17 ਸਾਲਾ ਪਾਕਿਸਤਾਨੀ ਬਿਲਾਲ ਦੀ ਅੱਜ ਹੋਈ ਵਤਨ ਵਾਪਸੀ, 22 ਮਹੀਨਿਆਂ ਮਗਰੋਂ ਮਿਲੇਗਾ ਮਾਂ ਨੂੰ

Bilal

17 ਸਾਲਾ ਪਾਕਿਸਤਾਨੀ ਬਿਲਾਲ ਦੀ ਅੱਜ ਹੋਈ ਵਤਨ ਵਾਪਸੀ, 22 ਮਹੀਨਿਆਂ ਮਗਰੋਂ ਮਿਲੇਗਾ ਮਾਂ ਨੂੰ,ਸ੍ਰੀ ਅੰਮ੍ਰਿਤਸਰ ਸਾਹਿਬ: ਭਾਰਤੀ ਸਰਹੱਦ ‘ਚ ਗਲਤੀ ਨਾਲ ਦਾਖਲ ਹੋਇਆ ਪਾਕਿਸਤਾਨੀ ਮੁਬਸ਼ਰ ਬਿਲਾਲ ਦੀ ਅੱਜ ਵਤਨ ਵਾਪਸੀ ਹੋ ਗਈ ਹੈ। ਭਾਰਤ ਸਰਕਾਰ ਨੇ 9 ਜਨਵਰੀ ਨੂੰ ਪੰਜਾਬ ਦੇ ਹੁਸ਼ਿਆਰਪੁਰ ਜੁਵੇਨਾਈਲ ਜੇਲ ਵਿਚ ਬੰਦ 17 ਸਾਲਾ ਪਾਕਿਸਤਾਨੀ ਮੁਬਸ਼ਰ ਬਿਲਾਲ ਨੂੰ 14 ਜਨਵਰੀ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ।

Bilal ਜਿਸ ਦੇ ਚੱਲਦੇ ਅੱਜ14 ਜਨਵਰੀ ਨੂੰ ਮੁਬਸ਼ਰ ਬਿਲਾਲ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਹੁਸ਼ਿਆਰਪੁਰ ਤੋਂ ਵਾਹਗਾ ਬਾਰਡਰ ਲਈ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਉਥੋਂ ਉਸ ਨੂੰ ਪਾਕਿਸਤਾਨੀ ਅਧਿਕਾਰੀਆਂ ਦੇ ਜ਼ਰੀਏ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।

ਹੋਰ ਪੜ੍ਹੋ: ਨੋਇਡਾ ਦੇ ESIC ਹਸਪਤਾਲ ‘ਚ ਲੱਗੀ ਭਿਆਨਕ ਅੱਗ, ਮਰੀਜ਼ਾਂ ਨੂੰ ਕੱਢਿਆ ਜਾ ਰਿਹੈ ਬਾਹਰ

ਤੁਹਾਨੂੰ ਦੱਸ ਦੇਈਏ ਕਿ ਮਾਰਚ 2018 ‘ਚ ਪਿਤਾ ਮੁਹੰਮਦ ਅਕਬਰ ਦੀ ਪਈ ਡਾਂਟ ਕਾਰਨ ਬਿਲਾਲ ਭਾਰਤੀ ਬਾਰਡਰ ਨੂੰ ਪਾਰ ਕਰ ਗਿਆ ਸੀ।

Bilal ਜਿਸ ਦੌਰਾਨ ਫੌਜ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਥਾਣਾ ਖੇਮਕਰਨ ਵਿਚ ਕੇਸ ਦਰਜ ਕੀਤਾ ਤੇ ਉਸ ਨੂੰ ਹੁਸ਼ਿਆਰਪੁਰ ਜੇਲ੍ਹ ‘ਚ ਭੇਜ ਦਿੱਤਾ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News