1975 ਦੀ ਐਮਰਜੈਂਸੀ ਨੂੰ ਅੱਜ 44 ਸਾਲ ਹੋਏ ਪੂਰੇ, PM ਮੋਦੀ ਨੇ ਕੀਤਾ ਟਵੀਟ

1975 ਦੀ ਐਮਰਜੈਂਸੀ ਨੂੰ ਅੱਜ 44 ਸਾਲ ਹੋਏ ਪੂਰੇ, PM ਮੋਦੀ ਨੇ ਕੀਤਾ ਟਵੀਟ,ਨਵੀਂ ਦਿੱਲੀ: ਭਾਰਤੀ ਰਾਜਨੀਤੀ ‘ਚ 25 ਜੂਨ ਬਹੁਤ ਮਹੱਤਵਪੂਰਨ ਦਿਨ ਹੈ। ਦਰਅਸਲ, ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 25-26 ਜੂਨ ਦੀ ਰਾਤ ਨੂੰ 1975 ਵਿੱਚ ਐਮਰਜੈਂਸੀ ਐਲਾਨ ਦਿੱਤੀ ਸੀ। ਜਿਸ ਨੂੰ ਅੱਜ 44 ਸਾਲ ਪੂਰੇ ਹੋ ਗਏ ਹਨ।

ਇਸ ਵਰ੍ਹੇਗੰਢ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਭਾਰਤ ਉਹਨਾਂ ਸਾਰੇ ਲੋਕਾਂ ਨੂੰ ਸਲਾਮ ਕਰਦਾ ਹੈ, ਜਿਨ੍ਹਾਂ ਨੇ ਐਮਰਜੈਂਸੀ ਦਾ ਜੰਮ ਕੇ ਵਿਰੋਧ ਕੀਤਾ। ਭਾਰਤ ਦੀ ਜਮਹੂਰੀ ਮਾਨਸਿਕਤਾ ਇੱਕ ਤਾਨਾਸ਼ਾਹੀ ਮਾਨਸਿਕਤਾ ਉੱਤੇ ਸਫਲਤਾ ਹਾਸਲ ਕੀਤੀ।

ਜ਼ਿਕਰਯੋਗ ਹੈ ਕਿ ਰਾਏਬਰੇਲੀ ਚੋਣਾਂ ਵਿੱਚ ਇੰਦਰਾ ਗਾਂਧੀ ਤੋਂ ਹਾਰੇ ਉਮੀਦਵਾਰ ਰਾਜਾਨਰਾਇਣ ਨੇ ਚੋਣਾਂ ਵਿਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਕੇਸ ਦਰਜ ਕਰ ਦਿੱਤਾ ਸੀ। 12 ਜੂਨ, 1975 ਨੂੰ ਹਾਈ ਕੋਰਟ ਦੇ ਜੱਜ ਜਗਮੋਹਨ ਲਾਲ ਸਿਨਹਾ ਨੇ ਇੰਦਰਾ ਨੂੰ ਦੋਸ਼ੀ ਠਹਿਰਾਇਆ ਅਤੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ।


ਹੋਰ ਪੜ੍ਹੋ: ਪਦਮਸ਼੍ਰੀ ਹੀਰਾਲਾਲ ਯਾਦਵ ਹੋਏ ਸਵਰਗਵਾਸ, PM ਮੋਦੀ ਨੇ ਜਤਾਇਆ ਅਫ਼ਸੋਸ

ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਲਈ ਅਤੇ 6 ਸਾਲ ਤੱਕ ਚੋਣਾਂ ਨਾ ਲੜਨ ਲਈ ਕਿਹਾ ਗਿਆ। ਇਸ ਦੇ 13 ਦਿਨ ਬਾਅਦ ਐਮਰਜੈਂਸੀ ਲਗਾ ਦਿੱਤੀ ਗਈ।ਇੰਦਰਾ ਗਾਂਧੀ ਨੇ ਐਲਾਨ ਕੀਤਾ, “ਭੈਣੋ ਅਤੇ ਭਰਾਵੋ, ਰਾਸ਼ਟਰਪਤੀ ਨੇ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ ਅਤੇ ਇਸ ਨਾਲ ਘਬਰਾਉਣ ਦੀ ਲੋੜ ਨਹੀਂ ਹੈ।

“25 ਜੂਨ 1975 ਦੀ ਰਾਤ ਨੂੰ ਇੱਕ ਅੰਦਰੂਨੀ ਐਮਰਜੈਂਸੀ ਦਾ ਐਲਾਨ ਹੋਇਆ। ਵਿਰੋਧੀ ਧਿਰ ਦੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜੋ ਵੀ ਸੱਤਾ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਖ਼ਿਲਾਫ਼ ਬੋਲਦਾ ਸੀ, ਉਹ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਚਲਾ ਜਾਂਦਾ ਸੀ।

-PTC News