Advertisment

106 ਸਾਲਾ ਤੇ 102 ਸਾਲਾ ਬਜ਼ੁਰਗ ਔਰਤਾਂ ਨੇ ਪੋਲਿੰਗ ਬੂਥ 'ਤੇ ਜਾ ਕੇ ਪਾਈ ਵੋਟ

author-image
Ravinder Singh
Updated On
New Update
106 ਸਾਲਾ ਤੇ 102 ਸਾਲਾ ਬਜ਼ੁਰਗ ਔਰਤਾਂ ਨੇ ਪੋਲਿੰਗ ਬੂਥ 'ਤੇ ਜਾ ਕੇ ਪਾਈ ਵੋਟ
Advertisment
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ-2022 ਵਿਚ ਪੂਰੇ ਪੰਜਾਬ ਵਿਚ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਹਰ ਉਮਰ ਵਰਗ ਦੇ ਵੋਟਰਾਂ ਵੱਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੌਰਾਨ ਕਾਫ਼ੀ ਉਤਸ਼ਾਹ ਦਿਖਾਈ ਦਿੱਤਾ। ਜਿਥੇ ਨੌਜਵਾਨ, ਦਿਵਿਆਂਗ, ਮਹਿਲਾ ਵੋਟਰ ਮਤਦਾਨ ਕਰਨ ਲਈ ਅੱਗੇ ਆਏ ਉਥੇ ਸੀਨੀਅਰ ਸਿਟੀਜਨ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਮੋਹਰਲੀ ਕਤਾਰ ਵਿਚ ਨਜ਼ਰ ਆਏ।
Advertisment
106 ਸਾਲਾ ਤੇ 102 ਸਾਲਾ ਬਜ਼ੁਰਗ ਔਰਤਾਂ ਨੇ ਪੋਲਿੰਗ ਬੂਥ 'ਤੇ ਜਾ ਕੇ ਪਾਈ ਵੋਟਪਿੰਡ ਨੰਦਨ ਦੀ 106 ਸਾਲਾ ਬਜ਼ੁਰਗ ਮਹਿਲਾ ਜੀਓ ਨੇ ਬੂਥ ਨੰਬਰ 28 'ਤੇ ਪਹੁੰਚ ਕੇ ਆਪਣੀ ਵੋਟ ਪੋਲ ਕੀਤੀ। ਇਨ੍ਹਾਂ ਤੋਂ ਇਲਾਵਾ 102 ਸਾਲਾ ਸ਼ੰਕੁਤਲਾ ਦੇਵੀ ਨੇ ਬੂਥ ਨੰਬਰ 187, ਬੈਂਕ ਕਲੋਨੀ ਹੁਸ਼ਿਆਰਪੁਰ ਵਿਖੇ ਆਪਣਾ ਮਤਦਾਨ ਕੀਤਾ। ਭਾਰਤ ਚੋਣ ਕਮਿਸ਼ਨ ਵਲੋਂ ਭਾਵੇਂ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਘਰਾਂ ਵਿਚ ਹੀ ਵੋਟ ਪਾਉਣ ਲਈ ਪੋਸਟਲ ਬੈਲਟ ਦੀ ਸਹੂਲਤ ਦਿੱਤੀ ਗਈ ਸੀ ਪਰ ਇਨ੍ਹਾਂ ਬਜ਼ੁਰਗ ਮਹਿਲਾਵਾਂ ਨੇ ਖੁਦ ਬੂਥਾਂ ਉਤੇ ਜਾ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। 106 ਸਾਲਾ ਤੇ 102 ਸਾਲਾ ਬਜ਼ੁਰਗ ਔਰਤਾਂ ਨੇ ਪੋਲਿੰਗ ਬੂਥ 'ਤੇ ਜਾ ਕੇ ਪਾਈ ਵੋਟਇਨ੍ਹਾਂ ਬਜ਼ੁਰਗ ਔਰਤਾਂ ਨੂੰ ਵ੍ਹੀਲ ਚੇਅਰ ਉਤੇ ਇਨ੍ਹਾਂ ਦੇ ਪਰਿਵਾਰਕ ਮੈਂਬਰ ਲੈ ਕੇ ਆਏ। ਇਸ ਤੋਂ ਹੋਰ ਲੋਕਾਂ ਨੇ ਵੀ ਉਤਸ਼ਾਹ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਵੋਟ ਫ਼ੀਸਦੀ ਘੱਟ ਨਜ਼ਰ ਆ ਰਹੀ ਹੈ। ਦੇਖਣ ਵਿਚ ਆਇਆ ਕਿ ਸ਼ਹਿਰੀ ਲੋਕਾਂ ਨੇ ਇਸ ਤਿਉਹਾਰ ਪ੍ਰਤੀ ਜ਼ਿਆਦਾ ਉਤਸ਼ਾਹ ਨਹੀਂ ਦਿਖਾਇਆ। ਕੁਝ ਅਪਾਹਜ ਤੇ ਜ਼ਿਆਦਾ ਉਮਰ ਦੇ ਲੋਕਾਂ ਹੋਰਾਂ ਲਈ ਮਿਸਾਲ ਬਣੇ ਪਰ ਇਸ ਦੇ ਬਾਵਜੂਦ ਲੋਕਾਂ ਨੇ ਇਸ ਵਾਰ ਵੋਟਿੰਗ ਵਿਚ ਜ਼ਿਆਦਾ ਉਤਸ਼ਾਹ ਨਹੀਂ ਦਿਖਾਇਆ। 106 ਸਾਲਾ ਤੇ 102 ਸਾਲਾ ਬਜ਼ੁਰਗ ਔਰਤਾਂ ਨੇ ਪੋਲਿੰਗ ਬੂਥ 'ਤੇ ਜਾ ਕੇ ਪਾਈ ਵੋਟਕਈ ਥਾਈਂ ਇਸ ਥਾਈਂ ਵੋਟਿੰਗ ਮਸ਼ੀਨਾਂ ਖ਼ਰਾਬ ਹੋਣ ਕਾਰਨ ਵੋਟਿੰਗ ਉਤੇ ਪ੍ਰਭਾਵ ਪਿਆ ਹੈ ਅਤੇ ਲੋਕ ਕਾਫੀ ਖੱਜਲ ਖੁਆਰ ਹੋ ਰਹੇ ਹਨ। ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸ਼ਾਂਤੀਪੂਰਨ ਢੰਗ ਨਾਲ 3 ਵਜੇ ਤੱਕ ਕਰੀਬ 45 ਫੀਸਦੀ ਪੋਲਿੰਗ ਹੋਈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ 46.8 ਫੀਸਦੀ, ਦਸੂਹਾ 44.2, ਗੜ੍ਹਸ਼ੰਕਰ 49.1, ਹੁਸ਼ਿਆਰਪੁਰ 36.7, ਮੁਕੇਰੀਆਂ 50.4, ਸ਼ਾਮਚੁਰਾਸੀ 41.3 ਅਤੇ ਉੜਮੁੜ ਵਿਧਾਨ ਸਭਾ ਹਲਕਾ ਵਿਖੇ 46.8 ਫੀਸਦੀ ਪੋਲਿੰਗ ਹੋਈ।   publive-image ਇਹ ਵੀ ਪੜ੍ਹੋ : 'ਆਪ' ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਹੈ : ਪ੍ਰਕਾਸ਼ ਸਿੰਘ ਬਾਦਲ-
elections2022 assembly-elections2022 punjabassemblyelections2022 punjabelections2022 punjabpolitics2022 oldvoter
Advertisment

Stay updated with the latest news headlines.

Follow us:
Advertisment