ਪੰਜਾਬ

ਮੂਸੇਵਾਲਾ ਦੇ ਕਤਲ 'ਚ ਅਹਿਮ ਰੋਲ ਨਿਭਾਉਣ ਵਾਲੇ 2 ਗੈਂਗਸਟਰਾਂ ਦੀ ਜੇਲ੍ਹ 'ਚ ਹੋਈ ਕੁੱਟਮਾਰ, ਕੇਸ ਦਰਜ

By Riya Bawa -- July 31, 2022 10:35 am -- Updated:July 31, 2022 10:35 am

ਬਠਿੰਡਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਗੈਂਗਸਟਰ ਸਾਰਜ ਮਿੰਟੂ ਉਰਫ ਸਾਰਜ ਸੰਧੂ ਅਤੇ ਗੈਂਗਸਟਰ ਸਾਗਰ ਨਾਲ ਬਠਿੰਡਾ ਜੇਲ੍ਹ ਵਿੱਚ ਕੁੱਟਮਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਕੈਦੀ ਗੈਂਗਸਟਰ ਜੋਗਿੰਦਰ ਸਿੰਘ ਤੇ ਕੈਦੀ ਗੈਂਗਸਟਰ ਪਲਵਿੰਦਰ ਸਿੰਘ ਖ਼ਿਲਾਫ਼ ਬਠਿੰਡਾ ਪੁਲਿਸ ਨੇ ਕੇਸ ਦਰਜ ਕੀਤਾ ਗਿਆ ਹੈ।

ਸੈਂਟਰਲ ਜੇਲ੍ਹ ਬਠਿੰਡਾ 'ਚ ਦੋ ਹਵਾਲਾਤੀਆਂ ਵਿਚਾਲੇ ਹੋਈ ਲੜਾਈ ,ਪੁਲਿਸ ਨੇ ਦਰਜ ਕੀਤਾ ਕੇਸ

ਦੱਸਣਯੋਗ ਹੈ ਕਿ ਸਾਰਜ ਸੰਧੂ ਉਰਫ਼ ਸਾਰਜ ਮਿੰਟੂ ਵੱਲੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਅਹਿਮ ਰੋਲ ਅਦਾ ਕੀਤਾ ਸੀ ਅਤੇ ਮਨਪਰੀਤ ਮੰਨਾ ਦੀ ਗੱਡੀ ਸ਼ੂਟਰਾਂ ਤੱਕ ਪਹੁੰਚਾਈ ਸੀ। ਦਰਅਸਲ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਮੁਲਜ਼ਮਾਂ ਨੂੰ ਬਠਿੰਡਾ ਦੀ ਜੇਲ੍ਹ ਵਿਚ ਭੇਜ ਦਿੱਤਾ ਸੀ।

ਮੂਸੇਵਾਲਾ ਦੇ ਕਤਲ 'ਚ ਅਹਿਮ ਰੋਲ ਨਿਭਾਉਣ ਵਾਲੇ 2 ਗੈਂਗਸਟਰਾਂ ਦਾ ਜੇਲ੍ਹ 'ਚ ਹੋਈ ਕੁੱਟਮਾਰ, ਕੇਸ ਦਰਜ

ਇਹ ਵੀ ਪੜ੍ਹੋ : CWG 2022: ਮੀਰਾਬਾਈ ਚਾਨੂ ਦੇ ਗੋਲਡ ਜਿੱਤਣ 'ਤੇ PM ਮੋਦੀ ਸਮੇਤ ਕਈ ਆਗੂਆਂ ਨੇ ਦਿੱਤੀ ਵਧਾਈ

-PTC News

  • Share