ਵਿਦਿਆਰਥੀਆਂ ਦੀ ਨਜ਼ਰ ‘ਚ CBSE ਬੋਰਡ ਦਾ ਫੈਸਲਾ ਕਿੰਨਾ ਸਹੀ ਕਿੰਨਾ ਗਲਤ

12th grade children are happy to be promoted to the next class

12ਵੀ ਕਲਾਸ ਦੇ ਬੱਚਿਆਂ ਵਿਚ ਅਗਲੀ ਕਲਾਸ ਵਿਚ ਪਰਮੋਟ ਹੋਣ ਦੀ ਪਾਈ ਜਾ ਰਹੀ ਖੁਸ਼ੀ । ਦੂਜੇ ਪਾਸੇ ਜਿਹੜੇ ਬੱਚੇ ਚੰਗੇ ਨੰਬਰ ਲੈਣ ਲਈ ਦਿਨ ਰਾਤ ਇਕ ਕਰ ਪੜੁ ਰਹੇ ਸਨ ਉਹਨਾਂ ਵਿਚ ਨਿਰਾਸ਼ਾ ਸਾਮਣੇ ਆਈ ਹੈ। ਅਮ੍ਰਿਤਸਰ ਦੇ 12ਵੀ ਵਿਚੋਂ ਪਰਮੋਟ ਹੋਣ ਵਾਲੇ ਬੱਚਿਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਐਵੇਰੇਜ ਸਟੂਡੈਂਟ ਹਨ ਉਹ ਕਾਫੀ ਤਨਾਅ ਵਿਚ ਸਨ ਕਿ 12ਵੀ ਕਲਾਸ ਬਿਨਾਂ ਸਕੂਲ ਗਏ ਅਤੇ ਬਿਨਾਂ ਪੜ੍ਹੇ ਪਾਸ ਹੋ ਜਾਣਗੇ , ਪਰ ਜਦੋ ਅੱਜ ਫੈਸਲਾ ਆਇਆ ਤਾਂ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ।

Read more : ਮਾਨਸੂਨ ਨੇ ਕੀਤਾ ਜਨ-ਜੀਵਨ ਬੇਹਾਲ, ਪਾਣੀ ਪਾਣੀ ਹੋਇਆ ਸ਼ਹਿਰ

ਦੂਜੇ ਪਾਸੇ ਪੜਨ ਵਾਲੇ ਬੱਚਿਆਂ ਲਈ ਕਾਫੀ ਨਿਰਾਸ਼ਾਜਨਕ ਫੈਸਲਾ ਹੈ ਕਿਓਂਕਿ ਬੱਚੇ ਦਿਨ ਰਾਤ ਇਕ ਕਰ ਪੜੁ ਰਹੇ ਸਨ ਪਰ ਜਦੋ ਅੱਜ ਬੋਰਡ ਦੇ ਫਾਰਮੂਲੇ ਬਾਰੇ ਪਤਾ ਲੱਗਿਆ ਤਾਂ ਉਹ ਕਾਫੀ ਦੁਖੀ ਹੋਏ। ਉਨ੍ਹਾਂ ਕਿਹਾ ਕਿ ਉਹਨਾਂ ਦੇ 10ਵੀ, 11ਵੀ ਅਤੇ 12ਵੀ ਦੇ ਪੇਪਰਾਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਪਰਮੋਟ ਕੀਤਾ ਜਾਵੇਗਾ। ਜਿਸ ਨਾਲ ਉਨ੍ਹਾਂ ਭਾਰੀ ਨੁਕਸਾਨ ਹੋਵੇਗਾ। ਬੱਚਿਆਂ ਨੇ ਇਸ ਗੱਲ ਤੇ ਇਤਰਾਜ਼ ਜਤਾਇਆ ਕਿ 11 ਵੀ ਕਲਾਸ ‘ਚ ਜਿਆਦਾਤਰ ਬੱਚੇ ਘਟ ਪੜ੍ਹਦੇ ਹਨ ਪਰ ਹੁਣ 11ਵੀ ਦੇ ਨੰਬਰ ਵੀ ਔਸਤਨ ਨਤੀਜੇ ਚ ਸ਼ਾਮਿਲ ਕੀਤੇ ਜਾਣੇ ਹਨ ਜਿਸ ਨਾਲ ਨਤੀਜੇ ਤੇ ਅਸਰ ਪੈ ਸਕਦਾ ਹੈ।

Read More : ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਪਰਿਵਾਰ ਸੁਪਰੀਮ ਕੋਰਟ ਨੂੰ ਕਰੇਗਾ ਅਪੀਲ