1993 ‘ਚ ਸਕੇ ਭਰਾਵਾਂ ਨੂੰ ਅਗਵਾ ਕਰਨ ਦਾ ਮਾਮਲਾ : ਸੀਬੀਆਈ ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਸੁਣਾਈ 6 ਸਾਲ ਦੀ ਸਜ਼ਾ , ਇੱਕ ਪੁਲਿਸ ਮੁਲਾਜ਼ਮ ਪ੍ਰੋਬੇਸ਼ਨ ’ਤੇ ਰਿਹਾਅ

1993 Two brother Abduction case : Mohali CBI court Two Punjab Police cops convicted
1993 'ਚ ਸਕੇ ਭਰਾਵਾਂ ਨੂੰ ਅਗਵਾ ਕਰਨ ਦਾ ਮਾਮਲਾ : ਸੀਬੀਆਈ ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਸੁਣਾਈ 6 ਸਾਲ ਦੀ ਸਜ਼ਾ , ਇੱਕ ਪੁਲਿਸ ਮੁਲਾਜ਼ਮ ਪ੍ਰੋਬੇਸ਼ਨ ’ਤੇ ਰਿਹਾਅ 

1993 ‘ਚ ਸਕੇ ਭਰਾਵਾਂ ਨੂੰ ਅਗਵਾ ਕਰਨ ਦਾ ਮਾਮਲਾ : ਸੀਬੀਆਈ ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਸੁਣਾਈ 6 ਸਾਲ ਦੀ ਸਜ਼ਾ , ਇੱਕ ਪੁਲਿਸ ਮੁਲਾਜ਼ਮ ਪ੍ਰੋਬੇਸ਼ਨ ’ਤੇ ਰਿਹਾਅ:ਮੋਹਾਲੀ : ਪੰਜਾਬ ਪੁਲਿਸ ਨੇ ਅੱਤਵਾਦ ਦੇ ਕਾਲੇ ਦੌਰ ਵੇਲੇ ਬਹੁਤ ਸਾਰੀਆਂ ਕਥਿਤ ਵਧੀਕੀਆਂ ਕੀਤੀਆਂ ਸਨ ਪਰ ਅੱਜ ਉਨ੍ਹਾਂ ਵਧੀਕੀਆਂ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਅਦਾਲਤਾਂ ਦੋਸ਼ੀ ਠਹਿਰਾ ਰਹੀਆਂ ਹਨ ਅਤੇ ਇਹ ਸਾਰੇ ਮਾਮਲੇ ਦਹਾਕਿਆਂ ਤੋਂ ਅਦਾਲਤਾਂ ਵਿੱਚ ਚੱਲਦੇ ਆ ਰਹੇ ਹਨ।

1993 Two brother Abduction case : Mohali CBI court Two Punjab Police cops convicted
1993 ‘ਚ ਸਕੇ ਭਰਾਵਾਂ ਨੂੰ ਅਗਵਾ ਕਰਨ ਦਾ ਮਾਮਲਾ : ਸੀਬੀਆਈ ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਸੁਣਾਈ 6 ਸਾਲ ਦੀ ਸਜ਼ਾ , ਇੱਕ ਪੁਲਿਸ ਮੁਲਾਜ਼ਮ ਪ੍ਰੋਬੇਸ਼ਨ ’ਤੇ ਰਿਹਾਅ

ਇਸ ਦੌਰਾਨ ਅੱਜ ਮੋਹਾਲੀ ਦੀ ਸੀ.ਬੀ.ਆਈ. ਅਦਾਲਤ ਨੇ ਸਾਲ 1993 ‘ਚ ਪੰਜਾਬ ਪੁਲਿਸ ਵਲੋਂ ਲਾਪਤਾ ਕੀਤੇ ਨੌਜਵਾਨਾਂ ਦੇ ਮਾਮਲੇ ‘ਚ ਦੋ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਸ ਦੌਰਾਨ ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਅਗਵਾ ਕਰਨ ਦੇ ਦੋਸ਼ ਵਿੱਚ 6 ਸਾਲ ਅਤੇ ਗਲਤ ਕੈਦ ਵਿੱਚ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ,ਜਦਕਿ ਉਸਦੀ ਦੀ ਸਜ਼ਾ ਇਕੋ ਸਮੇਂ ਚਲਦੀ ਰਹੇਗੀ।  ਅਤੇ ਕਾਂਸਟੇਬਲ ਜਗਜੀਤ ਸਿੰਘ ਨੂੰ ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਪਰ 10,000 ਰੁਪਏ ਦੀ ਜ਼ਮਾਨਤ ਮਿਲਣ ਤੋਂ ਬਾਅਦ ਉਸਨੂੰ ਪ੍ਰੋਬੇਸ਼ਨ ’ਤੇ ਰਿਹਾਅ ਕਰ ਦਿੱਤਾ ਗਿਆ।

1993 Two brother Abduction case : Mohali CBI court Two Punjab Police cops convicted
1993 ‘ਚ ਸਕੇ ਭਰਾਵਾਂ ਨੂੰ ਅਗਵਾ ਕਰਨ ਦਾ ਮਾਮਲਾ : ਸੀਬੀਆਈ ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਸੁਣਾਈ 6 ਸਾਲ ਦੀ ਸਜ਼ਾ , ਇੱਕ ਪੁਲਿਸ ਮੁਲਾਜ਼ਮ ਪ੍ਰੋਬੇਸ਼ਨ ’ਤੇ ਰਿਹਾਅ

ਦੱਸਿਆ ਜਾਂਦਾ ਹੈ ਕਿ ਸੀਬੀਆਈ ਦੀ ਪਟਿਆਲਾ ਸਥਿਤ ਵਿਸ਼ੇਸ਼ ਅਦਾਲਤ ਪਹਿਲਾਂ 2013 ’ਚ ਵੀ ਪੰਜਾਬ ਪੁਲਿਸ ਦੇ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਦੋਸ਼ੀ ਕਰਾਰ ਦੇ ਚੁੱਕੀ ਹੈ। ਉਸ ਸਮੇਂ ਸਾਬਕਾ ਐੱਸਐੱਸਪੀ ਅਜਾਇਬ ਸਿੰਘ, ਸਾਬਕਾ ਏਐੱਸਆਈ ਸ਼ਿਆਮ ਲਾਲ ਤੇ ਸਬ ਇੰਸਪੈਕਟਰ ਹਜ਼ੂਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਸੀ, ਕਿਉਂਕਿ ਉਨ੍ਹਾਂ ਵਿਰੁੱਧ ਦੋਸ਼ ਸਾਬਿਤ ਨਹੀਂ ਹੋ ਸਕੇ ਸਨ। ਇੱਕ ਹੋਰ ਮੁਲਜ਼ਮ ਐੱਸਪੀ ਮਦਨਜੀਤ ਸਿੰਘ ਦਾ ਪਹਿਲਾਂ 2012 ’ਚ ਹੀ ਦੇਹਾਂਤ ਹੋ ਗਿਆ ਸੀ।

1993 Two brother Abduction case : Mohali CBI court Two Punjab Police cops convicted
1993 ‘ਚ ਸਕੇ ਭਰਾਵਾਂ ਨੂੰ ਅਗਵਾ ਕਰਨ ਦਾ ਮਾਮਲਾ : ਸੀਬੀਆਈ ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਸੁਣਾਈ 6 ਸਾਲ ਦੀ ਸਜ਼ਾ , ਇੱਕ ਪੁਲਿਸ ਮੁਲਾਜ਼ਮ ਪ੍ਰੋਬੇਸ਼ਨ ’ਤੇ ਰਿਹਾਅ

ਦੱਸ ਦੇਈਏ ਕਿ ਅਗ਼ਵਾ ਦਾ ਇਹ ਮਾਮਲਾ 1994 ’ਚ ਧਰਮ ਸਿੰਘ ਦੀ ਸ਼ਿਕਾਇਤ ’ਤੇ ਦਾਇਰ ਕੀਤਾ ਗਿਆ ਸੀ। ਜਿਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਦੋ ਪੁੱਤਰਾਂ ਬਲਵਿੰਦਰ ਸਿੰਘ ਤੇ ਗੁਰਿੰਦਰ ਸਿੰਘ ਨੂੰ ਪ੍ਰਤਾਪ ਨਗਰ ਪਟਿਆਲਾ ਤੋਂ ਅਗ਼ਵਾ ਕੀਤਾ ਗਿਆ ਸੀ।ਦੋਸ਼ ਤਾਂ ਇਹ ਵੀ ਹੈ ਕਿ ਪੰਜਾਬ ਪੁਲਿਸ ਨੇ ਕਥਿਤ ਤੌਰ ਉੱਤੇ ਇਨ੍ਹਾਂ ਦੋਵੇਂ ਭਰਾਵਾਂ ਨੂੰ ਮਾਰ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 1997 ’ਚ ਇਸ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਸੀ।

1993 Two brother Abduction case : Mohali CBI court Two Punjab Police cops convicted
1993 ‘ਚ ਸਕੇ ਭਰਾਵਾਂ ਨੂੰ ਅਗਵਾ ਕਰਨ ਦਾ ਮਾਮਲਾ : ਸੀਬੀਆਈ ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਸੁਣਾਈ 6 ਸਾਲ ਦੀ ਸਜ਼ਾ , ਇੱਕ ਪੁਲਿਸ ਮੁਲਾਜ਼ਮ ਪ੍ਰੋਬੇਸ਼ਨ ’ਤੇ ਰਿਹਾਅ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਨੂੰ ਲੈ ਨੇ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ , ਦਿੱਤਾ ਇਹ ਹੁਕਮ

ਜ਼ਿਕਰਯੋਗ ਕਿ ਉਕਤ ਦੋਸ਼ੀਆਂ ‘ਤੇ ਦੋਸ਼ ਹੈ ਕਿ ਉਨ੍ਹਾਂ ਸਾਲ 1993 ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨਾਮੀ ਦੋ ਸਕੇ ਭਰਾਵਾਂ ਨੂੰ ਘਰੋਂ ਅਗਵਾ ਕੀਤਾ ਸੀ, ਜਿਨ੍ਹਾਂ ਦੀ ਲਾਸ਼ ਅੱਜ ਤੱਕ ਨਹੀਂ ਮਿਲੀ। ਜਿਸ ਕਰਕੇ ਅਦਾਲਤ ਨੇ ਲੰਬੇ ਸਮੇਂ ਬਾਅਦ ਸਕੇ ਭਰਾਵਾਂ ਨੂੰ ਅਗਵਾ ਕਰਨ ਦੇ ਮਾਮਲੇ ‘ਚ ਸਜ਼ਾ ਸੁਣਾਈ ਹੈ।
-PTCNews