1984 ਦੇ ਸਿੱਖ ਕਤਲੇਆਮ ਮਾਮਲੇ ਦੀ 11 ਸਤੰਬਰ ਤੋਂ ਰੋਜ਼ਾਨਾ ਹੋਵੇਗੀ ਸੁਣਵਾਈ

1984 Sikh massacre Case 11th September Daily Would be Hearing

1984 ਦੇ ਸਿੱਖ ਕਤਲੇਆਮ ਮਾਮਲੇ ਦੀ 11 ਸਤੰਬਰ ਤੋਂ ਰੋਜ਼ਾਨਾ ਹੋਵੇਗੀ ਸੁਣਵਾਈ:ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਮਾਮਲੇ ਦੀ ਰੋਜ਼ਾਨਾ ਸੁਣਵਾਈ ਹੋਵੇਗੀ।ਇਹ ਸੁਣਵਾਈ 11 ਸਤੰਬਰ ਤੋਂ ਲਗਾਤਾਰ ਹਰ ਰੋਜ਼ ਹੋਵੇਗੀ।ਇਹ ਸੁਣਵਾਈ ‘ਤੇ ਦਿੱਲੀ ਹਾਈਕੋਰਟ ਦਾ ਨਵਾਂ ਬੈਚ ਸੁਣਵਾਈ ਕਰੇਗਾ।

ਇਸ ਵਿੱਚ ਦਿੱਲੀ ਹਾਈਕੋਰਟ ਸੀਬੀਆਈ ਤੇ ਪੀੜਤਾਂ ਦੀਆਂ ਉਨ੍ਹਾਂ ਪਟੀਸ਼ਨਾਂ ‘ਤੇ ਸੁਣਵਾਈ ਕਰੇਗੀ ਜਿਨ੍ਹਾਂ ‘ਚ 84 ਸਿੱਖ ਕਤਲੇਆਮ ਮਾਮਲੇ ‘ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੱਜਣ ਕੁਮਾਰ ਨੂੰ ਕਲੀਨ ਚਿੱਟ ਦਿੱਤੀ ਸੀ।ਇਸ ਤੋਂ ਇਲਾਵਾ ਹਾਈਕੋਰਟ ਹੇਠਲੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਪੰਜ ਲੋਕਾਂ ਦੀ ਅਪੀਲ ‘ਤੇ ਵੀ ਸੁਣਵਾਈ ਕਰੇਗੀ।

ਦੱਸ ਦੇਈਏ ਕਿ ਮਾਰਚ ਮਹੀਨੇ ਹਾਈਕੋਰਟ ਨੇ ਸੀਡੀ ਸਮੇਤ ਚਿੱਠੀ ਪ੍ਰਾਪਤ ਕੀਤੀ ਸੀ ਜਿਸ ‘ਚ ਦੱਸਿਆ ਗਿਆ ਸੀ ਕਿ ਸੀਡੀ ‘ਚ ਸੱਜਣ ਕੁਮਾਰ 84 ਸਿੱਖ ਕਤਲੇਆਮ ਮਾਮਲੇ ‘ਚ ਆਪਣੀ ਸ਼ਮੂਲੀਅਤ ਕਬੂਲ ਰਿਹਾ ਹੈ।ਇਸ ਤੋਂ ਬਾਅਦ ਕੋਰਟ ਨੇ ਸੱਜਣ ਕੁਮਾਰ ਨੂੰ ਨੋਟਿਸ ਭੇਜ ਕੇ ਜਵਾਬ ਤਲਬ ਕੀਤਾ ਸੀ।
-PTCNews