ਹੋਰ ਖਬਰਾਂ

ਪਿਕਨਿਕ 'ਤੇ ਗਈ ਲੜਕੀ ਨੂੰ ਨਸ਼ੀਲਾ ਕੋਲਡ ਡਰਿੰਕ ਪਿਲਾ ਕੇ 3 ਦੋਸਤਾਂ ਨੇ ਕੀਤਾ ਗੈਂਗਰੇਪ

By Shanker Badra -- August 26, 2021 2:05 pm

ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਇੱਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਇਹ ਉਸ ਦੇ ਸਾਥੀ ਵਿਦਿਆਰਥੀ ਸਨ ,ਜਿਨ੍ਹਾਂ ਨੇ ਵਿਦਿਆਰਥਣ ਨੂੰ ਨਸ਼ੀਲਾ ਕੋਲਡ ਡਰਿੰਕ ਪਿਲਾ ਕੇ ਇੱਕ ਤੋਂ ਬਾਅਦ ਇੱਕ ਵਿਦਿਆਰਥੀ ਨੇ ਬਲਾਤਕਾਰ ਕੀਤਾ। ਇਸ ਮਾਮਲੇ ਵਿੱਚ ਪੁਲਿਸ ਨੇ ਮੰਗਲਵਾਰ ਦੇਰ ਰਾਤ ਵਿਦਿਆਰਥੀ ਦੀ ਮਹਿਲਾ ਦੋਸਤ ਸਮੇਤ ਤਿੰਨ ਵਿਦਿਆਰਥੀਆਂ ਨੂੰ ਦੋਸ਼ੀ ਬਣਾਇਆ ਹੈ।

ਪਿਕਨਿਕ 'ਤੇ ਗਈ ਲੜਕੀ ਨੂੰ ਨਸ਼ੀਲਾ ਕੋਲਡ ਡਰਿੰਕ ਪਿਲਾ ਕੇ 3 ਦੋਸਤਾਂ ਨੇ ਕੀਤਾ ਗੈਂਗਰੇਪ

ਪੜ੍ਹੋ ਹੋਰ ਖ਼ਬਰਾਂ : ਕਾਬੁਲ ਹਵਾਈ ਅੱਡੇ 'ਤੇ 3000 ਰੁਪਏ 'ਚ ਮਿਲ ਰਹੀ ਹੈ ਪਾਣੀ ਦੀ ਬੋਤਲ , 7500 ਰੁਪਏ 'ਚ ਚਾਵਲ ਦੀ ਪਲੇਟ

ਇਸ ਘਟਨਾ ਤੋਂ ਬਾਅਦ ਸਾਰੇ ਫਰਾਰ ਹਨ। ਐਸਪੀ ਆਸ਼ੂਤੋਸ਼ ਬਾਗੜੀ ਅਨੁਸਾਰ ਘਟਨਾ 23 ਅਗਸਤ ਦੀ ਹੈ। ਇੱਕ ਪ੍ਰਾਈਵੇਟ ਕਾਲਜ ਦੇ ਪਹਿਲੇ ਸਾਲ ਦੀ ਵਿਦਿਆਰਥਣ ਆਪਣੇ ਦੋਸਤ ਅਤੇ ਤਿੰਨ ਹੋਰ ਵਿਦਿਆਰਥੀਆਂ ਦੇ ਨਾਲ ਪਿਕਨਿਕ 'ਤੇ ਗਈ ਸੀ, ਜਿਸਦੇ ਬਾਅਦ ਰਾਤ ਨੂੰ ਵਾਪਸ ਆਉਂਦੇ ਸਮੇਂ ਉਸਨੂੰ ਪੀਣ ਵਾਲੇ ਕਿਸੇ ਪਦਾਰਥ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ।

ਪਿਕਨਿਕ 'ਤੇ ਗਈ ਲੜਕੀ ਨੂੰ ਨਸ਼ੀਲਾ ਕੋਲਡ ਡਰਿੰਕ ਪਿਲਾ ਕੇ 3 ਦੋਸਤਾਂ ਨੇ ਕੀਤਾ ਗੈਂਗਰੇਪ

ਜਿਸਦੇ ਬਾਅਦ ਤਿੰਨਾਂ ਵਿਦਿਆਰਥੀਆਂ ਨੇ ਉਸ ਨੂੰ ਇੱਕ ਫਲੈਟ ਵਿੱਚ ਲੈ ਗਏ, ਜਿੱਥੇ ਲੜਕੀ ਨਾਲ ਗੈਂਗਰੇਪ ਕੀਤਾ ਗਿਆ। ਇਸ ਮਾਮਲੇ ਵਿੱਚ ਵਿਦਿਆਰਥਣ ਆਪਣੇ ਪਰਿਵਾਰ ਸਮੇਤ ਪੁਲਿਸ ਸਟੇਸ਼ਨ ਪਹੁੰਚੀ ਅਤੇ ਮਾਮਲੇ ਵਿੱਚ ਦੋਸ਼ੀ ਵਿਦਿਆਰਥੀਆਂ ਅਤੇ ਮਹਿਲਾ ਸਾਥੀ ਦੇ ਖਿਲਾਫ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪਿਕਨਿਕ 'ਤੇ ਗਈ ਲੜਕੀ ਨੂੰ ਨਸ਼ੀਲਾ ਕੋਲਡ ਡਰਿੰਕ ਪਿਲਾ ਕੇ 3 ਦੋਸਤਾਂ ਨੇ ਕੀਤਾ ਗੈਂਗਰੇਪ

ਜਾਣਕਾਰੀ ਅਨੁਸਾਰ ਤਿੰਨ ਵਿਦਿਆਰਥੀਆਂ ਆਸ਼ੀਸ਼, ਨਿਕੁਲ ਅਤੇ ਹਿਤੇਸ਼ ਨੇ ਵਿਦਿਆਰਥਣ ਦੀ ਅਸ਼ਲੀਲ ਵੀਡੀਓ ਅਤੇ ਫੋਟੋ ਵੀ ਬਣਾਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲੇ ਦੀ ਪੁੱਛਗਿੱਛ ਕੀਤੀ ਜਾਵੇਗੀ। ਇੰਦੌਰ ਦੇ ਐਸਪੀ ਆਸ਼ੂਤੋਸ਼ ਬਾਗੜੀ ਨੇ ਕਿਹਾ ਕਿ ਸਾਨੂੰ ਪੀੜਤਾ ਦੀ ਸ਼ਿਕਾਇਤ ਮਿਲੀ ਸੀ। ਅਸੀਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜਲਦੀ ਹੀ ਸਾਰੇ ਦੋਸ਼ੀ ਪੁਲਿਸ ਦੀ ਹਿਰਾਸਤ ਵਿੱਚ ਹੋਣਗੇ, ਇਹ ਸਾਰੇ ਲੋਕ ਸੈਰ ਕਰਨ ਗਏ ਹੋਏ ਸਨ।
-PTCNews

  • Share