ਸਕੂਲ ਦੇ ਬਾਥਰੂਮ ‘ਚੋਂ ਮਿਲੀ ਵਿਦਿਆਰਥੀ ਦੀ ਲਾਸ਼, ਪਰਿਵਾਰਕ ਮੈਂਬਰਾਂ ਨੇ ਲਾਇਆ ਕਤਲ ਦਾ ਇਲਜ਼ਾਮ

11th Class Student Found Deathbody School bathroom In Sector-70 Mohali
ਸਕੂਲ ਦੇ ਬਾਥਰੂਮ 'ਚੋਂ ਮਿਲੀ ਵਿਦਿਆਰਥੀ ਦੀ ਲਾਸ਼, ਪਰਿਵਾਰਕ ਮੈਂਬਰਾਂ ਨੇ ਲਾਇਆ ਕਤਲ ਦਾ ਇਲਜ਼ਾਮ   

ਸਕੂਲ ਦੇ ਬਾਥਰੂਮ ‘ਚੋਂ ਮਿਲੀ ਵਿਦਿਆਰਥੀ ਦੀ ਲਾਸ਼, ਪਰਿਵਾਰਕ ਮੈਂਬਰਾਂ ਨੇ ਲਾਇਆ ਕਤਲ ਦਾ ਇਲਜ਼ਾਮ:ਮੋਹਾਲੀ : ਮੋਹਾਲੀ ਦੇ ਸੈਕਟਰ- 70 ‘ਚ ਸਥਿਤ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲ ਵਿਚ 11ਵੀਂ ਜਮਾਤ ਦੇ ਹਰਮਨਜੀਤ ਸਿੰਘ ਨਾਂ ਦੇ ਵਿਦਿਆਰਥੀ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ ਹੈ।ਇਸ ਵਿਦਿਆਰਥੀ ਦੀ ਸਕੂਲ ਦੇ ਅੰਦਰ ਹੀ ਬਣੇ ਹੋਸਟਲ ‘ਚੋਂ ਲਾਸ਼ ਬਰਾਮਦ ਹੋਈ ਹੈ।

ਹਾਲਾਂਕਿ ਸਕੂਲ ਪ੍ਰਸ਼ਾਸਨ ਇਸ ਨੂੰ ਖ਼ੁਦਕੁਸ਼ੀ ਦੱਸ ਰਿਹਾ ਹੈ ਜਦਕਿ ਬਾਥਰੂਮ ‘ਚ ਵਿਦਿਆਰਥੀ ਦੀ ਲਾਸ਼ ਪਈ ਸੀ ਤੇ ਬਾਥਰੂਮ ਦੀ ਕੰਧ ‘ਤੇ ਖੂਨ ਦੇ ਨਿਸ਼ਾਨ ਮਿਲੇ ਹਨ, ਜਿਸ ਨੂੰ ਲੈ ਕੇ ਕਈ ਸਵਾਲ ਵੀ ਖੜ੍ਹੇ ਹੁੰਦੇ ਹਨ। ਜਾਣਕਾਰੀ ਅਨੁਸਾਰ ਸਕੂਲ ਵਿਚ ਪ੍ਰਬੰਧਾਂ ਦੀ ਘਾਟ ਸਾਫ ਝਲਕ ਰਹੀ ਸੀ।

ਓਧਰ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੱਚੇ ਨੇ ਖ਼ੁਦਕੁਸ਼ੀ ਨਹੀਂ ਕੀਤੀ ਬਲਕਿ ਉਸ ਦਾ ਕਤਲ ਹੋਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਸਕੂਲ ਪ੍ਰਬੰਧਕਾਂ ਵਲੋਂ ਬੱਚੇ ਦੀ ਮੌਤ ਦੇ ਕਾਰਨਾਂ ਨੂੰ ਛੁਪਾਇਆ ਜਾ ਰਿਹਾ ਹੈ। ਇਸ ਘਟਨਾ ਦੇ ਬਾਅਦ ਮਟੌਰ ਪੁਲਿਸ ਨੇ ਸਕੂਲ ਪ੍ਰਸ਼ਾਸਨ ਖਿਲਾਫ਼ ਧਾਰਾ 304 ਏ ਤਹਿਤ ਮਾਮਲਾ ਵੀ ਦਰਜ ਕਰ ਲਿਆ ਹੈ।
-PTCNews