Fri, Apr 26, 2024
Whatsapp

1984 ਸਿੱਖ ਕਤਲੇਆਮ ਦੇ ਜ਼ਿਕਰ ਉੱਤੇ ਕਾਂਗਰਸੀਆਂ ਵੱਲੋਂ ਹੰਗਾਮਾ ਕਰਨਾ ਮੰਦਭਾਗਾ :ਬਿਕਰਮ ਮਜੀਠੀਆ

Written by  Shanker Badra -- November 27th 2018 09:14 PM
1984 ਸਿੱਖ ਕਤਲੇਆਮ ਦੇ ਜ਼ਿਕਰ ਉੱਤੇ ਕਾਂਗਰਸੀਆਂ ਵੱਲੋਂ ਹੰਗਾਮਾ ਕਰਨਾ ਮੰਦਭਾਗਾ :ਬਿਕਰਮ ਮਜੀਠੀਆ

1984 ਸਿੱਖ ਕਤਲੇਆਮ ਦੇ ਜ਼ਿਕਰ ਉੱਤੇ ਕਾਂਗਰਸੀਆਂ ਵੱਲੋਂ ਹੰਗਾਮਾ ਕਰਨਾ ਮੰਦਭਾਗਾ :ਬਿਕਰਮ ਮਜੀਠੀਆ

1984 ਸਿੱਖ ਕਤਲੇਆਮ ਦੇ ਜ਼ਿਕਰ ਉੱਤੇ ਕਾਂਗਰਸੀਆਂ ਵੱਲੋਂ ਹੰਗਾਮਾ ਕਰਨਾ ਮੰਦਭਾਗਾ :ਬਿਕਰਮ ਮਜੀਠੀਆ:ਚੰਡੀਗੜ : ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਜ਼ਾਦੀ ਤੋਂ ਬਾਅਦ ਨਿਰਦੋਸ਼ ਸਿੱਖਾਂ ਦੀ ਕੀਤੀ ਸਭ ਤੋਂ ਵੱਡੀ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਦੀ ਸਖ਼ਤ ਝਾੜਝੰਬ ਕੀਤੀ ਹੈ।ਇੱਥੇ ਇੱੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਹੈ ਕਿ ਕੱਲ ਡੇਰਾ ਬਾਬਾ ਨਾਨਕ ਸਮਾਗਮ ਦੌਰਾਨ ਕਾਂਗਰਸ ਪਾਰਟੀ ਦੇ ਨਾਪਾਕ ਇਰਾਦਿਆਂ ਦਾ ਉਸ ਸਮੇਂ ਪਰਦਾਫਾਸ਼ ਹੋ ਗਿਆ ਜਦੋਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ 1984 ਕਤਲੇਆਮ ਬਾਰੇ ਚਿੰਤਾ ਜਤਾਉਣ ਉੱਤੇ ਕਾਂਗਰਸੀ ਆਗੂਆਂ ਨੇ ਸ਼ਰੇਆਮ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।1984 Sikh massacre mention Congressmen Concussion Unfortunate :Bikram Majithiaਕਾਂਗਰਸ ਪਾਰਟੀ ਉੱਤੇ ਆਪਣੇ ਪਿੱਠੂਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੀ ਪੁਸ਼ਤਪਨਾਹੀ ਦੇ ਦੋਸ਼ ਲਾਉਂਦਿਆਂ ਮਜੀਠੀਆ ਨੇ ਕਿਹਾ ਕਿ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਹ ਕਿਹਾ ਕਿ 1984 ਵਿਚ ਦੋ ਨੌਜਵਾਨ ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਸਜ਼ਾ ਹੋਣ ਨਾਲ ਸਾਨੂੰ 34 ਸਾਲਾਂ ਬਾਅਦ ਇਨਸਾਫ ਮਿਲਿਆ ਹੈ ਅਤੇ ਉਮੀਦ ਹੈ ਕਿ 1947 ਮਗਰੋਂ ਸਾਡੇ ਧਰਮ ਨਿਰਪੱਖ ਦੇਸ਼ ਅੰਦਰ ਸਭ ਤੋਂ ਵੱਡੀ ਨਸਲਕੁਸ਼ੀ ਕਰਵਾਉਣ ਦੇ ਅਸਲ ਦੋਸ਼ੀਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਵੀ ਉਹਨਾਂ ਦੇ ਘਿਨੌਣੇ ਗੁਨਾਹਾਂ ਦੀ ਸਜ਼ਾ ਮਿਲੇਗੀ ਤਾਂ ਸਟੇਜ ਉੱਤੇ ਬੈਠੇ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਭੜਕ ਉੱਠੇ ਅਤੇ ਉਹਨਾਂ ਨੇ ਇਹਨਾਂ ਟਿੱਪਣੀਆਂ ਉਤੇ ਸਖ਼ਤ ਇਤਰਾਜ਼ ਜਤਾਇਆ।1984 Sikh massacre mention Congressmen Concussion Unfortunate :Bikram Majithiaਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਹਰ ਪਲੇਟਫਾਰਮ ਉਤੇ ਇਸ ਮੁੱਦੇ ਨੂੰ ਉਠਾਉਣ ਲਈ ਵਚਨਵੱਧ ਹੈ ਕਿਉਂਕਿ ਅਸੀਂ ਇਨਸਾਫ ਚਾਹੁੰਦੇ ਹਾਂ ਅਤੇ ਇਨਸਾਫ ਲੈ ਕੇ ਰਹਾਂਗੇ।ਕਾਂਗਰਸ ਨੇ ਇਕ ਵਾਰ ਫਿਰ ਗੈਰਕਾਨੂੰਨੀ ਢੰਗ ਨਾਲ ਸਾਡੀ ਆਵਾਜ਼ ਕੁਚਲਣ ਦੀ ਕੋਸ਼ਿਸ਼ ਕੀਤੀ ਹੈ।ਪਰੰਤੂ ਸਾਡੇ ਵੱਲੋਂ ਇਨਸਾਫ ਲਈ ਲਗਾਤਾਰ ਕੀਤੇ ਯਤਨਾਂ ਸਦਕਾ ਅਸੀਂ ਕਾਨੂੰਨ ਰਾਹੀਂ ਦੋ ਦੋਸ਼ੀਆਂ ਨੂੰ ਪਹਿਲੀ ਸਜ਼ਾ ਦਿਵਾਉਣ ਵਿਚ ਸਫਲ ਹੋ ਗਏ ਹਾਂ।ਅਕਾਲੀ ਆਗੂ ਨੇ ਕਿਹਾ ਕਿ ਸਿੱਖਾਂ ਸਦੀਆਂ ਤੋਂ ਸਾਡੀ ਸਰਹੱਦਾਂ ਦੇ ਰਾਖੇ ਹਨ ਅਤੇ ਉਹਨਾਂ ਨੇ ਇਸ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ।ਕਾਂਗਰਸ ਪਾਰਟੀ ਨੂੰ ਆਪਣੇ ਅਜਿਹੇ ਆਗੂਆਂ ਨੂੰ ਬਚਾਉਣ ਸਮੇਂ ਆਪਣਾ ਸਿਰ ਸ਼ਰਮ ਨਾਲ ਝੁਕਾ ਲੈਣਾ ਚਾਹੀਦਾ ਹੈ, ਜਿਹੜੇ ਧਰਮ ਦੇ ਨਾਂ ਉੁਤੇ ਕਤਲੇਆਮ ਕਰਦੇ ਹਨ ਅਤੇ ਮਨੁੱਖਤਾ ਖਿਲਾਫ ਘਿਣਾਉਣੇ ਅਪਰਾਧ ਕਰਕੇ ਉਸਦਾ ਸਿਆਸੀ ਲਾਹਾ ਲੈਂਦੇ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਾਂਤੀ ਅਤੇ ਭਾਈਚਾਰੇ ਦੇ ਮਸੀਹਾ ਸਨ, ਜਿਹਨਾਂ ਨੇ ਇਹ ਉਪਦੇਸ਼ ਦਿੱਤਾ ਸੀ ਕਿ ਮਨੁੱਖਾਂ ਨੂੰ ਧਰਮ ਦੇ ਨਾਂ ਉਤੇ ਨਹੀਂ ਵੰਡਿਆ ਜਾ ਸਕਦਾ।1984 Sikh massacre mention Congressmen Concussion Unfortunate :Bikram Majithiaਸਾਬਕਾ ਮੰਤਰੀ ਨੇ ਕਿਹਾ ਕਿ ਪਰ ਅਫਸੋਸ ਦੀ ਗੱਲ ਹੈ ਕਿ ਕੱਲ ਦੇ ਪਵਿੱਤਰ ਦਿਹਾੜੇ ਦੇ ਮੌਕੇ ਵੀ ਕਾਂਗਰਸ ਪਾਰਟੀ ਘਟੀਆਪਣ ਅਤੇ ਵੰਡ-ਪਾਊ ਸਿਆਸਤ ਉਤੇ ਉੱਤਰ ਆਈ ਅਤੇ ਇਸ ਨੇ ਇਸ ਗੱਲ ਉੱਤੇ ਵੀ ਇਤਰਾਜ਼ ਜਤਾਇਆ ਕਿ 34 ਸਾਲਾਂ ਬਾਅਦ ਪੀੜਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।ਮਜੀਠੀਆ ਨੇ ਕਿਹਾ ਕਿ ਅਸੀਂ ਇਨਸਾਫ ਲੈਣ ਲਈ ਨਿਡਰ ਹੋ ਕੇ ਲੜਾਂਗੇ, ਕਿਉਂਕਿ ਦੇਰੀ ਨਾਲ ਇਨਸਾਫ ਦੇਣਾ, ਇਨਸਾਫ ਨਾ ਦੇਣ ਦੇ ਬਰਾਬਰ ਹੁੰਦਾ ਹੈ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨਿਰਦੋਸ਼ਾਂ ਦੇ ਖੂਨ ਵਿਚ ਹੱਥ ਰੰਗ ਕੇ ਬਚ ਨਿਕਲੀ ਸੀ ਪਰ ਜਲਦੀ ਹੀ ਉਹ ਦਿਨ ਆਵੇਗਾ ,ਜਦੋਂ 1984 ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਮੈਂ 1984 ਦੇ ਕਤਲੇਆਮ ਨੂੰ ਸਿਰਫ ਸਿੱਖਾਂ ਖ਼ਿਲਾਫ ਨਹੀਂ ਸਗੋਂ ਸਾਡੇ ਮੁਲਕ ਖ਼ਿਲਾਫ ਕੀਤਾ ਗਿਆ ਸਭ ਤੋਂ ਵੱਡਾ ਅਪਰਾਧ ਕਹਾਂਗਾ। -PTCNews


Top News view more...

Latest News view more...