੈ ਕਿ ਡਰਾਈਵਰ ਦੀ ਪਛਾਣ ਦਲਵੀਰ ਪਿੰਡ ਬੜਾ ਰੂਪਨਗਰ ਦੇ ਰੂਪ ਵਿਚ ਹੋਈ ਹੈ। ਭੁੱਕੀ ਕਿਥੋਂ ਲਿਆ ਕੇ ਕਿੱਥੇ ਵੇਚੀ ਜਾਂਦੀ ਸੀ , ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ।

  • Share