Fri, Apr 19, 2024
Whatsapp

12ਵੀਂ ਜਮਾਤ ਦੀ ਵਿਦਿਆਰਥਣ ਆਪਣੀ ਸਹੇਲੀ ਤੋਂ ਕਰਵਾ ਰਹੀ ਸੀ ਇਹ ਗ਼ਲਤ ਕੰਮ, ਰੰਗੇ ਹੱਥੀਂ ਕਾਬੂ

Written by  Shanker Badra -- March 14th 2020 05:39 PM
12ਵੀਂ ਜਮਾਤ ਦੀ ਵਿਦਿਆਰਥਣ ਆਪਣੀ ਸਹੇਲੀ ਤੋਂ ਕਰਵਾ ਰਹੀ ਸੀ ਇਹ ਗ਼ਲਤ ਕੰਮ, ਰੰਗੇ ਹੱਥੀਂ ਕਾਬੂ

12ਵੀਂ ਜਮਾਤ ਦੀ ਵਿਦਿਆਰਥਣ ਆਪਣੀ ਸਹੇਲੀ ਤੋਂ ਕਰਵਾ ਰਹੀ ਸੀ ਇਹ ਗ਼ਲਤ ਕੰਮ, ਰੰਗੇ ਹੱਥੀਂ ਕਾਬੂ

12ਵੀਂ ਜਮਾਤ ਦੀ ਵਿਦਿਆਰਥਣ ਆਪਣੀ ਸਹੇਲੀ ਤੋਂ ਕਰਵਾ ਰਹੀ ਸੀ ਇਹ ਗ਼ਲਤ ਕੰਮ, ਰੰਗੇ ਹੱਥੀਂ ਕਾਬੂ:ਅੰਮ੍ਰਿਤਸਰ ਵਿਖੇ 12ਵੀਂ ਜਮਾਤ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਲੈਕਟਿਵ ਪੰਜਾਬੀ ਦੀ ਪ੍ਰੀਖਿਆ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਕ ਲਕਸ਼ਮਣਸਰ 'ਚ ਪ੍ਰੀਖਿਆਰਥੀ ਵਿਦਿਆਰਥਣ ਦੀ ਜਗ੍ਹਾ ਉਸ ਦੀ ਸਹੇਲੀ ਪੇਪਰ ਦਿੰਦੀ ਫ਼ੜੀ ਗਈ ਹੈ। ਜਿਸ ਤੋਂ ਬਾਅਦ ਪ੍ਰੀਖਿਆ ਅਮਲੇ ਨੇ ਮੌਕੇ 'ਤੇ ਸਹੇਲੀ ਸਣੇ ਲੜਕੀ ਨੂੰ ਥਾਣਾ ਸੀ-ਡਵੀਜ਼ਨ ਪੁਲਿਸ ਨੂੰ ਸੌਂਪ ਦਿੱਤਾ ਹੈ। ਇਸ ਸਬੰਧੀ ਜ਼ਿਲਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਸਿੱਖਿਆ ਸਕੱਤਰ ਦੇ ਨਿਰਦੇਸ਼ਾਂ 'ਤੇ ਪੂਰੀ ਪਾਰਦਰਸ਼ਤਾ ਨਾਲ ਪ੍ਰੀਖਿਆ ਲਈ ਜਾ ਰਹੀ ਹੈ। ਸਰਕਾਰੀ ਸੀਨੀ. ਸੈਕੰ. ਸਕੂਲ ਚੌਕ ਲਕਸ਼ਮਣਸਰ 'ਚ ਓਪਨ ਸਕੂਲ ਦੀ ਵਿਦਿਆਰਥਣ ਅਮਨਦੀਪ ਕੌਰ ਦੀ ਜਗ੍ਹਾ 'ਤੇ ਅਮਨਦੀਪ ਨਾਂ ਦੀ ਹੋਰ ਲੜਕੀ ਪ੍ਰੀਖਿਆ ਦੇ ਰਹੀ ਸੀ। ਜਦੋਂ ਪ੍ਰੀਖਿਆ ਦੇ ਰਹੀ ਅਮਨਦੀਪ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਤੁਰੰਤ ਸਰਕਾਰੀ ਦਸਤਾਵੇਜ਼ਾਂ 'ਤੇ ਵਿਦਿਆਰਥਣ ਦੀ ਫੋਟੋ ਨਾਲ ਮਿਲਾਨ ਕੀਤਾ ਤਾਂ ਦੋਵਾਂ ਦੀ ਸ਼ਕਲ ਵੱਖ ਪਾਈ ਗਈ। ਜਦੋਂ ਸੁਪਰਡੈਂਟ ਵਲੋਂ ਫੜੀ ਗਈ ਅਮਨਦੀਪ ਤੋਂ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਆਪਣੀ ਸਹੇਲੀ ਅਮਨਦੀਪ ਕੌਰ ਦੀ ਜਗ੍ਹਾ 'ਤੇ ਪ੍ਰੀਖਿਆ ਦੇਣ ਆਈ ਹੈ। ਪਹਿਲੀ ਵਾਰ ਉਹ ਅਜਿਹਾ ਕਰਨ ਆਈ ਸੀ ਪਰ ਫੜੀ ਗਈ। ਪ੍ਰੀਖਿਆ ਖਤਮ ਹੋਣ ਉਪਰੰਤ ਵਿਦਿਆਰਥਣ ਅਮਨਦੀਪ ਕੌਰ ਜਦੋਂ ਆਪਣੀ ਸਹੇਲੀ ਨੂੰ ਲੈਣ ਕੇਂਦਰ ਦੇ ਬਾਹਰ ਆਈ ਤਾਂ ਪਹਿਲਾਂ ਤੋਂ ਮੌਕੇ 'ਤੇ ਮੌਜੂਦ ਮਹਿਲਾ ਪੁਲਸ ਨੇ ਉਸ ਨੂੰ ਵੀ ਫੜ ਲਿਆ। -PTCNews


Top News view more...

Latest News view more...