
’84 ਮਾਮਲੇ ‘ਤੇ ਸੱਜਣ ਕੁਮਾਰ ਨੂੰ ਬਾਲੀਵੁੱਡ ਤੋਂ ਵੀ ਪਈਆਂ ਲਾਹਣਤਾਂ “ਤੁਸੀਂ ਬੇਸ਼ਰਮੀ ਦੀ ਉਦਾਹਰਣ ਹੋ” – ਗੁਲ ਪਨਾਗ
ਨਵੀਂ ਦਿੱਲੀ: ’84 ਸਿੱਖ ਕਤਲੇਆਮ ਮਾਮਲੇ ‘ਚ ਬਾਲੀਵੁਡ ਅਦਾਕਾਰਾ ਗੁਲ ਪਨਾਗ ਨੇ ਆਪਣੇ ਟਵਿਟਰ ਹੈਂਡਲ ‘ਤੇ ਟਵੀਟ ਕਰ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਫਟਕਾਰ ਲਗਾਉਂਦਿਆਂ ਕਿਹਾ ਹੈ ਕਿ “ਜਿਸ ਭੀੜ ਦੀ ਅਗਵਾਈ ਤੁਸੀਂ ਤੇ ਤੁਹਾਡੇ ਦੋਸਤਾਂ ਨੇ ਕੀਤੀ ਸੀ, ਉਨ੍ਹਾਂ ਨੇ ਤਾਂ ਲੋਕਾਂ ਨੂੰ ਜ਼ਿਦਗੀ ਬਚਾਉਣ ਲਈ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ। ਤੁਸੀ ਕਿਉਂ ਹੁਣ ਸਮਾਂ ਮੰਗ ਰਹੇ ਹੋ। ਤੁਸੀਂ ਬੇਸ਼ਰਮੀ ਦੀ ਉਦਾਹਰਣ ਹੋ ਸੱਜਣ ਕੁਮਾਰ।”

ਦੱਸ ਦੇਈਏ ਕਿ ’84 ਨਸਲਕੁਸ਼ੀ ਮਾਮਲੇ ਦੇ ਮੁਖ ਦੋਸ਼ੀ ਸੱਜਣ ਕੁਮਾਰ ਨੇ ਕੋਰਟ ਤੋਂ ਸਰੈਂਡਰ ਕਰਨ ਲਈ ਇੱਕ ਮਹੀਨੇ ਦਾ ਸਮਾਂ ਮੰਗਿਆ ਸੀ, ਜਿਸ ਲਈ ਉਸ ਨੇ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅੱਜ ਦਿੱਲੀ ਹਾਈਕੋਰਟ ਵੱਲੋਂ ਖਾਰਿਜ ਕਰ ਦਿੱਤਾ ਹੈ। ਹੁਣ ਸੱਜਣ ਕੁਮਾਰ ਨੂੰ ਹਰ ਹਾਲਤ ਵਿੱਚ 31 ਦਸੰਬਰ ਤੱਕ ਸਰੰਡਰ ਕਰਨਾ ਹੋਵੇਗਾ।
The mob you and your friends led didn’t even give time for people to flee for their lives! Epitome of shameless you are Sajjan Kumar! https://t.co/6lqA9O8mmJ
— Gul Panag (@GulPanag) December 20, 2018
ਜ਼ਿਕਰਯੋਗ ਹੈ ਕਿ ਕੈਂਟ ਦੇ ਰਾਜਨਗਰ ਵਿੱਚ ਹੋਏ ਦੰਗਿਆਂ ਦੇ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਹਨਾਂ ਨੂੰ 31 ਦਸੰਬਰ ਤੱਕ ਸਰੰਡਰ ਕਰਨ ਲਈ ਕਿਹਾ ਸੀ।
-PTC News