Thu, Apr 25, 2024
Whatsapp

ਮਾਨਸੂਨ ਸੈਸ਼ਨ ਤੋਂ ਪਹਿਲਾਂ ਲੋਕ ਸਭਾ ਦੇ 17 ਸੰਸਦ ਮੈਂਬਰ ਨਿਕਲੇ ਕੋਰੋਨਾ ਪਾਜ਼ੀਟਿਵ

Written by  Shanker Badra -- September 14th 2020 07:25 PM -- Updated: September 14th 2020 07:43 PM
ਮਾਨਸੂਨ ਸੈਸ਼ਨ ਤੋਂ ਪਹਿਲਾਂ ਲੋਕ ਸਭਾ ਦੇ 17 ਸੰਸਦ ਮੈਂਬਰ ਨਿਕਲੇ ਕੋਰੋਨਾ ਪਾਜ਼ੀਟਿਵ

ਮਾਨਸੂਨ ਸੈਸ਼ਨ ਤੋਂ ਪਹਿਲਾਂ ਲੋਕ ਸਭਾ ਦੇ 17 ਸੰਸਦ ਮੈਂਬਰ ਨਿਕਲੇ ਕੋਰੋਨਾ ਪਾਜ਼ੀਟਿਵ

ਮਾਨਸੂਨ ਸੈਸ਼ਨ ਤੋਂ ਪਹਿਲਾਂ ਲੋਕ ਸਭਾ ਦੇ 17 ਸੰਸਦ ਮੈਂਬਰ ਨਿਕਲੇ ਕੋਰੋਨਾ ਪਾਜ਼ੀਟਿਵ:ਨਵੀਂ ਦਿੱਲੀ : ਦੇਸ਼ ਭਰ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੌਰਾਨ ਜਿੱਥੇ ਆਮ ਲੋਕ ਕੋਰੋਨਾ ਦੀ ਲਪੇਟ ਵਿੱਚ ਆ ਰਹੇ ਹਨ ,ਓਥੇ ਹੀ ਕੁੱਝਸੰਸਦ ਮੈਂਬਰ ਵੀ ਇਸ ਬਿਮਾਰੀ ਦੀ ਚਪੇਟ ਵਿੱਚ ਆ ਗਏ ਹਨ। ਇਨ੍ਹਾਂ ਸੰਸਦ ਮੈਂਬਰਾਂ ਦਾ ਕੋਰੋਨਾ ਟੈਸਟ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੋਇਆ ਸੀ। [caption id="attachment_430825" align="aligncenter" width="300"] ਮਾਨਸੂਨ ਸੈਸ਼ਨ ਤੋਂ ਪਹਿਲਾਂ ਲੋਕ ਸਭਾ ਦੇ17 ਸੰਸਦ ਮੈਂਬਰ ਨਿਕਲੇ ਕੋਰੋਨਾ ਪਾਜ਼ੀਟਿਵ[/caption] ਦਰਅਸਲ 'ਚ ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ ਪਰ ਇਸ ਤੋਂ ਪਹਿਲਾਂ ਲੋਕ ਸਭਾ ਦੇ 17 ਸੰਸਦ ਮੈਂਬਰ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ 'ਚ ਕੋਰੋਨਾ ਪੀੜਤ ਸਭ ਤੋਂ ਵਧੇਰੇ 12 ਭਾਜਪਾ ਸੰਸਦ ਮੈਂਬਰ, ਵਾਈ. ਆਰ. ਐੱਸ. ਕਾਂਗਰਸ ਦੇ 2 ਅਤੇ ਇਕ-ਇਕ ਸ਼ਿਵਸੈਨਾ, ਡੀ. ਐੱਮ. ਕੇ ਅਤੇ ਆਰ. ਐੱਲ. ਪੀ. ਦਾ ਸੰਸਦ ਮੈਂਬਰ ਹਨ। [caption id="attachment_430823" align="aligncenter" width="299"] ਮਾਨਸੂਨ ਸੈਸ਼ਨ ਤੋਂ ਪਹਿਲਾਂ ਲੋਕ ਸਭਾ ਦੇ17 ਸੰਸਦ ਮੈਂਬਰ ਨਿਕਲੇ ਕੋਰੋਨਾ ਪਾਜ਼ੀਟਿਵ[/caption] ਇਨ੍ਹਾਂ ਸੰਸਦ ਮੈਂਬਰਾਂ ਵਿੱਚ ਭਾਜਪਾ ਸੰਸਦ ਮੀਨਾਕਸ਼ੀ ਲੇਖੀ, ਪ੍ਰਵੇਸ਼ ਸਾਹਿਬ ਸਿੰਘ ਵਰਮਾ, ਕਰਨਾਟਕ ਤੋਂ ਭਾਜਪਾ ਦੇ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਸ਼ਾਮਿਲ ਹਨ। ਦੂਜੇ ਸੰਸਦ ਮੈਂਬਰ ਜੋ ਕੋਰੋਨਾ ਪਾਜ਼ੀਟਿਵ ਪਾਏ ਗਏ, ਉਨ੍ਹਾਂ ਵਿੱਚ ਸੁਖਬੀਰ ਸਿੰਘ, ਡਾ: ਸੁਕੰਤਾ ਮਜੂਮਦਾਰ, ਜੀ. ਮਾਧਵੀ, ਪ੍ਰਤਾਪ ਰਾਓ ਜਾਧਵ, ਜਨਾਰਦਨ ਸਿੰਘ ਸਿਗਰੀਵਾਲ, ਹਨੂੰਮਾਨ ਬੈਨੀਵਾਲ, ਵਿਦੂਤ ਵਰਣ ਮਹਾਤੋ, ਪ੍ਰਦਨ ਬੜੂਆ, ਐਨ. ਰੈਡੱਪਾ, ਸੇਲਵਮ ਜੀ, ਪ੍ਰਤਾਪ ਰਾਓ ਪਾਟਿਲ, ਰਾਮਸ਼ੰਕਰ ਕਠਾਰੀਆ, ਸੱਤਿਆਪਾਲ ਸਿੰਘ, ਰੋਡਮਲ ਨਗਰ ਸ਼ਾਮਿਲ ਹਨ। [caption id="attachment_430824" align="aligncenter" width="259"] ਮਾਨਸੂਨ ਸੈਸ਼ਨ ਤੋਂ ਪਹਿਲਾਂ ਲੋਕ ਸਭਾ ਦੇ17 ਸੰਸਦ ਮੈਂਬਰ ਨਿਕਲੇ ਕੋਰੋਨਾ ਪਾਜ਼ੀਟਿਵ[/caption] ਦੱਸਣਯੋਗ ਹੈ ਕਿ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਹ ਨਿਯਮ ਬਣਾਇਆ ਗਿਆ ਸੀ ਕਿ ਸਾਰੇ ਸੰਸਦ ਮੈਂਬਰ ਅਤੇ ਕਰਮਚਾਰੀਆਂ ਦਾ ਕੋਵਿਡ ਟੈਸਟ ਹੋਵੇਗਾ। ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਸੰਸਦ ਭਵਨ ਕੰਪਲੈਕਸ ਅੰਦਰ ਐਂਟਰੀ ਦਾ ਆਗਿਆ ਦਿੱਤੀ ਜਾਵੇਗੀ। ਨਿਯਮ ਇਹ ਵੀ ਹੈ ਕਿ ਉਨ੍ਹਾਂ ਦੀ ਰਿਪੋਰਟ 72 ਘੰਟੇ ਤੋਂ ਜ਼ਿਆਦਾ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ। ਦੱਸ ਦੇਈਏ ਕਿ ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਕੋਰੋਨਾ ਦੀ ਲਾਗ ਕਾਰਨ ਸੰਸਦ ਵਿੱਚ ਬਹੁਤ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਸਿਰਫ ਉਹੀ ਸੰਸਦ ਮੈਂਬਰ ਸੰਸਦ ਦੀ ਕਾਰਵਾਈ 'ਚ ਹਿੱਸਾ ਲੈ ਰਹੇ ਹਨ, ਜਿਨ੍ਹਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਨਕਾਰਾਤਮਕ ਆਈ ਹੈ। -PTCNews


Top News view more...

Latest News view more...