ਮੁੱਖ ਖਬਰਾਂ

150ਵੀਂ ਗਾਂਧੀ ਜਯੰਤੀ: ਫਰੀਦਕੋਟ ਪ੍ਰਸ਼ਾਸਨ ਨੇ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਚੁੱਕੀ ਸਹੁੰ, ਅਨਾਜ ਮੰਡੀ ਤੋਂ ਨਹਿਰੂ ਸਟੇਡੀਅਮ ਤੱਕ ਕੱਢੀ ਚੇਤਨਾ ਰੈਲੀ

By Jashan A -- October 02, 2019 11:10 am -- Updated:Feb 15, 2021

150ਵੀਂ ਗਾਂਧੀ ਜਯੰਤੀ: ਫਰੀਦਕੋਟ ਪ੍ਰਸ਼ਾਸਨ ਨੇ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਚੁੱਕੀ ਸਹੁੰ, ਅਨਾਜ ਮੰਡੀ ਤੋਂ ਨਹਿਰੂ ਸਟੇਡੀਅਮ ਤੱਕ ਕੱਢੀ ਚੇਤਨਾ ਰੈਲੀ,ਫਰੀਦਕੋਟ: ਦੇਸ਼ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਅੱਜ 150ਵੀਂ ਜਯੰਤੀ ਹੈ। ਜਿਸ ਦੌਰਾਨ ਦੇਸ਼ ਭਰ 'ਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਦੇ ਜਨਮ ਦਿਨ ਮੌਕੇ ਵੱਖ-ਵੱਖ ਸ਼ਹਿਰਾਂ 'ਚ ਸਮਾਗਮ ਅਤੇ ਰੈਲੀਆਂ ਕੱਢੀਆਂ ਜਾ ਰਹੀ ਹੈ।

Gandhi Jyantiਇਸ ਦੇ ਤਹਿਤ ਅੱਜ ਵਿਸ਼ੇਸ਼ ਮੌਕੇ ਫਰੀਦਕੋਟ ਪ੍ਰਸ਼ਾਸ਼ਨ ਨੇ ਜਿਲ੍ਹੇ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਜਿਥੇ ਅਹਿਦ ਲਿਆ ਉਥੇ ਹੀ ਜਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੇ ਮਿਲ ਕੇ ਅਨਾਜ ਮੰਡੀ ਵਿਚ ਸਫਾਈ ਅਭਿਆਨ ਵੀ ਚਲਾਇਆ।ਇਸ ਦੇ ਨਾਲ ਹੀ ਇਕ ਚੇਤਨਾ ਰੈਲੀ ਵੀ ਕੱਢੀ ਗਈ ਜਿਸ ਵਿਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ।

ਹੋਰ ਪੜ੍ਹੋ: ਪੰਜਾਬ 'ਚ ਹੜ੍ਹ ਨੇ ਮਚਾਈ ਤਬਾਹੀ, ਕਪਿਲ ਸ਼ਰਮਾ ਨੇ ਬੇਘਰ ਹੋਏ ਪੰਜਾਬੀਆਂ ਦੀ ਮਦਦ ਲਈ ਕੀਤੀ ਅਪੀਲ (ਵੀਡੀਓ)

Gandhi Jyantiਜਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਵਲੋਂ ਅੱਜ ਮੋਹਨ ਦਾਸ ਕਰਮ ਚੰਦ ਗਾਂਧੀ ਦੇ ਜਨਮ ਦਿਹਾੜੇ ਮੌਕੇ ਫਿੱਟ ਇੰਡੀਆ ਦਾ ਨਾਆਰਾ ਦਿੰਦੇ ਹੋਏ ਸਕੂਲੀ ਬੱਚਿਆਂ ਨਾਲ ਮਿਲ ਕਿ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਜਿਥੇ ਕਸਮ ਉਠਾਈ ਗਈ ਉਥੇ ਹੀ ਸ਼ਹਿਰ ਅੰਦਰ ਸਫਾਈ ਕਰ ਕੇ ਲੋਕਾਂ ਨੂੰ ਸਿੰਗਲ ਵਰਤੋਂ ਵਿਚ ਆਉਣ ਵਾਲੀਆਂ ਪਲਾਸਟਿਕ ਵਸਤਾਂ ਖ਼ਾਸ ਕਰ ਪਲਾਸਟਿਕ ਲਫਾਫੇ ਅਤੇ ਡਿਸਪੋਜਲ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ ਗਿਆ।

Gandhi Jyantiਇਸ ਮੌਕੇ ਜਿਥੇ ਵੱਖ ਵੱਖ ਸਕੂਲਾਂ ਦੇ ਬੱਚਿਆਂ, ਪੁਲਿਸ ਵਿਭਾਗ ਅਤੇ ਸਰਕਾਰੀ ਅਧਿਕਾਰੀਆਂ ਨੇ ਸਫਾਈ ਮੁਹਿੰਮ ਵਿਚ ਹਿੱਸਾ ਲਿਆ ਉਥੇ ਹੀ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਵੀ ਆਪਣੇ ਹੱਥੀਂ ਕੂੜਾ ਉਠਾ ਕੇ ਸਭ ਨੂੰ ਸਫ਼ਾਈ ਕਰਨ ਪ੍ਰਤੀ ਉਤਸਾਹਿਤ ਕੀਤਾ।

-PTC News