Advertisment

1984 ਸਿੱਖ ਕਤਲੇਆਮ ਮਾਮਲਾ: ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਨਹੀਂ ਮਿਲੀ ਰਾਹਤ

author-image
Jashan A
Updated On
New Update
1984 ਸਿੱਖ ਕਤਲੇਆਮ ਮਾਮਲਾ: ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਨਹੀਂ ਮਿਲੀ ਰਾਹਤ
Advertisment
1984 ਸਿੱਖ ਕਤਲੇਆਮ ਮਾਮਲਾ: ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਨਹੀਂ ਮਿਲੀ ਰਾਹਤ,ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਮਾਮਲੇ 'ਚ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਕੋਈ ਰਾਹਤ ਨਹੀਂ ਮਿਲੀ। ਸੱਜਣ ਕੁਮਾਰ ਨੂੰ ਅਜੇ ਜੇਲ੍ਹ 'ਚ ਹੀ ਰਹਿਣਾ ਪਵੇਗਾ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕੀਤੀ। ਜੇਲ੍ਹ 'ਚ ਬੰਦ ਸੱਜਣ ਕੁਮਾਰ ਦੀ ਮੈਡੀਕਲ ਜਾਂਚ ਦੇ ਲਈ ਸੁਪਰੀਮ ਕੋਰਟ ਨੇ ਏਮਜ਼ ਦੇ ਨਿਰਦੇਸ਼ਕ ਨੂੰ ਮੈਡੀਕਲ ਬੋਰਡ ਦਾ ਗਠਨ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਕੋਰਟ ਨੇ ਇਹ ਵੀ ਕਿਹਾ ਹੈ ਕਿ ਬੋਰਡ 4 ਹਫ਼ਤੇ ਦੇ ਅੰਦਰ ਆਪਣੀ ਰਿਪੋਰਟ ਦਾਖਲ ਕਰਵਾਏ। ਹੋਰ ਪੜ੍ਹੋ: ਕਠੂਆ ਬਲਾਤਕਾਰ ਪੀੜਤਾ ਦੀ ਪਛਾਣ ਜਨਤਕ ਕਰਨ ਵਾਲੇ ਨੂੰ ਹੋਵੇਗੀ 6 ਮਹੀਨੇ ਦੀ ਸਜ਼ਾ:ਹਾਈ ਕੋਰਟ https://twitter.com/ANI/status/1191959020287987713 ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਜੂਨ 2020 ਲਈ ਸੂਚੀਬੱਧ ਕੀਤੀ ਸੀ। ਇਸ 'ਚ ਸੱਜਣ ਕੁਮਾਰ ਨੇ ਜਲਦੀ ਸੁਣਵਾਈ ਦੀ ਅਰਜ਼ੀ ਲਾਈ ਸੀ। 1984 ਦੰਗਿਆਂ ਦੇ ਮਾਮਲਿਆਂ 'ਚ ਦੋਸ਼ੀ ਸੱਜਣ ਕੁਮਾਰ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। -PTC News-
supreme-court national-news 1984-anti-sikh-riots sajjan-kumar-bail-plea
Advertisment

Stay updated with the latest news headlines.

Follow us:
Advertisment