Advertisment

ਅਫਗਾਨਿਸਤਾਨ ਤੋਂ ਲਿਆਂਦੇ ਗਏ ਲੋਕਾਂ ਲਈ 14 ਦਿਨਾਂ ਕੁਆਰੰਟੀਨ ਲਾਜ਼ਮੀ

author-image
Riya Bawa
New Update
ਅਫਗਾਨਿਸਤਾਨ ਤੋਂ ਲਿਆਂਦੇ ਗਏ ਲੋਕਾਂ ਲਈ 14 ਦਿਨਾਂ ਕੁਆਰੰਟੀਨ ਲਾਜ਼ਮੀ
Advertisment
publive-image
Advertisment
ਨਵੀਂ ਦਿੱਲੀ: ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਪੂਰਨ ਕਬਜ਼ੇ ਤੋਂ ਬਾਅਦ, ਉੱਥੋਂ ਦੇ ਹਾਲਾਤ ਦਿਨੋ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਕਾਬੁਲ ਵਿੱਚ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤ ਆਪਣੇ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਅਫਗਾਨਿਸਤਾਨ ਤੋਂ ਲਿਆਂਦੇ ਗਏ 81 ਲੋਕਾਂ ਦੇ ਪਹਿਲੇ ਸਮੂਹ ਨੂੰ 14 ਦਿਨਾਂ ਲਈ ਅਲੱਗ ਰੱਖਿਆ ਜਾਵੇਗਾ। ਇਹ ਜਾਣਕਾਰੀ ਪਹਿਲਾਂ ਸਿਹਤ ਮੰਤਰਾਲੇ ਨੇ ਦਿੱਤੀ ਸੀ, ਫਿਰ ਆਈਟੀਬੀਪੀ ਨੇ ਵੀ ਇਸ ਦੀ ਪੁਸ਼ਟੀ ਕੀਤੀ। Where Afghanistan evacuees are going after they leave the country ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਕਰਕੇ ਅਫਗਾਨਿਸਤਾਨ ਤੋਂ ਲਿਆਂਦੇ ਗਏ ਲੋਕਾਂ ਲਈ 14 ਦਿਨਾਂ ਲਈ ਕੁਆਰੰਟੀਨ ਲਾਜ਼ਮੀ ਕੀਤਾ ਗਿਆ ਹੈ। ਇਸ ਦੇ ਚਲਦੇ ਹੁਣ 81 ਲੋਕ ਜੋ ਅੱਜ ਸਵੇਰੇ ਅਫਗਾਨਿਸਤਾਨ ਤੋਂ ਪਹੁੰਚੇ ਸਨ, ਨੂੰ ਵੀ ਦਿੱਲੀ ਏਅਰਪੋਰਟ ਤੋਂ ਆਈਟੀਬੀਪੀ ਦੇ ਕੈਂਪ ਵਿੱਚ ਲਿਜਾਇਆ ਜਾ ਰਿਹਾ ਹੈ। ਜਿੱਥੇ ਉਨ੍ਹਾਂ ਨੂੰ 14 ਦਿਨਾਂ ਲਈ ਅਲੱਗ ਰੱਖਿਆ ਜਾਵੇਗਾ। publive-image ਜਾਣਕਾਰੀ ਦਿੰਦੇ ਹੋਏ, ਆਈਟੀਬੀਪੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਸਾਰਿਆਂ ਦਾ ਕੋਰੋਨਾ ਟੈਸਟ ਹੋਵੇਗਾ। ਉਸ ਤੋਂ ਬਾਅਦ, ਉਨ੍ਹਾਂ ਨੂੰ 14 ਦਿਨਾਂ ਲਈ ਆਈਟੀਬੀਪੀ ਕੈਂਪ  ਵਿੱਚ ਰੱਖਿਆ ਜਾਵੇਗਾ। ਸਿਹਤ ਮੰਤਰਾਲੇ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਦੀ ਕੋਰੋਨਾ ਰਿਪੋਰਟ ਪੌਜ਼ਟਿਵ ਆਉਂਦੀ ਹੈ ਜਾ ਉਸ ਵਿਚ ਲੱਛਣ ਪਾਏ ਗਏ 'ਤੇ ਉਸ ਨੂੰ ਕੋਵਿਡ -19 ਦੇਖਭਾਲ ਕੇਂਦਰ ਜਾਂ ਹਸਪਤਾਲ ਵਿੱਚ ਭੇਜ ਦਿੱਤਾ ਜਾਵੇਗਾ। publive-image publive-image -PTC News-
afghan itbp afghan-evacuees itbp-delhi-camp
Advertisment

Stay updated with the latest news headlines.

Follow us:
Advertisment