ਲੁਧਿਆਣਾ 'ਚ 2 ਨਾਬਾਲਗ ਲੜਕੀਆਂ ਨੂੰ ਬਣਾਇਆ ਹਵਸ ਦਾ ਸ਼ਿਕਾਰ

By Jashan A - February 23, 2020 2:02 pm

ਲੁਧਿਆਣਾ: ਪੰਜਾਬ 'ਚ ਜਬਰ-ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਆਪਣੀ ਹਵਸ ਮਿਟਾਉਣ ਲਈ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਿਨ੍ਹਾਂ 'ਚ ਹੁਣ ਤੱਕ ਅਨੇਕਾਂ ਲੜਕੀਆਂ ਇਹਨਾਂ ਘਟਨਾਵਾਂ ਦਾ ਸ਼ਿਕਾਰ ਹੋ ਚੁੱਕੀਆਂ ਹਨ।

ਅਜਿਹੇ ਹੀ 2 ਹੋਰ ਵੱਖ-ਵੱਖ ਮਾਮਲੇ ਸਨਅਤੀ ਸ਼ਹਿਰ ਲੁਧਿਆਣਾ ਤੋਂ ਸਾਹਮਣੇ ਆਏ ਹਨ, ਜਿਥੇ 15 ਤੇ 17 ਸਾਲ ਦੀਆਂ ਲੜਕੀਆਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ।

ਪਹਿਲਾ ਮਾਮਲਾ ਲੁਧਿਆਣਾ ਦੇ ਬਸੰਤ ਨਗਰ ਤੋਂ ਸਾਹਮਣੇ ਆਇਆ ਹੈ, ਜਿਥੇ ਨਸ਼ੇ ਦੀ ਹਾਲਤ 'ਚ ਜੀਜੇ ਨੇ 15 ਸਾਲ ਦੀ ਸਾਲੀ ਨਾਲ ਬਲਾਤਕਾਰ ਕੀਤਾ। ਮਿਲੀ ਜਾਣਕਾਰੀ ਮੁਤਾਬਕ ਜੀਜੇ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਸਾਲੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ।

ਹੋਰ ਪੜ੍ਹੋ: ਪੁਲਸ ਵੱਲੋਂ ਲੁੱਟ-ਖੋਹ ਗਿਰੋਹ ਦੇ 8 ਮੈਂਬਰ ਕਾਬੂ

ਉਧਰ ਦੂਸਰਾ ਮਾਮਲਾ ਲੁਧਿਆਣਾ ਦੇ ਢੰਡਾਰੀ ਕਲਾਂ ਇਲਾਕੇ ਦਾ ਹੈ,ਜਿਥੇ 17 ਸਾਲ ਨਾਬਾਲਿਗ ਕੁੜੀ ਨਾਲ ਗੈਂਗਰੇਪ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇੱਕ ਨੌਜਵਾਨ 'ਤੇ ਕੁੜੀ ਨੂੰ ਦੋਸਤ ਬਣਾ ਕੇ ਸਰੀਰਕ ਸਬੰਧ ਬਣਾਉਣ ਦੇ ਇਲਜ਼ਾਮ ਲੱਗ ਰਹੇ ਹਨ। ਇਸ ਤੋਂ ਇਲਾਵਾ ਲੜਕੇ ਦੇ 2 ਦੋਸਤਾਂ 'ਤੇ ਵੀ ਜਬਰ-ਜਨਾਹ ਕਰਨ ਦੇ ਇਲਜ਼ਾਮ ਲੱਗੇ ਹਨ।

ਜ਼ਿਕਰਯੋਗ ਹੈ ਕਿ ਸੂਬੇ 'ਚ ਆਏ ਦਿਨ ਅਜਿਹੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ 'ਤੇ ਪੁਲਿਸ ਪ੍ਰਸ਼ਾਸਨ ਠੱਲ ਪਾਉਣ 'ਤੇ ਨਾਕਾਮਯਾਬ ਹੋ ਰਿਹਾ ਹੈ।

-PTC News

adv-img
adv-img