ਪੰਜਾਬ ‘ਚ ਕੋਰੋਨਾ ਦੇ 1273 ਨਵੇਂ ਮਾਮਲੇ, 60 ਮਰੀਜ਼ਾਂ ਦੀ ਹੋਈ ਮੌਤ

Coronavirus: India reports 70,421 new cases in 24 hours; lowest after 74 days

ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਦੀ ਇਸ ਘਾਤਕ ਵਾਇਰਸ ਕਾਰਣ ਮੰਗਲਵਾਰ ਨੂੰ 60 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 1273 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 15219 ਤੱਕ ਪਹੁੰਚ ਗਿਆ ਹੈ। ਰਾਜ ‘ਚ ਕੁੱਲ 5,82,081 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ ਇਸ ਬਿਮਾਰੀ ਨੂੰ ਅੱਜ 2642 ਮਰੀਜ਼ਾਂ ਨੇ ਮਾਤ ਦਿੱਤੀ ਹੈ ਜਿਸ ਦੇ ਚੱਲਦੇ 5,48,316 ਲੋਕ ਇਸ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 18,546 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।

Read More : ਕੁੜੀ ਨਾਲ ਕੀਤੀਆਂ ਦਰਿੰਦਗੀਆਂ ਦੀਆਂ ਹੱਦਾਂ ਪਾਰ, ਪੁਲਿਸ ਕਰ ਰਹੀ ਦੋਸ਼ੀਆਂ ਦੀ ਭਾਲ

ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਿਆਂ ਪ੍ਰਤੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੀ ਤਾਂ ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ ‘ਚ 115, ਐੱਸ. ਏ. ਐੱਸ ਨਗਰ 113, ਬਠਿੰਡਾ 96, ਜਲੰਧਰ 85, ਪਟਿਆਲਾ 96, ਅੰਮ੍ਰਿਤਸਰ 102, ਫਾਜ਼ਿਲਕਾ 68, ਸ੍ਰੀ ਮੁਕਤਸਰ ਸਾਹਿਬ 48, ਮਾਨਸਾ 41, ਹੁਸ਼ਿਆਰਪੁਰ 118, ਪਠਾਨਕੋਟ 19, ਸੰਗਰੂਰ 57, ਫਰੀਦਕੋਟ 51, ਰੋਪੜ 19, ਮੋਗਾ 23, ਫਿਰੋਜ਼ਪੁਰ 43, ਫਤਿਹਗੜ੍ਹ ਸਾਹਿਬ 27, ਐਸ.ਬੀ.ਐਸ ਨਗਰ 17, ਗੁਰਦਾਸਪੁਰ 58, ਕਪੂਰਥਲਾ 36, ਤਰਨਤਾਰਨ 20 ਅਤੇ ਬਰਨਾਲਾ ‘ਚ 21 ਨਵੇਂ ਕੋਰੋਨਾਮਰੀਜ਼ਾਂ ਦੀ ਪੁਸ਼ਟੀ ਹੋਈ ਹੈ। Coronavirus: India reports 1 lakh new COVID-19 cases, lowest in two months

Read more : ਸ਼ਤਰੰਜ ਦੇ ਵਿਸ਼ਵ ਚੈਂਪੀਅਨ ਨਾਲ ਮੁਕਾਬਲਾ ਕਰਦੇ ਨਜ਼ਰ ਆਉਣਗੇ ਆਮਿਰ ਖਾਨ

ਉੱਥੇ ਹੀ ਸੂਬੇ ‘ਚ ਅੱਜ 60 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ ‘ਚ ਅੰਮ੍ਰਿਤਸਰ 6, ਬਰਨਾਲਾ 1, ਬਠਿੰਡਾ 5, ਫਰੀਦਕੋਟ 1, ਫਾਜ਼ਿਲਕਾ 2, ਫਿਰੋਜ਼ਪੁਰ 1, ਗੁਰਦਾਸਪੁਰ 3, ਹੁਸ਼ਿਆਰਪੁਰ 2, ਜਲੰਧਰ 7, ਕਪੂਰਥਲਾ 1, ਲੁਧਿਆਣਾ 6, ਮਾਨਸਾ 1, ਮੋਗਾ 3, ਐੱਸ.ਏ.ਐੱਸ ਨਗਰ 5, ਸ੍ਰੀ ਮੁਕਤਸਰ ਸਾਹਿਬ 2, ਪਠਾਨਕੋਟ 2, ਪਟਿਆਲਾ 5, ਰੋਪੜ 1, ਸੰਗਰੂਰ 3 ਐੱਸ. ਬੀ. ਐੱਸ. ਨਗਰ 1 ਅਤੇ ਤਰਨਤਾਰਨ ‘ਚ 2 ਦੀ ਕੋਰੋਨਾ ਕਾਰਨ ਮੌਤ ਹੋਈ ਹੈ।