ਹਾਦਸੇ/ਜੁਰਮ

ਮਾਂ ਦੀ ਡਾਂਟ ਤੋਂ ਨਾਰਾਜ਼ ਬੱਚੇ ਨੇ ਲਿਆ ਫਾਹਾ, ਹੋਈ ਮੌਤ, ਇਲਾਕੇ 'ਚ ਫੈਲੀ ਸਨਸਨੀ

By Jashan A -- August 06, 2021 11:49 am -- Updated:August 06, 2021 12:27 pm

ਲੁਧਿਆਣਾ: ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਇੱਥੇ ਰਾਇਲ ਸਿਟੀ ਕਾਲੋਨੀ 'ਚ ਮਾਂ ਦੀ ਡਾਂਟ ਤੋਂ ਨਾਰਾਜ਼ ਹੋ ਕੇ 10 ਸਾਲਾਂ ਦੇ ਇਕ ਬੱਚੇ ਨੇ ਬਾਥਰੂਮ 'ਚ ਜਾ ਕੇ ਫ਼ਾਹਾ ਲਾ ਲਿਆ। ਜਦੋਂ ਮਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਬੱਚੇ ਨੂੰ ਸੀ. ਐਮ. ਸੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ।

ਮੀਡੀਆ ਰਿਪੋਰਟਾਂ ਮੁਤਾਬਕ ਰਾਇਲ ਸਿਟੀ ਦੀ ਗਲੀ ਨੰਬਰ-6 'ਚ ਰਹਿਣ ਵਾਲੇ ਚੰਦ ਕਿਸ਼ੋਰ ਨੇ ਦੱਸਿਆ ਕਿ ਉਹ ਸਿਲਾਈ ਦਾ ਕੰਮ ਕਰਦਾ ਹੈ। ਉਸ ਦੇ 2 ਬੱਚੇ ਹਨ, ਇਕ 10 ਸਾਲ ਦਾ ਹਿੰਮਤ ਅਤੇ ਦੂਜਾ 8 ਸਾਲ ਦਾ ਮਿਅੰਕ। ਉਸ ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਕੰਮ 'ਤੇ ਗਿਆ ਹੋਇਆ ਸੀ ਅਤੇ ਘਰ 'ਚ ਪਿੱਛੇ ਉਸ ਦੀ ਪਤਨੀ ਮਾਲਤੀ ਅਤੇ ਬੱਚੇ ਮੌਜੂਦ ਸਨ। ਦੋਵੇਂ ਬੱਚੇ ਬਜ਼ਾਰ ਤੋਂ ਮਿਲਣ ਵਾਲੀਆਂ ਛੋਟੀਆਂ-ਛੋਟੀਆਂ ਫੋਟੋਆਂ ਲੈ ਕੇ ਘਰ ਅੰਦਰ ਖੇਡ ਰਹੇ ਸਨ।

ਹੋਰ ਪੜ੍ਹੋ:ਹਰਿਆਣਾ ਦੀਆਂ ਹਾਕੀ ਖਿਡਾਰਨਾਂ ਲਈ ਮਨੋਹਰ ਲਾਲ ਖੱਟਰ ਦਾ ਵੱਡਾ ਐਲਾਨ

ਇਸ ਦੌਰਾਨ ਹਿੰਮਤ ਆਪਣੇ ਛੋਟੇ ਭਰਾ ਮਿਅੰਕ ਨੂੰ ਮਾਰਨ ਲੱਗਾ। ਜਦੋਂ ਉਸ ਦੀ ਪਤਨੀ ਨੇ ਦੇਖਿਆ ਤਾਂ ਉਸ ਨੇ ਹਿੰਮਤ ਨੂੰ ਡਾਂਟ ਦਿੱਤਾ ਕਿ ਉਹ ਛੋਟੇ ਭਰਾ ਨੂੰ ਕਿਉਂ ਮਾਰ ਰਿਹਾ ਹੈ। ਹਿੰਮਤ ਇਸ ਗੱਲ ਦਾ ਗੁੱਸਾ ਕਰ ਗਿਆ ਅਤੇ ਛੱਤ 'ਤੇ ਚਲਾ ਗਿਆ। ਕਾਫੀ ਸਮੇਂ ਤੱਕ ਜਦੋਂ ਉਹ ਥੱਲੇ ਨਹੀਂ ਆਇਆ ਤਾਂ ਉਸ ਦੀ ਪਤਨੀ ਮਾਲਤੀ ਉਸ ਨੂੰ ਦੇਖਣ ਛੱਤ 'ਤੇ ਗਈ। ਜਦੋਂ ਮਾਲਤੀ ਨੇ ਛੱਤ 'ਤੇ ਬਣੇ ਬਾਥਰੂਮ 'ਚ ਦੇਖਿਆ ਤਾਂ ਹਿੰਮਤ ਉੱਥੇ ਫ਼ਾਹੇ ਨਾਲ ਲਟਕ ਰਿਹਾ ਸੀ।

ਇਸ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਇਸ ਮਾਮਲੇ ਸਬੰਧੀ ਪੁਲਸ ਨੇ ਧਾਰਾ-174 ਦੀ ਕਾਰਵਾਈ ਕੀਤੀ ਹੈ।

-PTC News

  • Share