ਰੇਲਵੇ ਅੱਜ ਤੋਂ ਚਲਾਏਗਾ 15 ਜੋੜੀ ਸਪੈਸ਼ਲ ਰੇਲ ਗੱਡੀਆਂ,ਸਟੇਸ਼ਨ 'ਤੇ ਪਹੁੰਚਣ ਲੱਗੇ ਯਾਤਰੀ

By Shanker Badra - May 12, 2020 2:05 pm

ਰੇਲਵੇ ਅੱਜ ਤੋਂ ਚਲਾਏਗਾ 15 ਜੋੜੀ ਸਪੈਸ਼ਲ ਰੇਲ ਗੱਡੀਆਂ,ਸਟੇਸ਼ਨ 'ਤੇ ਪਹੁੰਚਣ ਲੱਗੇ ਯਾਤਰੀ:ਨਵੀਂ ਦਿੱਲੀ : ਦੇਸ਼ ਭਰ ਵਿਚ ਕੋਰੋਨਾ ਲਾਕਡਾਊਨ ਕਾਰਨ ਡੇਢ ਮਹੀਨੇ ਤੋਂ ਵੱਧ ਸਮੇਂ ਲਈ ਬੰਦ ਰਹਿਣ ਤੋਂ ਬਾਅਦ ਭਾਰਤੀ ਰੇਲਵੇ ਅੱਜ ਤੋਂ ਰੇਲ ਗੱਡੀਆਂ ਚਲਾਉਣ ਜਾ ਰਹੀ ਹੈ। ਇਹ ਰੇਲ ਗੱਡੀਆਂ ਨਵੀਂ ਦਿੱਲੀ ਤੋਂ ਰਾਜਧਾਨੀ ਐਕਸਪ੍ਰੈਸ ਦੇ 15 ਰੂਟਾਂ 'ਤੇ ਚੱਲ ਰਹੀਆਂ ਹਨ। ਜਿਨ੍ਹਾਂ ਯਾਤਰੀਆਂ ਦੀ ਟਿਕਟ ਕਨਫਰਮ ਹੋਵੇਗੀ ,ਸਿਰਫ ਉਨ੍ਹਾਂ ਯਾਤਰੀਆਂ ਨੂੰ ਹੀ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਏਗੀ। ਰੇਲਵੇ ਨੇ 15 ਜੋੜੀ ਦੀਆਂ ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ । ਇਹ ਟ੍ਰੇਨਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਨਵੀਂ ਦਿੱਲੀ ਨਾਲ ਜੋੜਨਗੀਆਂ । ਜਿਸ ਵਿੱਚ ਅੱਜ ਕੁੱਲ 8 ਰੂਟਾਂ 'ਤੇ ਟ੍ਰੇਨਾਂ ਚਲਾਈਆਂ ਜਾਣਗੀਆਂ ।

ਰੇਲਵੇ ਦੇ ਕਾਰਜਕਾਰੀ ਨਿਰਦੇਸ਼ਕ ਆਰ.ਡੀ ਬਾਜਪਾਈ ਨੇ ਦੱਸਿਆ ਕਿ ਭਾਰਤੀ ਰੇਲਵੇ ਪੂਰੀ ਸਾਵਧਾਨੀ ਨਾਲ ਸਰੀਰਕ ਦੂਰੀ ਨੂੰ ਮੰਨ ਕੇ ਇਸ ਰੇਲ ਗੱਡੀ ਨੂੰ ਚਲਾਉਣ ਜਾ ਰਿਹਾ ਹੈ। ਰੇਲ ਗੱਡੀਆਂ ਅਤੇ ਸਟੇਸ਼ਨਾਂ ਨੂੰ ਸਰੀਰਕ ਦੂਰੀ ਦੀ ਪਾਲਣਾ ਕਰਨੀ ਚਾਹੀਦੀ ਹੈ। ਸਿਰਫ ਉਹ ਲੋਕ ਹੀ ਯਾਤਰਾ ਕਰ ਸਕਣਗੇ ,ਜਿਨ੍ਹਾਂ 'ਚਕੋਈ ਲੱਛਣ ਨਹੀਂ ਹਨ ਅਤੇ ਟਿਕਟਾਂ ਦੀ ਪੁਸ਼ਟੀ ਕੀਤੀ ਗਈ ਹੈ।

ਰੇਲਵੇ ਮੰਤਰਾਲੇ ਦੇ ਅਨੁਸਾਰ ਇਹਨਾਂ ਵਿਚੋਂ ਜ਼ਿਆਦਾਤਰ ਰੇਲ ਗੱਡੀਆਂ ਰੋਜ਼ਾਨਾ ਦੇ ਅਧਾਰ 'ਤੇ ਚੱਲਣਗੀਆਂ, ਜਦੋਂ ਕਿ ਹੋਰ ਰੇਲ ਗੱਡੀਆਂ ਹਫਤਾਵਾਰੀ, ਦੋ-ਹਫਤਾਵਾਰੀ ਅਤੇ ਤਿਕੋਹਰੀ ਅਧਾਰ 'ਤੇ ਚੱਲਣਗੀਆਂ। ਰੇਲਵੇ ਅਧਿਕਾਰੀਆਂ ਦੇ ਅਨੁਸਾਰ ਕੁੱਲ 45,533 ਪੀ.ਐਨ.ਆਰ ਤਿਆਰ ਕੀਤੇ ਗਏ ਹਨ ਅਤੇ 82,317 ਯਾਤਰੀਆਂ ਨੂੰ ਵਿਸ਼ੇਸ਼ ਰੇਲ ਗੱਡੀਆਂ ਲਈ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ। ਇਸ ਸਮੇਂ ਦੌਰਾਨ ਕੁੱਲ 16 ਕਰੋੜ 15 ਲੱਖ 63 ਹਜ਼ਾਰ 821 ਰੁਪਏ ਦਾ ਮਾਲੀਆ ਮਿਲਿਆ ਹੈ।

ਰੇਲਵੇ ਅਨੁਸਾਰ ਇਹ ਸਾਰੀਆਂ ਟ੍ਰੇਨਾਂ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੋਣਗੀਆਂ। ਨਵੀਂ ਦਿੱਲੀ ਸਟੇਸ਼ਨ ਤੋਂ ਡਿਬਰੂਗੜ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੰਗਲੌਰ, ਚੇਨਈ, ਤਿਰੂਵਨੰਤਪੁਰਮ, ਮਡਗਾਂਵ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂਤਵੀ ਤੱਕ ਟ੍ਰੇਨਾਂ ਚੱਲਣਗੀਆਂ । ਇਨ੍ਹਾਂ ਟ੍ਰੇਨਾਂ ਦੇ ਬਹੁਤ ਘੱਟ ਸਟਾਪ ਹੋਣਗੇ। ਉਨ੍ਹਾਂ ਦਾ ਕਿਰਾਇਆ ਰਾਜਧਾਨੀ ਐਕਸਪ੍ਰੈਸ ਦੇ ਬਰਾਬਰ ਹੋਵੇਗਾ।ਏਸੀ ਤਿੰਨ-ਟੀਅਰ ਕੋਚਾਂ ਵਿੱਚ 52 ਯਾਤਰੀਆਂ ਨੂੰ ਆਗਿਆ ਦਿੱਤੀ ਜਾਏਗੀ, ਜਦੋਂ ਕਿ ਏਸੀ ਦੋ-ਟੀਅਰ ਕੋਚ ਵਿੱਚ 48 ਯਾਤਰੀਆਂ ਬੈਠ ਸਕਣਗੇ।

ਦੱਸ ਦੇਈਏ ਕਿ ਸਪੈਸ਼ਲ ਟ੍ਰੇਨ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 90 ਮਿੰਟ ਪਹਿਲਾਂ ਹੀ ਸਟੇਸ਼ਨ 'ਤੇ ਪਹੁੰਚਣਾ ਪਵੇਗਾ। ਇਨ੍ਹਾਂ ਸਪੈਸ਼ਲ AC ਟ੍ਰੇਨਾਂ 'ਚ ਯਾਤਰੀਆਂ ਲਈ ਫੇਸ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਯਾਤਰੀਆਂ ਨੂੰ ਆਪਣੇ ਮੋਬਾਈਲ ਫੋਨ 'ਤੇ ਆਰੋਗਿਆ ਸੇਤੂ ਐਪ ਵੀ ਡਾਊਨਲੋਡ ਕਰਨਾ ਪਵੇਗਾ। ਯਾਤਰੀ ਇਨ੍ਹਾਂ ਟ੍ਰੇਨਾਂ 'ਚ ਆਨਲਾਈ ਜਾਂ ਮੋਬਾਈਲ ਐਪ ਜ਼ਰੀਏ 7 ਦਿਨ ਪਹਿਲਾਂ ਤਕ ਟਿਕਟ ਬੁੱਕ ਕਰ ਸਕਦੇ ਹਨ।
-PTCNews

adv-img
adv-img