Advertisment

ਅੰਮ੍ਰਿਤਸਰ: 1 ਕਿਲੋ ਹੈਰੋਇਨ ਸਮੇਤ 2 ਨਸ਼ਾ ਤਸਕਰ ਚੜੇ ਪੁਲਿਸ ਅੜਿੱਕੇ

author-image
Jashan A
Updated On
New Update
ਅੰਮ੍ਰਿਤਸਰ: 1 ਕਿਲੋ ਹੈਰੋਇਨ ਸਮੇਤ 2 ਨਸ਼ਾ ਤਸਕਰ ਚੜੇ ਪੁਲਿਸ ਅੜਿੱਕੇ
Advertisment
ਅੰਮ੍ਰਿਤਸਰ : ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਹਨਾਂ ਨੇ 1 ਕਿਲੋ ਹੈਰੋਇਨ ਸਮੇਤ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਫੜ੍ਹੇ ਗਏ ਮੁਲਜ਼ਮਜਿਲਾ ਤਰਨਤਾਰਨ ਦੇ ਪਿੰਡਾਂ ਸੁਰਸਿੰਘ ਅਤੇ ਫਰੰਦੀਪੂਰ ਨਾਲ ਸਬੰਧਿਤ ਹਨ। publive-imageਮਿਲੀ ਜਾਣਕਾਰੀ ਮੁਤਾਬਕ ਸੂਚਨਾ ਦੇ ਅਧਾਰ 'ਤੇ ਇੰਸਪੈਕਟਰ ਇੰਦਰਦੀਪ ਦੀ ਅਗਵਾਈ ਹੇਠਲੀ ਟੀਮ ਨੇ ਪੂਰੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ ਤੇ ਅੰਮ੍ਰਿਤਸਰ-ਝਬਾਲ ਰੋਡ 'ਤੇ ਪੈਂਦੇ ਪਿੰਡ ਬੋਹੜੂ ਕੋਲ ਹੈਰੋਇਨ ਦੀ ਬਰਾਮਦੀ ਕੀਤੀ ਹੈ।
Advertisment
publive-imageਹੋਰ ਪੜ੍ਹੋ: ਅੰਮ੍ਰਿਤਸਰ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 12 ਵਿਅਕਤੀ ਕੀਤੇ ਗ੍ਰਿਫਤਾਰ ਫਿਲਹਾਲ ਪੁਲਿਸ ਨੇ ਦੋਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ। publive-imageਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ ਆਏ ਦਿਨ ਨਸ਼ਿਆਂ ਦੀ ਆਮਦ ਵੱਧ ਰਹੀ ਹੈ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਸ਼ੇ ਨੂੰ ਸੂਬੇ 'ਚ ਸਪਲਾਈ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਤੇ ਨਕੇਲ ਪਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਮੁਹਿੰਮ ਵਿੱਢੀ ਗਈ ਹੈ। -PTC News-
punjab-news punjabi-news 2-drug-smugglers-arrested-with-heroin 2-drug-smugglers
Advertisment

Stay updated with the latest news headlines.

Follow us:
Advertisment