ਆਲ ਇੰਡੀਆ ਰੇਡੀਓ ਬਰਾਡਕਾਸਟ ਦੀ ਇੱਕ ਅਨਾਊਂਸਮੈਂਟ , ਜਿਸਨੇ ਸ਼ੁਰੂ ਕੀਤਾ ਇਨਸਾਨੀਅਤ ਦੇ ਘਾਣ ਦਾ ਖੌਫਨਾਕ ਦੌਰ!

ਆਲ ਇੰਡੀਆ ਰੇਡੀਓ ਬਰਾਡਕਾਸਟ, ‘ਤੇ ਅਕਤੂਬਰ 31, 1984 ਨੂੰ ਹੋਈ ਇੱਕ ਅਜਿਹੀ ਅਨਾਊਂਸਮੈਂਟ ਜਿਸਨੇ ਇੱਕ ਅਜਿਹੇ ਕਤਲੇਆਮ ਦਾ ਦੌਰ ਸ਼ੁਰੂ ਕੀਤਾ, ਜੋ ਕਿ ਨਾ ਸਿਰਫ ਭਿਆਨਕ ਸੀ ਪਰ ਉਸਨੇ ਇਨਸਾਨੀਅਤ ਨੂੰ ਤਾਰ ਤਾਰ ਕਰ ਕੇ ਰੱਖ ਦਿੱਤਾ ਸੀ।
ਇਸ ਦਿਨ 9:20 ‘ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦੋ ਅੰਗ ਰੱਖਿਅਕਾਂ ਵੱਲੋਂ ਗੋਲੀ ਮਾਰ ਕੇ ਕਤਲ ਕੀਤਾ ਗਿਆ। ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਕਤਲ ਤੋਂ ਬਾਅਦ ਕੀਤਾ ਆਤਮ ਸਮਰਪਣ – ਕਿਹਾ “ਅਸੀਂ ਉਹ ਕੀਤਾ ਜੋ ਕਰਨਾ ਬਹੁਤ ਜ਼ਰੂਰੀ ਸੀ, ਹੁਣ ਤੁਸੀਂ ਜੋ ਚਾਹੇ ਉਹ ਕਰ ਸਕਦੇ ਹੋ”।

ਇਸ ਕਤਲ ਦਾ ਕਾਰਨ (1984 anti sikh riots) 1984 ਆਪਰੇਸ਼ਨ ਬਲੂ ਸਟਾਰ ਸੀ, ਜਿਸ ਤਹਿਤ ਭਾਰਤੀ ਫੌਜ ਨੇ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੈਂਕਾਂ, ਤੋਪਾਂ, ਅੱਥਰੂ ਗੈਸ ਗੋਲਿਆਂ ਨਾਲ ਹਮਲਾ ਕੀਤਾ ਸੀ।

Sikh genocide 1984: ਸਰਕਾਰੀ ਅੰਕੜਿਆਂ ਅਨੁਸਾਰ, ਇਸ ਹਮਲੇ ‘ਚ 493 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਜਦਕਿ ਅਸਲ ਅੰਕੜੇ 8000 ਜਾਂ ਉਸ ਤੋਂ ਵੀ ਉਪਰ ਹਨ। ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਇੰਦਰਾ ਗਾਂਧੀ ਦੇ ਕਹਿਣ ‘ਤੇ ਕੀਤਾ ਗਿਆ ਸੀ।

ਸਮਾਂ ਤਕਰੀਬਨ 2:20, ਜਦੋਂ ਏਮਜ਼ ਹਸਪਤਾਲ ਨੇ ਇੰਦਰਾ ਗਾਂਧੀ ਨੂੰ ਮ੍ਰਿਤਕ ਘੋਸ਼ਿਤ ਕੀਤਾ ਅਤੇ 5:30 – ਏਮਜ਼ ਵਿਖੇ ਭਾਰਤੀ ਰਾਸ਼ਟਰਪਤੀ, ਸਰਦਾਰ ਜ਼ੈਲ ਸਿੰਘ ਤੇ ਗੁੱਸੇ ‘ਚ ਆਈ ਭੀੜ ਨੇ ਦੋ ਵਾਰ ਹਮਲਾ ਕਰਨ ਦੀ ਕੋਸ਼ਿਸ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਸੀ।

ਹਾਂਲਾਕਿ, ਮੌਕੇ ‘ਤੇ ਮੌਜੂਦ ਪੁਲਿਸ ਨੇ ਭੜਕੀ ਭੀੜ ਨੂੰ ਕਾਬੂ ਕਰਨ ਲਈ “ਕੁਝ ਨਹੀਂ” ਕਰਨਾ ਬਿਹਤਰ ਸਮਝਿਆ ਸੀ ਅਤੇ  ਅਕਤੂਬਰ 31 ਰਾਤ ਦਾ ਸਮਾਂ ਸੀ ਜਦੋਂ ਸਿੱਖਾਂ ਨੂੰ ਮੁਕਾਉਣ ਲਈ ਅਤੇ ਉਹਨਾਂ ਦੇ ਘਰਾਂ/ਟਿਕਾਣਿਆਂ ਦਾ ਪਤਾ ਲਗਾਉਣ ਲਈ ਭੀੜ ਨੂੰ ਰਾਸ਼ਨ ਕਾਰਡ ਅਤੇ ਵੋਟਰ ਸੂਚੀ “ਮੁਹੱਈਆ” ਕਰਵਾਈ ਗਈ ਸੀ।

1984 anti sikh riots, sikh genocide 1984, justice awaited!ਸਿੱਖਾਂ ਦੇ ਘਰ/ਕਾਰੋਬਾਰ ਅਤੇ ਹੋਰ ਟਿਕਾਣਿਆਂ ‘ਤੇ ਅੰਗਰੇਜ਼ੀ ਸ਼ਬਦ ਐਸ ਲਿਖਿਆ ਗਿਆ, ਤਾਂ ਜੋ ਉਹਨਾਂ ਦੀ ਵੱਖਰੀ ਪਹਿਚਾਣ ਹੋ ਸਕੇ ਅਤੇ ਇਸ ਪੂਰੇ ਘਟਨਾਕ੍ਰਮ ਦੌਰਾਨ, ਦਿੱਲੀ ਪੁਲਿਸ “ਮੂਕ ਦਰਸ਼ਕ” ਬਣ ਕੇ ਦੇਖਦੀ ਰਹੀ ਸੀ।

Sikh genocide 1984: ‘ਤੇ ਫਿਰ ਸ਼ੁਰੂ ਹੋਇਆ ਸਿੱਖ ਮਾਵਾਂ ਦੀਆਂ ਕੁੱੱਖਾਂ ਉਜੜਣ ਦਾ, ਧੀਆਂ ਦੇ ਸੁਹਾਗ ਉਜੜਣ ਦਾ ਦੌਰ ਜੋ ਅਗਲੇ ਦੋ ਦਿਨ ਤੱਕ ਚੱਲਿਆ। ਸਰਕਾਰੀ ਅੰਕੜਿਆਂ ਅਨੁਸਾਰ, ਤਕਰੀਬਨ 2800 ਸਿੱਖਾਂ ਨੂੰ ਆਪਣੀ ਜਾਣ ਗਵਾਉਣੀ ਪਈ, ਜਿੰਨ੍ਹਾਂ ‘ਚੋਂ 2100 ਦਿੱਲੀ ਦੇ ਸਨ।

ਅਗਲੇ 48 ਘੰਟੇ ਤੱਕ ਹਰ ਮਿੰਟ ਇੱਕ-ਇੱਕ ਕਰ ਕੇ ਸਿੱੱਖ ਮੌਤ ਦੀ ਗੋਦ ‘ਚ ਸੌਂਦੇ ਗਏ। ਸੂਤਰਾਂ ਅਨੁਸਾਰ, ਦਿੱਲੀ ‘ਚ ਤਕਰੀਬਨ 4000 ਸਿੱਖਾਂ ਦੀ ਮੌਤ ਹੋਈ। ਮੌਕੇ ‘ਤੇ ਮੌਜੂਦ ਗਵਾਹ ਅਨੁਸਾਰ, ਕਾਂਗਰਸ ਐਮ.ਪੀ ਨੇ ਦੰਗਾ ਭੜਕਾਉਣ ਲਈ  ਭੀੜ ਨੂੰ ਲੋਹੇ ਦੀਆਂ ਰਾਡਾਂ, ਸ਼ਰਾਬ ਅਤੇ 100 ਰੁਪਏ ਵੰਡੇ ਸਨ।

ਜਗਦੀਸ਼ ਟਾਈਟਲਰ, ਐਚ.ਕੇ.ਐਲ ਭਗਤ, ਲਲਿਤ ਮਕੇਨ, ਇਹ ਤਿੰਨ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਦੰਗਾ ਭੜਕਾਉਣ ਤੋਂ ਲੈ ਕੇ ਸਿੱਖ ਨਸਲਕੁਸ਼ੀ ਦੇ ਪੂਰੇ ਘਟਨਾਕ੍ਰਮ ਨੂੰ ਅੰਜਾਮ ਦੇਣ ‘ਚ ਮਦਦ ਕੀਤੀ ਸੀ।

ਗਵਾਹ ਅਤੇ ਸਬੂਤ ਹੋਣ ਦੇ ਬਾਵਜੂਦ ਅਜੇ ਤੱਕ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਗਈ ਸੀ।

ਇਹ ੮੪ ‘ਚ ਹੋਈ ਨਸਲਕੁਸ਼ੀ ਸਿਰਫ ਸਿੱਖਾਂ ਖਿਲਾਫ ਇੱਕ ਸਾਜਿਸ਼ ਨਹੀਂ ਬਲਕਿ ਪੂਰੀ ਇਨਸਾਨੀਅਤ ਨੂੰ ਝੰਜੋੜ ਕੇ ਰੱਖ ਦੇਣ ਇੱਕ ਅਜਿਹੀ ਘਟਨਾ ਸੀ, ਜੋ ਭੁੱਲਿਆਂ ਨਹੀਂ ਭੁਲਾਈ ਜਾ ਸਕਦੀ।

ਪਰਮਾਤਮਾ ਵਿਛੜੀਆਂ ਰੂਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।

—PTC News