Wed, Apr 24, 2024
Whatsapp

ਕਰੰਟ ਲੱਗਣ ਕਾਰਨ 2 ਸਕੇ ਭਰਾਵਾਂ ਦੀ ਹੋਈ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Written by  Jashan A -- December 27th 2019 02:34 PM
ਕਰੰਟ ਲੱਗਣ ਕਾਰਨ 2 ਸਕੇ ਭਰਾਵਾਂ ਦੀ ਹੋਈ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਕਰੰਟ ਲੱਗਣ ਕਾਰਨ 2 ਸਕੇ ਭਰਾਵਾਂ ਦੀ ਹੋਈ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਕਰੰਟ ਲੱਗਣ ਕਾਰਨ 2 ਸਕੇ ਭਰਾਵਾਂ ਦੀ ਹੋਈ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ,ਊਨਾ: ਨਗਰ ਪੰਚਾਇਤ ਦੌਲਤਪੁਰ ਚੌਕ ਦੇ ਨੇੜੇ ਪਿੰਡ ਗਣੁ ਮੰਦਵਵਾੜਾ ਦੇ ਦੋ ਸਕੇ ਭਰਾਵਾਂ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ 2 ਨੌਜਵਾਨ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਆਪਣੇ ਖੇਤਾਂ 'ਚ ਤਾਰ ਲਗਾਉਣ ਲਈ ਘਰੋਂ ਨਿਕਲੇ ਸਨ। ਇਸੇ ਦੌਰਾਨ ਤਾਰ ਲਾਉਂਦੇ ਸਮੇਂ ਦੋਹਾਂ ਨੂੰ ਬਿਜਲੀ ਦਾ ਕਰੰਟ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।ਮ੍ਰਿਤਕਾਂ ਦੀ ਪਹਿਚਾਣ ਕੁਲਦੀਪ ਸਿੰਘ ਤੇ ਪੁਸ਼ਪਿੰਦਰ ਸਿੰਘ ਵਜੋਂ ਹੋਈ ਹੈ। ਹੋਰ ਪੜ੍ਹੋ: ਅਮਰੀਕਾ ਨੇ ਗੁਪਤਾ ਪਰਿਵਾਰ ਨੂੰ ਕੀਤਾ ਬਲੈਕ ਲਿਸਟ, ਜਾਣੋ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਪੰਜ ਦਿਨ ਪਹਿਲਾਂ ਦੋਹਾਂ ਦੇ ਪਿਤਾ ਜੋਗਿੰਦਰ ਸਿੰਘ ਦੀ ਮੌਤ ਹੋ ਗਈ ਸੀ। ਪੰਜ ਦਿਨਾਂ ਅੰਦਰ ਪਰਿਵਾਰ ਦੇ ਤਿੰਨ ਜੀਅ ਦੁਨੀਆ ਨੂੰ ਅਲਵਿਦਾ ਕਹਿ ਗਏ ਅਤੇ ਇਸ ਕਾਰਨ ਪਰਿਵਾਰ 'ਤੇ ਦੁੱਖਾਂ ਪਹਾੜ ਟੁੱਟ ਗਿਆ ਹੈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ਾਂ ਨੂੰ ਬ੍ਰਾਮਦ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...