ਹੋਰ ਖਬਰਾਂ

ਸ਼ੱਕ ਸੀ ਪ੍ਰੇਮ ਸਬੰਧਾਂ ਦਾ , ਇਨੋਵਾ ਗੱਡੀ ਹੇਠ ਦਰੜ ਦਿੱਤਾ ਨੌਜਵਾਨਾਂ ਨੂੰ , ਇੱਕ ਦੀ ਮੌਤ

By Kaveri Joshi -- December 01, 2020 6:13 pm

ਤਰਨਤਾਰਨ -ਸ਼ੱਕ ਸੀ ਪ੍ਰੇਮ ਸਬੰਧਾਂ ਦਾ , ਇਨੋਵਾ ਗੱਡੀ ਹੇਠ ਦਰੜ ਦਿੱਤਾ ਨੌਜਵਾਨਾਂ ਨੂੰ , ਇੱਕ ਦੀ ਮੌਤ : ਸ਼ੱਕ ਬੜੀ ਭੈੜੀ ਸ਼ੈਅ ਹੈ, ਪਰਿਵਾਰ ਬਿਖ਼ੇਰ ਕੇ ਰੱਖ ਦਿੰਦਾ ਹੈ, ਤਬਾਹੀ ਮਚਾ ਦਿੰਦਾ ਹੈ! ਇਸੇ ਸ਼ੱਕ ਦੇ ਚੱਲਦੇ ਤਰਨਤਾਰਨ ਵਿਖੇ ਵੱਡੀ ਵਾਰਦਾਤ ਵਾਪਰੀ ਹੈ, ਜਿਸ 'ਚ 17 ਸਾਲਾ ਨੌਜਵਾਨ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

17 years old boy killed in tarn taran ਸ਼ੱਕ ਸੀ ਪ੍ਰੇਮ ਸਬੰਧਾਂ ਦਾ , ਇਨੋਵਾ ਗੱਡੀ ਹੇਠ ਦਰੜ ਦਿੱਤਾ ਨੌਜਵਾਨਾਂ ਨੂੰ , ਇੱਕ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਪ੍ਰੇਮ ਸਬੰਧਾਂ ਦੇ ਸ਼ੱਕ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦੇਈਏ ਕਿ 17 ਸਾਲਾ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਇਨੋਵਾ ਕਾਰ ਵੱਲੋਂ ਦਰੜ ਦਿੱਤਾ ਗਿਆ , ਜਿਸਦੇ ਚਲਦੇ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਸਰਾ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।

17 years old boy killed in tarn taran ਸ਼ੱਕ ਸੀ ਪ੍ਰੇਮ ਸਬੰਧਾਂ ਦਾ , ਇਨੋਵਾ ਗੱਡੀ ਹੇਠ ਦਰੜ ਦਿੱਤਾ ਨੌਜਵਾਨਾਂ ਨੂੰ , ਇੱਕ ਦੀ ਮੌਤ

ਗੌਰਤਲਬ ਹੈ ਕਿ ਜ਼ਖਮੀ ਨੌਜਵਾਨ ਵੱਲੋਂ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਏ ਗਏ ਹਨ, ਜਿਸ 'ਚ ਉਸਨੇ ਦੱਸਿਆ ਹੈ ਕਿ ਪਿੰਡ ਭੂਰਾ ਕੋਹਨਾਂ ਦੀਆਂ ਦੋ ਔਰਤਾਂ , ਜਿੰਨਾ 'ਚੋਂ ਇੱਕ ਦਾ ਨਾਮ ਮਾਣੋ ਉਰਫ਼ ਨਿੰਦਰ ਕੌਰ ਹੈ, ਜਿਸਦੀ ਪਿੰਡ ਮਨਾਵਾਂ ਵਿਖੇ ਸ਼ਾਦੀ ਹੋਈ ਹੈ ਅਤੇ ਉਸਦੀ ਭੈਣ, ਜੋ ਪੱਟੀ ਦੀ ਵਸਨੀਕ ਹੈ, ਉਪਰੋਕਤ ਦੋਵੇਂ ਔਰਤਾਂ ਨੇ ਉਨ੍ਹਾਂ ਨੌਜਵਾਨਾਂ ਨੂੰ ਮਿਲਣ ਲਈ ਆਪਣੇ ਪੇਕੇ ਪਿੰਡ ਭੂਰਾ ਕੋਹਨਾਂ ਵਿਖੇ ਧੋਖੇ ਨਾਲ ਬੁਲਾਇਆ ਅਤੇ ਆਪਣੇ ਸ਼ਰੀਕੇ ਦੇ ਮੈਂਬਰਾਂ ਨੂੰ ਇਸ ਬਾਰੇ ਇਤਲਾਹ ਵੀ ਕਰ ਦਿੱਤੀ, ਜੋ ਇਨੋਵਾ ਗੱਡੀ 'ਚ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੂੰ ਗੱਡੀ ਥੱਲੇ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਉਪਰੰਤ ਨੌਜਵਾਨ ਦੀ ਮੌਤ ਹੋ ਗਈ ਅਤੇ ਉਹ ਆਪ ਜ਼ਖਮੀ ਹੋ ਗਿਆ।

 ਪ੍ਰੇਮ ਸਬੰਧਾਂ ਦੇ ਸ਼ੱਕ 'ਚ ਨੌਜਵਾਨ ਦਾ ਕਤਲ ਸ਼ੱਕ ਸੀ ਪ੍ਰੇਮ ਸਬੰਧਾਂ ਦਾ , ਇਨੋਵਾ ਗੱਡੀ ਹੇਠ ਦਰੜ ਦਿੱਤਾ ਨੌਜਵਾਨਾਂ ਨੂੰ , ਇੱਕ ਦੀ ਮੌਤ

ਦੱਸ ਦੇਈਏ ਕਿ ਇਸ ਵਾਰਦਾਤ ਦੀ ਖ਼ਬਰ ਮਿਲਦੇ ਸਾਰ ਹੀ ਪੁਲਿਸ ਨੇ ਘਟਨਾ ਸਥਲ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਅਗਲੇਰੀ ਕਾਰਵਾਈ ਜਾਰੀ ਹੈ।

  • Share