1984 ਸਿੱਖ ਕਤਲੇਆਮ ਮਾਮਲਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਗਦੀਸ਼ ਟਾਈਟਲਰ ਦੀ ਗ੍ਰਿਫਤਾਰੀ ਦੀ ਕੀਤੀ ਮੰਗ 

1984 Anti-Sikh Riots: Harsimrat Kaur Badal demands Jagdish Tytler’s arrest
1984 Anti-Sikh Riots: Harsimrat Kaur Badal demands Jagdish Tytler’s arrest

1984 Anti-Sikh Riots: Harsimrat Kaur Badal demands Jagdish Tytler’s arrest : 1984 ਸਿੱਖ ਕਤਲੇਆਮ ਮਾਮਲਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਗਦੀਸ਼ ਟਾਈਟਲਰ ਦੀ ਗ੍ਰਿਫਤਾਰੀ ਦੀ ਕੀਤੀ ਮੰਗ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੰਗਲਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

ਸੰਸਦ ਦੇ ਬਾਹਰ ਮੀਡੀਆ ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਸਵਾਲ ਕੀਤਾ ਕਿ ਟਾਈਟਲਰ, ਜਿਸ ਨੇ ਆਪਣੇ ਅਪਰਾਧ ਲਈ “ਇਕਬਾਲ-ਏ-ਜ਼ੁਰਮ” ਵੀ ਕਰ ਲਿਆ ਹੈ, ਨੂੰ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ?

“ਸਿੱਖ ਵਿਰੋਧੀ ਦੰਗਿਆਂ ਦੀ ਘਟਨਾ ਵਾਪਰੇ ਨੂੰ 34 ਸਾਲ ਹੋ ਗਏ ਹਨ, ਜਿਸ ‘ਚ ਹਜ਼ਾਰਾਂ ਬੇਦੋਸ਼ੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।  ਹਰ ਕੋਈ ਜਾਣਦਾ ਹੈ ਕਿ ਇਹ ਕਿਸ ਨੇ ਕੀਤਾ ਸੀ ਪਰ ਅਜੇ ਤਕ ਕਿਸੇ ਨੂੰ ਵੀ ਸਜ਼ਾ ਨਹੀਂ ਦਿੱਤੀ ਗਈ। ਟਾਈਟਲਰ ਨੇ ਖ਼ੁਦ ਸਵੀਕਾਰ ਕੀਤਾ ਕਿ ਉਹ ਇਸ ਸਭ ‘ਚ ਸ਼ਾਮਿਲ ਸੀ। ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ? ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ‘ਤੇ ਨਾਰਕੋ ਟੈੱਸਟ ਕੀਤਾ ਜਾਣਾ ਚਾਹੀਦਾ ਹੈ” ਕੇਂਦਰੀ ਮੰਤਰੀ ਨੇ ਕਿਹਾ।

5 ਫਰਵਰੀ ਨੂੰ, ਮਨਜੀਤ ਸਿੰਘ ਜੀ.ਕੇ. ਨੇ ਗ੍ਰੇਟਰ ਕੈਲਾਸ਼, ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਜੋ ਕਿ ਟਾਈਟਲਰ ਖਿਲਾਫ ਹੋਏ ਸਟਿੰਗ ਸੀਡੀ ਅਤੇ ਕਾਗਜ਼ਾਂ ‘ਤੇ ਆਧਾਰਿਤ ਹੈ।

“ਇਸ ਸ਼ਿਕਾਇਤ ਵਿਚ ਬੇਨਤੀ ਕੀਤੀ ਗਈ ਹੈ ਕਿ ਕਿਉਂਕਿ ਮੁਲਜ਼ਮ ਕਿਸੇ ਵੀ ਸਮੇਂ ਦੇਸ਼ ਨੂੰ ਛੱਡ ਸਕਦਾ ਹੈ, ਇਸ ਲਈ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਆਈਪੀਸੀ ਦੇ ਸੈਕਸ਼ਨਾਂ 302, 147/149 ਅਤੇ 120-ਬੀ ਦੇ ਤਹਿਤ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।”

ਇਸ ਤੋਂ ਪਹਿਲਾਂ ਮਨਜੀਤ ਸਿੰਘ ਜੀ.ਕੇ ਨੇ ਕਿਹਾ ਸੀ ਕਿ ਉਹ ਵੱਖ ਵੱਖ ਅਥਾਰਟੀਆਂ ਨੂੰ ਵੀਡੀਓ ਕਲਿੱਪ ਦੀਆਂ ਕਾਪੀਆਂ ਭੇਜਣਗੇ ਅਤੇ ਕਾਂਗਰਸੀ ਨੇਤਾ ਦੀ ਗ੍ਰਿਫਤਾਰੀ ਦੀ ਮੰਗ ਕਰਨਗੇ।

“ਅਸੀਂ 1984 ਵਿੱਚ ਕਤਲੇਆਮ ਵਿੱਚ ਟਾਈਟਰਲ ਦੀ ਭੂਮਿਕਾ ਬਾਰੇ ਮਿਲੇ ਹੋਏ ਇਹਨਾਂ ਸਬੂਤਾਂ ਨੂੰ ਸੀ ਬੀ ਆਈ ਨੂੰ ਸੌਂਪ ਰਹੇ ਹਾਂ ਅਤੇ ਤੁਰੰਤ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕਰਾਂਗੇ” ਉਹਨਾਂ ਨੇ ਕਿਹਾ।

—PTC News