Thu, Apr 18, 2024
Whatsapp

1984 ਦੇ ਦੰਗਿਆਂ 'ਤੇ ਕੈਪਟਨ ਦਾ ਵੱਡਾ ਬਿਆਨ,ਗਰਮਾਈ ਪੰਜਾਬ ਦੀ ਸਿਆਸਤ

Written by  Shanker Badra -- January 11th 2018 04:20 PM
1984 ਦੇ ਦੰਗਿਆਂ 'ਤੇ ਕੈਪਟਨ ਦਾ ਵੱਡਾ ਬਿਆਨ,ਗਰਮਾਈ ਪੰਜਾਬ ਦੀ ਸਿਆਸਤ

1984 ਦੇ ਦੰਗਿਆਂ 'ਤੇ ਕੈਪਟਨ ਦਾ ਵੱਡਾ ਬਿਆਨ,ਗਰਮਾਈ ਪੰਜਾਬ ਦੀ ਸਿਆਸਤ

1984 ਦੇ ਦੰਗਿਆਂ 'ਤੇ ਕੈਪਟਨ ਦਾ ਵੱਡਾ ਬਿਆਨ,ਗਰਮਾਈ ਪੰਜਾਬ ਦੀ ਸਿਆਸਤ:1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ 186 ਮਾਮਲਿਆਂ ਦੀ ਮੁੜ ਤੋਂ ਜਾਂਚ ਕੀਤੇ ਜਾਣ ਦੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਆਗਤ ਕੀਤਾ ,ਉਥੇ ਹੀ ਉਨ੍ਹਾਂ ਨੇ 84 ਦੰਗਿਆਂ 'ਚ ਸੱਜਣ ਕੁਮਾਰ ਅਤੇ ਧਰਮਦਾਸ ਸ਼ਾਸਤਰੀ ਦੀ ਭੂਮਿਕਾ ਹੋਣ ਦੀ ਵੀ ਗੱਲ ਕਹੀ।1984 ਦੇ ਦੰਗਿਆਂ 'ਤੇ ਕੈਪਟਨ ਦਾ ਵੱਡਾ ਬਿਆਨ,ਗਰਮਾਈ ਪੰਜਾਬ ਦੀ ਸਿਆਸਤਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ,ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਸਿਆਸੀ ਹਮਲਾ ਕੀਤਾ।1984 ਦੇ ਦੰਗਿਆਂ 'ਤੇ ਕੈਪਟਨ ਦਾ ਵੱਡਾ ਬਿਆਨ,ਗਰਮਾਈ ਪੰਜਾਬ ਦੀ ਸਿਆਸਤਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ੀਆਂ ਦਾ ਨਾਂ ਲੈਣ 'ਚ ਬਹੁਤ ਦੇਰੀ ਕਰ ਦਿੱਤੀ।ਮਾਮਲਾ ਹੈ ਕਿ ਬੀਤੇ ਦਿਨ ਸੁਪਰੀਮ ਕੋਰਟ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਵਲੋਂ ਬੰਦ ਕੀਤੇ ਗਏ ਇਨ੍ਹਾਂ ਮਾਮਲਿਆਂ ਦੀ ਜਾਂਚ ਮੁੜ ਤੋਂ ਹੋਵੇਗੀ।1984 ਦੇ ਦੰਗਿਆਂ 'ਤੇ ਕੈਪਟਨ ਦਾ ਵੱਡਾ ਬਿਆਨ,ਗਰਮਾਈ ਪੰਜਾਬ ਦੀ ਸਿਆਸਤਚੋਟੀ ਦੀ ਅਦਾਲਤ ਦਾ ਇਹ ਫੈਸਲਾ ਇਸ ਦੇ ਵਲੋਂ ਗਠਿਤ ਕੀਤੀ ਇਕ ਕਮੇਟੀ ਦੀ ਸਿਫਾਰਿਸ਼ ਮਗਰੋਂ ਆਇਆ ਹੈ।ਕਮੇਟੀ ਨੇ 241 ਬੰਦ ਪਏ ਮਾਮਲਿਆਂ ਵਿਚੋਂ 186 ਨੂੰ ਮੁੜ ਤੋਂ ਖੋਲ੍ਹਣ ਅਤੇ ਇਨ੍ਹਾਂ ਦੀ ਮੁੜ ਜਾਂਚ ਕਰਵਾਏ ਜਾਣ ਦੀ ਸਿਫਾਰਿਸ਼ ਕੀਤੀ ਹੈ।1984 ਦੇ ਦੰਗਿਆਂ 'ਤੇ ਕੈਪਟਨ ਦਾ ਵੱਡਾ ਬਿਆਨ,ਗਰਮਾਈ ਪੰਜਾਬ ਦੀ ਸਿਆਸਤਇਸ ਕਮੇਟੀ 'ਚ ਪਿਛਲੇ ਸਾਲ ਸੁਪਰੀਮ ਕੋਰਟ ਦੇ 2 ਸਾਬਕਾ ਜੱਜਾਂ ਨੂੰ ਸ਼ਾਮਲ ਕੀਤਾ ਗਿਆ ਸੀ,ਜਿਸ ਨੇ ਮਾਮਲਾ ਬੰਦ ਕੀਤੇ ਜਾਣ ਦੇ ਕਾਰਨਾਂ ਦੀ ਜਾਂਚ ਕਰਨੀ ਸੀ।1984 ਦੇ ਦੰਗਿਆਂ 'ਤੇ ਕੈਪਟਨ ਦਾ ਵੱਡਾ ਬਿਆਨ,ਗਰਮਾਈ ਪੰਜਾਬ ਦੀ ਸਿਆਸਤਅਦਾਲਤ ਨੇ ਅੱਜ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ 186 ਮਾਮਲਿਆਂ ਦੀ ਜਾਂਚ ਦੀ ਨਿਗਰਾਨੀ ਲਈ ਹਾਈ ਕੋਰਟ ਦੇ ਸਾਬਕਾ ਜੱਜ ਦੀ ਪ੍ਰਧਾਨਗੀ ਵਿਚ ਤਿੰਨ ਮੈਂਬਰੀ ਨਵੀਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਹੋਵੇਗਾ। -PTCNews


Top News view more...

Latest News view more...