Advertisment

ਬੱਲੇ ਤੇਰੀਆਂ ਕਲਾਕਾਰੀਆਂ ! ਫੜਿਆ ਗਿਆ ਭੁੱਕੀ ਨਾਲ ਚੱਲਣ ਵਾਲਾ ਟਰੱਕ

author-image
Kaveri Joshi
Updated On
New Update
ਬੱਲੇ ਤੇਰੀਆਂ ਕਲਾਕਾਰੀਆਂ ! ਫੜਿਆ ਗਿਆ ਭੁੱਕੀ ਨਾਲ ਚੱਲਣ ਵਾਲਾ ਟਰੱਕ
Advertisment
ਨੰਗਲ- ਬੱਲੇ ਤੇਰੀਆਂ ਕਲਾਕਾਰੀਆਂ ! ਫੜਿਆ ਗਿਆ ਭੁੱਕੀ ਨਾਲ ਚੱਲਣ ਵਾਲਾ ਟਰੱਕ ਕੋਰੋਨਾਵਾਇਰਸ ਦੇ ਘਾਤਕ ਦੌਰ 'ਚ ਕਈ ਲੋਕ ਅਜਿਹੇ ਹਨ ਜੋ ਕਿਸੇ ਚੀਜ਼ ਦੀ ਪ੍ਰਵਾਹ ਨਾ ਕਰਦੇ ਹੋਏ ਗ਼ੈਰਕਾਨੂੰਨੀ ਕੰਮ ਕਰਨ ਤੋਂ ਬਾਜ਼ ਨਹੀਂ ਆ ਰਹੇ । ਆਦਤਨ ਮਜਬੂਰ ਲੋਕਾਂ ਨੂੰ ਆਪਣੀਆਂ ਗਰਜ਼ਾਂ ਤੋਂ ਅੱਗੇ ਹੋਰ ਕੁਝ ਦਿਖਾਈ ਨਹੀਂ ਦਿੰਦਾ , ਜਿਸਦੇ ਚਲਦੇ ਉਹ ਕੁਝ ਵੀ ਕਰਨ ਤੋਂ ਗੁਰੇਜ਼ ਨਹੀਂ ਕਰਦੇ ! ਗ਼ੈਰਕਾਨੂੰਨੀ ਕੰਮ ਨਾਲ ਜੁੜਿਆ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ , ਜਿਸ 'ਚ ਪੁਲਿਸ ਵੱਲੋਂ ਇੱਕ ਟਰੱਕ ਤੋਂ 105 ਕਿਲੋ ਭੁੱਕੀ ਬਰਾਮਦ ਕੀਤੀ ਹੈ ।  ਬੱਲੇ ਤੇਰੀਆਂ ਕਲਾਕਾਰੀਆਂ ! ਫੜਿਆ ਗਿਆ ਭੁੱਕੀ ਨਾਲ ਚੱਲਣ ਵਾਲਾ ਟਰੱਕ ਦੱਸ ਦੇਈਏ ਕਿ ਉਕਤ ਵਿਅਕਤੀ ਨੇ ਆਪਣੀ ਕਲਾਕਾਰੀ ਅਤੇ ਦਿਮਾਗ਼ ਦੀ ਵਿਓਂਤਬੰਦੀ ਦਾ ਅਜਿਹਾ ਇਸਤੇਮਾਲ ਕੀਤਾ ਹੈ , ਜਿਸਨੂੰ ਕੋਈ ਆਮ ਬੰਦਾ ਸ਼ਾਇਦ ਸੋਚੇ ਵੀ ਨਾ ! ਕਿਸੇ ਨੂੰ ਸ਼ੱਕ ਨਾ ਹੋਵੇ , ਇਸ ਲਈ ਤਸਕਰ ਨੇ ਇੱਕ ਨਵੀਂ ਖੋਜ ਤਹਿਤ ਟਰੱਕ 'ਚ ਡੀਜ਼ਲ ਦੀਆਂ ਦੋ ਟੈਂਕੀਆਂ ਲਾਈਆਂ ਹੋਈਆਂ ਸਨ। https://www.ptcnews.tv/wp-content/uploads/2020/07/WhatsApp-Image-2020-07-16-at-4.25.02-PM.jpeg ਸਿਰਫ਼ ਇੱਥੇ ਹੀ ਬਸ ਨਹੀਂ , ਉਸਨੇ ਡੀਜ਼ਲ ਦੀ ਟੈਂਕੀ ਦੇ ਦੋ ਹਿੱਸੇ ਕੀਤੇ ਸਨ , ਜਿਸ ਨਾਲ ਉਹ ਇੱਕ ਹਿੱਸੇ ਯਾਨੀ ਕਿ 25 ਪ੍ਰਤੀਸ਼ਤ ਹਿੱਸੇ 'ਚ ਡੀਜ਼ਲ ਅਤੇ ਦੂਸਰੇ ਯਾਨੀ ਕਿ 75 ਪ੍ਰਤੀਸ਼ਤ ਵਾਲੇ ਹਿੱਸੇ 'ਚ ਭੁੱਕੀ ਭਰਦਾ ਸੀ , ਤਾਂ ਜੋ ਆਸਾਨੀ ਨਾਲ ਲਿਜਾ ਕੇ ਵੇਚੀ ਜਾ ਸਕੇ ਅਤੇ ਕਿਸੇ ਨੂੰ ਸ਼ੱਕ ਵੀ ਨਾ ਹੋਵੇ। ਉਕਤ ਡਰਾਈਵਰ ਨੇ ਟੈਂਕੀ ਨੂੰ ਖੋਲਣ ਦੇ ਲਈ ਰਸਤਾ ਵੀ ਬਣਵਾ ਲਿਆ ਸੀ। publive-image ਦੱਸਣਯੋਗ ਹੈ ਕਿ ਡਰਾਈਵਰ ਦੀ ਪਛਾਣ ਦਲਵੀਰ ਪਿੰਡ ਬੜਾ ਰੂਪਨਗਰ ਦੇ ਰੂਪ ਵਿਚ ਹੋਈ ਹੈ। ਭੁੱਕੀ ਕਿਥੋਂ ਲਿਆ ਕੇ ਕਿੱਥੇ ਵੇਚੀ ਜਾਂਦੀ ਸੀ , ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ।-
punjabi-news news-in-punjabi
Advertisment

Stay updated with the latest news headlines.

Follow us:
Advertisment