Fri, Apr 26, 2024
Whatsapp

34 ਸਾਲ ਬਾਅਦ ਆਈ ਨਿਆਂ ਦੀ ਘੜੀ : ਸੱਜਣ ਕੁਮਾਰ ਨੇ ਕੀਤਾ ਆਤਮ ਸਮਰਪਣ

Written by  Shanker Badra -- December 31st 2018 02:23 PM -- Updated: December 31st 2018 04:12 PM
34 ਸਾਲ ਬਾਅਦ ਆਈ ਨਿਆਂ ਦੀ ਘੜੀ : ਸੱਜਣ ਕੁਮਾਰ ਨੇ ਕੀਤਾ ਆਤਮ ਸਮਰਪਣ

34 ਸਾਲ ਬਾਅਦ ਆਈ ਨਿਆਂ ਦੀ ਘੜੀ : ਸੱਜਣ ਕੁਮਾਰ ਨੇ ਕੀਤਾ ਆਤਮ ਸਮਰਪਣ

34 ਸਾਲ ਬਾਅਦ ਆਈ ਨਿਆਂ ਦੀ ਘੜੀ : ਸੱਜਣ ਕੁਮਾਰ ਨੇ ਕੀਤਾ ਆਤਮ ਸਮਰਪਣ:ਦਿੱਲੀ : 1984 ਸਿੱਖ ਕਤਲੇਆਮ ਮਾਮਲਾ ਅੱਜ ਪੂਰੀ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਕਾਂਗਰਸੀ ਆਗੂ ਸੱਜਣ ਕੁਮਾਰ ਵੱਲੋਂ ਅੱਜ ਦਿੱਲੀ ਦੀ ਕੜਕੜਡੂਮਾ ਅਦਾਲਤ ਵਿੱਚ ਸਰੰਡਰ ਕਰ ਦਿੱਤਾ ਹੈ।ਇਸ 'ਤੇ ਕੁੱਝ ਸਮੇਂ ਬਾਅਦ ਫ਼ੈਸਲਾ ਆ ਸਕਦਾ ਹੈ। [caption id="attachment_234699" align="aligncenter" width="290"]1984-sikh-genocide-sajjan-kumar-delhi-court-surrender
34 ਸਾਲ ਬਾਅਦ ਆਈ ਨਿਆਂ ਦੀ ਘੜੀ : ਸੱਜਣ ਕੁਮਾਰ ਨੇ ਕੀਤਾ ਆਤਮ ਸਮਰਪਣ[/caption] ਇਸ ਤੋਂ ਪਹਿਲਾਂ ਅੱਜ ਸਵੇਰੇ ਉਸਦੇ 2 ਸਾਥੀ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੇ ਦਿੱਲੀ ਦੀ ਕੜਕੜਡੂਮਾ ਅਦਾਲਤ ਵਿੱਚ ਸਰੰਡਰ ਕਰ ਦਿੱਤਾ ਹੈ।ਜਿਸ ਤੋਂ ਬਾਅਦ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਉਨ੍ਹਾਂ ਨੂੰ ਮੰਡੋਲੀ ਜੇਲ੍ਹ ਭੇਜ ਦਿੱਤਾ ਹੈ। [caption id="attachment_234700" align="aligncenter" width="300"]1984-sikh-genocide-sajjan-kumar-delhi-court-surrender
34 ਸਾਲ ਬਾਅਦ ਆਈ ਨਿਆਂ ਦੀ ਘੜੀ : ਸੱਜਣ ਕੁਮਾਰ ਨੇ ਕੀਤਾ ਆਤਮ ਸਮਰਪਣ[/caption] ਜ਼ਿਕਰਯੋਗ ਹੈ ਕਿ 1984 ਸਿੱਖ ਕਤਲੇਆਮ ਦੌਰਾਨ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਦੋਸ਼ੀ ਕਰਾਰ ਦਿੰਦਿਆਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਅਤੇ ਉਸਦੇ 2 ਸਾਥੀ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੂੰ 10-10 ਸਾਲ ਦੀ ਸਜ਼ਾ ਸੁਣਾਈ ਸੀ ਅਤੇ 31 ਦਸੰਬਰ ਤੱਕ ਸਰੰਡਰ ਕਰਨ ਲਈ ਕਿਹਾ ਗਿਆ ਸੀ।ਇਸ ਦੇ ਨਾਲ ਹੀ ਸੱਜਣ ਕੁਮਾਰ ’ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਸੀ। -PTCNews


Top News view more...

Latest News view more...