Thu, Apr 18, 2024
Whatsapp

ਲੁਧਿਆਣਾ 'ਚ ਡੇਅਰੀ ਕੰਪਲੈਕਸ ਦੀ ਛੱਤ ਡਿੱਗਣ ਨਾਲ 12 ਮੱਝਾਂ ਦੀ ਹੋਈ ਮੌਤ

Written by  Riya Bawa -- September 22nd 2021 01:04 PM -- Updated: September 22nd 2021 01:08 PM
ਲੁਧਿਆਣਾ 'ਚ ਡੇਅਰੀ ਕੰਪਲੈਕਸ ਦੀ ਛੱਤ ਡਿੱਗਣ ਨਾਲ 12 ਮੱਝਾਂ ਦੀ ਹੋਈ ਮੌਤ

ਲੁਧਿਆਣਾ 'ਚ ਡੇਅਰੀ ਕੰਪਲੈਕਸ ਦੀ ਛੱਤ ਡਿੱਗਣ ਨਾਲ 12 ਮੱਝਾਂ ਦੀ ਹੋਈ ਮੌਤ

ਲੁਧਿਆਣਾ: ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਇਕ ਛੱਤ ਡਿੱਗਣ ਨਾਲ ਕਰੀਬ 12 ਮੱਝਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਡੇਅਰੀ ਦੀ ਛੱਤ 'ਤੇ ਟੀਨ ਦੀਆਂ ਚਾਦਰਾਂ ਸਨ। ਤੇਜ਼ ਹਵਾ ਕਾਰਨ ਕੰਧਾਂ ਅੰਦਰ ਫਸੇ ਪਸ਼ੂਆਂ 'ਤੇ ਡਿੱਗ ਗਈਆਂ। ਜਾਣਕਾਰੀ ਦੇ ਮੁਤਾਬਿਕ ਇਸ ਇਮਾਰਤ ਦੀ ਛੱਤ ਕਰੀਬ 46 ਸਾਲ ਪੁਰਾਣੀ ਸੀ। ਜਿਸ ਕਾਰਨ ਇਹ ਹਾਦਸਾ ਹੋਇਆਂ ਦੱਸਿਆ ਜਾ ਰਿਹਾ ਹੈ। ਡੇਅਰੀ ਮਾਲਕ ਰਵੀ ਨੇ ਦੱਸਿਆ ਕਿ ਮਜ਼ਦੂਰਾਂ ਨੇ ਰਾਤ ਨੂੰ ਦੁੱਧ ਚੋਣ ਤੋਂ ਬਾਅਦ ਡੇਅਰੀ ਬੰਦ ਕਰ ਦਿੱਤੀ ਸੀ। ਦੇਰ ਰਾਤ, ਜਦੋਂ ਮਜ਼ਦੂਰਾਂ ਨੇ ਧਮਾਕੇ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਡੇਅਰੀ ਦੀ ਛੱਤ ਉੱਡ ਗਈ ਅਤੇ ਉੱਥੋਂ ਦੇ ਪਸ਼ੂ ਕੰਧਾਂ ਹੇਠ ਆ ਗਏ ਹਨ। ਉਸ ਨੇ ਦੱਸਿਆ ਕਿ ਕੁਝ ਪਸ਼ੂਆਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਜਦਕਿ ਕੁਝ ਪਸ਼ੂ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਇਸ ਹਾਦਸੇ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਵੀ ਹੋਇਆ ਹੈ। -PTC News


Top News view more...

Latest News view more...