ਭਾਰਤ-ਪਾਕਿ ਸਰਹੱਦ 'ਤੇ ਫ਼ਿਰ ਟਕਰਾਅ, 2 ਫ਼ੌਜੀ ਜਵਾਨ ਸ਼ਹੀਦ

By Shanker Badra - November 27, 2020 5:11 pm

ਭਾਰਤ-ਪਾਕਿ ਸਰਹੱਦ 'ਤੇ ਫ਼ਿਰ ਟਕਰਾਅ, 2 ਫ਼ੌਜੀ ਜਵਾਨ ਸ਼ਹੀਦ:ਜੰਮੂ : ਇੱਕ ਪਾਸੇ ਸਾਰੇ ਦੇਸ਼ ਦੀਆਂ ਨਜ਼ਰਾਂ ਪੰਜਾਬ ਦੇ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ 'ਤੇ ਟਿਕੀਆਂ ਹੋਈਆਂ ਹਨ ਅਤੇ ਦੂਜੇ ਪਾਸੇ ਇਸ ਵੇਲੇ ਸਰਹੱਦ ਉੱਤੇ ਭਾਰਤ-ਪਾਕਿ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਅੱਜ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਦੋ ਭਾਰਤੀ ਜਵਾਨ ਸ਼ਹੀਦ ਹੋ ਗਏ। ਇਹ ਦੋਵੇਂ ਜਵਾਨ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ 'ਤੇ ਕੀਤੀ ਗੋਲਾਬਾਰੀ ਵਿੱਚ ਸ਼ਹੀਦ ਹੋਏ।

2 Army jawans killed in Pakistan shelling along LoC in J-K's Rajouri ਭਾਰਤ-ਪਾਕਿ ਸਰਹੱਦ 'ਤੇ ਫ਼ਿਰ ਟਕਰਾਅ, 2 ਫ਼ੌਜੀ ਜਵਾਨ ਸ਼ਹੀਦ

ਸ਼ਹੀਦ ਜਵਾਨਾਂ ਦੀ ਪਛਾਣ ਨਾਇਕ ਪ੍ਰੇਮ ਬਹਾਦੁਰ ਖੱਤਰੀ ਤੇ ਰਾਈਫਲਮੈਨ ਸੁਖਬੀਰ ਸਿੰਘ ਵਜੋਂ ਹੋਈ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਪਾਕਿਸਤਾਨੀ ਫੌਜ ਨੇ ਭਾਰਤ ਵੱਲ੍ਹ ਮੋਰਟਾਰ ਵੀ ਦਾਗੇ, ਜਿਸ ਦਾ ਭਾਰਤੀ ਫੌਜ ਨੇ ਢੁਕਵਾਂ ਜਵਾਬ ਦਿੱਤਾ 'ਤੇ ਇਸ ਦੌਰਾਨ ਜਵਾਬੀ ਗੋਲੀਬਾਰੀ ਚੱਲੀ।

2 Army jawans killed in Pakistan shelling along LoC in J-K's Rajouri ਭਾਰਤ-ਪਾਕਿ ਸਰਹੱਦ 'ਤੇ ਫ਼ਿਰ ਟਕਰਾਅ, 2 ਫ਼ੌਜੀ ਜਵਾਨ ਸ਼ਹੀਦ

ਬੀਤੇ ਸਮੇਂ ਤੋਂ ਪਾਕਿਸਤਾਨੀ ਫੌਜਾਂ ਵੱਲੋਂ ਵੱਡੀ ਇਲਾਕੇ 'ਚ ਮੁੜ ਹਾਲਾਤਾਂ ਨੂੰ ਅਣਸੁਖਾਵੇਂ ਬਣਾਉਣ ਦੀਆਂ ਗਤੀਵਿਧੀਆਂ ਜਾਰੀ ਹਨ। ਇਸ ਤੋਂ ਪਹਿਲਾਂ ਵੀ ਲਗਾਤਾਰ ਗੋਲੀਬਾਰੀ ਦੀ ਉਲੰਘਣਾ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਪਾਕਿਸਤਾਨ ਦੀ ਗੋਲੀਬਾਰੀ 'ਚ ਸਰਹੱਦ 'ਤੇ ਤਾਇਨਾਤ ਜਵਾਨਾਂ ਦੀਆਂ ਲਗਾਤਾਰ ਸ਼ਹੀਦੀਆਂ ਹੁੰਦੀਆਂ ਆ ਰਹੀਆਂ ਹਨ।

2 Army jawans killed in Pakistan shelling along LoC in J-K's Rajouri ਭਾਰਤ-ਪਾਕਿ ਸਰਹੱਦ 'ਤੇ ਫ਼ਿਰ ਟਕਰਾਅ, 2 ਫ਼ੌਜੀ ਜਵਾਨ ਸ਼ਹੀਦ

ਇਸ ਤੋਂ ਪਹਿਲਾਂ ਵੀਰਵਾਰ ਨੂੰ ਕੰਟਰੋਲ ਰੇਖਾ ਦੇ ਕਿਰਨੀ ਕਸਬਾ ਸੈਕਟਰਾਂ ਵਿੱਚ ਹੋਈ ਪਾਕਿਤਸਤਾਨ ਗੋਲੀਬਾਰੀ ਵਿੱਚ ਭਾਰਤੀ ਫੌਜ ਦਾ ਸੂਬੇਦਾਰ ਸਵਤੰਤਰ ਸਿੰਘ ਸ਼ਹੀਦ ਹੋ ਗਿਆ ਸੀ। ਭਾਰਤ ਵੱਲੋਂ ਵੱਡੀ 'ਚ ਸ਼ਾਂਤੀਪੂਰਨ ਹਾਲਾਤ ਬਣਾਏ ਰੱਖਣ ਦੀਆਂ ਕੋਸ਼ਿਸ਼ਾਂ ਨੂੰ ਪਾਕਿਸਤਾਨ ਵੱਲੋਂ ਵਾਰ-ਵਾਰ ਢਾਅ ਲਗਾਈ ਜਾਂਦੀ ਆ ਰਹੀ ਹੈ।
-PTCNews

adv-img
adv-img