Tue, Apr 16, 2024
Whatsapp

ਅੰਮ੍ਰਿਤਸਰ 'ਚ 15 ਸਾਲਾ ਨਾਬਾਲਿਗ ਲੜਕੀ ਨਾਲ 35 ਸਾਲਾ ਗੁਆਂਢੀ ਨੇ ਕੀਤੀਆਂ ਅਸ਼ਲੀਲ ਹਰਕਤਾਂ 

Written by  Shanker Badra -- May 11th 2021 02:59 PM
ਅੰਮ੍ਰਿਤਸਰ 'ਚ 15 ਸਾਲਾ ਨਾਬਾਲਿਗ ਲੜਕੀ ਨਾਲ 35 ਸਾਲਾ ਗੁਆਂਢੀ ਨੇ ਕੀਤੀਆਂ ਅਸ਼ਲੀਲ ਹਰਕਤਾਂ 

ਅੰਮ੍ਰਿਤਸਰ 'ਚ 15 ਸਾਲਾ ਨਾਬਾਲਿਗ ਲੜਕੀ ਨਾਲ 35 ਸਾਲਾ ਗੁਆਂਢੀ ਨੇ ਕੀਤੀਆਂ ਅਸ਼ਲੀਲ ਹਰਕਤਾਂ 

ਅੰਮ੍ਰਿਤਸਰ : ਅੰਮ੍ਰਿਤਸਰ ਦੇ ਥਾਣਾ ਡੀ ਡਵੀਜਨ ਅਧੀਨ ਆਉਂਦੇ ਇਲਾਕਾ ਲਾਹੌਰੀ ਗੇਟ ਤੋਂ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੇ ਗੁਆਂਢੀ ਨੀਰਜ ਵੱਲੋਂ ਉਨ੍ਹਾਂ ਦੀ 15 ਸਾਲਾ ਨਾਬਾਲਿਗ ਬੇਟੀ ਨੂੰ ਘਰ ਬੁਲਾ ਕੇ ਅਸ਼ਲੀਲ ਹਰਕਤਾਂ ਕੀਤੀਆ ਗਈਆਂ ਹਨ। ਜਿਸਦੇ ਚਲਦੇ ਜਦੋਂ ਪਰਿਵਾਰ ਨੇ ਗੱਲਬਾਤ ਕੀਤੀ ਤਾਂ ਦੋਸ਼ੀ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਦੀ ਕੁੱਟਮਾਰ ਕੀਤੀ ਗਈ ਹੈ। ਪੜ੍ਹੋ ਹੋਰ ਖ਼ਬਰਾਂ : ਕੀ ਮਾਸਕ ਦੀ ਜ਼ਿਆਦਾ ਵਰਤੋਂ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ ? ਜਾਣੋਂ ਸੱਚ  [caption id="attachment_496468" align="aligncenter" width="300"]15-year-old minor girl sexually assaulted by 35-year-old man In Amritsar ਅੰਮ੍ਰਿਤਸਰ 'ਚ 15 ਸਾਲਾ ਨਾਬਾਲਿਗ ਲੜਕੀ ਨਾਲ 35 ਸਾਲਾ ਗੁਆਂਢੀ ਨੇ ਕੀਤੀਆਂ ਅਸ਼ਲੀਲ ਹਰਕਤਾਂ[/caption] [caption id="attachment_496470" align="aligncenter" width="300"]15-year-old minor girl sexually assaulted by 35-year-old man In Amritsar ਅੰਮ੍ਰਿਤਸਰ 'ਚ 15 ਸਾਲਾ ਨਾਬਾਲਿਗ ਲੜਕੀ ਨਾਲ 35 ਸਾਲਾ ਗੁਆਂਢੀ ਨੇ ਕੀਤੀਆਂ ਅਸ਼ਲੀਲ ਹਰਕਤਾਂ[/caption] ਇਸ ਸੰਬਧੀ ਪੀੜਤ ਲੜਕੀ (15) ਦੀ ਮਾਤਾ ਬਬੀਤਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਾਡੇ ਗੁਆਂਢੀ ਨੀਰਜ (35)) ਵੱਲੋਂ ਸਾਡੀ ਬੇਟੀ ਨੂੰ ਬਹਾਣੇ ਨਾਲ ਘਰ ਚਾਵਲ ਬਣਾਉਣ ਲਈ ਬੁਲਾਇਆ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆ ਗਈਆਂ। ਜਿਸ ਸੰਬਧੀ ਜਦੋਂ ਨੀਰਜ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਸਦੇ ਪਰਿਵਾਰ ਵੱਲੋਂ ਇਸ ਗੱਲ ਨੂੰ ਦੱਬਣ ਲਈ ਮਜ਼ਬੂਰ ਕੀਤਾ। ਹੁਣ ਕੁਝ ਸਮਾਂ ਬੀਤਣ ਤੋਂ ਬਾਅਦ ਬਾਅਦ ਦੋਸ਼ੀ ਨੀਰਜ ਕੁਮਾਰ ਫਿਰ ਤੋਂ ਉਨ੍ਹਾਂ ਦੀ ਬੇਟੀ ਨੂੰ ਗੰਦੇ ਗੰਦੇ ਇਸ਼ਾਰੇ ਕਰਦਾ ਹੈ ਅਤੇ ਉਸ ਦੀ ਪਤਨੀ ,ਭੈਣ ਅਤੇ ਵਿਨੋਦ ਮੇਰੀ ਬੇਟੀ ਨੂੰ ਆਉਂਦੇ -ਜਾਂਦੇ ਗੰਦੇ ਮਜ਼ਾਕ ਕਰਦੇ ਹਨ ਕਿ ਨੀਰਜ ਚਾਚਾ ਨੇ ਤੇਰੇ ਸਾਥ ਕੀ ਕੀ ਕੀਤਾ। ਜਦੋਂ ਉਨ੍ਹਾਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਸਾਡੇ ਸਾਰੇ ਪਰਿਵਾਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ। ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕੇਸਾਂ 'ਚ ਆਈ ਕਮੀ, ਪਿਛਲੇ 24 ਘੰਟਿਆਂ ਦੌਰਾਨ 3 .56 ਲੱਖ ਮਰੀਜ਼ ਹੋਏ ਸਿਹਤਯਾਬ [caption id="attachment_496469" align="aligncenter" width="300"]15-year-old minor girl sexually assaulted by 35-year-old man In Amritsar ਅੰਮ੍ਰਿਤਸਰ 'ਚ 15 ਸਾਲਾ ਨਾਬਾਲਿਗ ਲੜਕੀ ਨਾਲ 35 ਸਾਲਾ ਗੁਆਂਢੀ ਨੇ ਕੀਤੀਆਂ ਅਸ਼ਲੀਲ ਹਰਕਤਾਂ[/caption] ਜਿਸ ਸੰਬਧੀ ਅਸੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਸਾਨੂੰ ਕੋਈ ਇਨਸਾਫ ਨਹੀ ਮਿਲ ਪਾ ਰਿਹਾ। ਇਸ ਸੰਬਧੀ ਜਦੋਂ ਮਹਿਲਾ ਪੁਲਿਸ ਅਧਿਕਾਰੀ ਏ.ਐਸ.ਆਈ ਹਰਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ ਤਫਤੀਸ਼ ਵਿਚ ਜੋ ਵੀ ਸਾਹਮਣੇ ਆਵੇਗਾ, ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। -PTCNews


Top News view more...

Latest News view more...