ਪੰਜਾਬ

ਜਲੰਧਰ 'ਚ 2 ਕੁੜੀਆਂ ਨੂੰ ਪਿਟਬੁੱਲ ਕੁੱਤੇ ਨੇ ਨੋਚਿਆ, ਹਾਲਤ ਗੰਭੀਰ

By Riya Bawa -- August 02, 2022 4:52 pm

ਜਲੰਧਰ: ਜਲੰਧਰ ਦੇ ਗੜੇ 'ਚ ਪੈਂਦੇ ਕਨੀਅਵਾਲੀ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਿਸ ਸਮੇਂ ਪਿਟਬੁੱਲ ਕੁੱਤੇ ਨੇ ਦੋ ਕੁੜੀਆਂ ਨੂੰ ਬੁਰੀ ਤਰ੍ਹਾਂ ਨੋਚ ਲਿਆ। ਕੁੜੀਆਂ ਦੀ ਹਾਲਤ ਗੰਭੀਰ ਹੋਣ 'ਤੇ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਕੁੱਤਾ ਕੁੜੀਆਂ ਨੇ ਖੁਦ ਰੱਖਿਆ ਹੋਇਆ ਸੀ।

ਜਲੰਧਰ 'ਚ 2 ਕੁੜੀਆਂ ਨੂੰ ਪਿਟਬੁੱਲ ਕੁੱਤੇ ਨੇ ਨੋਚਿਆ, ਹਾਲਤ ਗੰਭੀਰ

ਜਿਕਰਯੋਗ ਹੈ ਕਿ ਜਿਵੇਂ ਦੇਖਿਆ ਜਾਂਦਾ ਹੈ ਕਿ ਪਿਟਬੁੱਲ ਨਸਲ ਦੇ ਕੁੱਤੇ ਵਲੋਂ ਛੋਟੇ -ਛੋਟੇ ਬੱਚੇ ਤੇ ਹੋਰ ਵੀ ਲੋਕਾਂ ਨੂੰ ਨੋਚਿਆ ਜਾਂਦਾ ਸੀ ਜਿਸ ਨੂੰ ਦੇਖ ਭਾਰਤ ਸਮੇਤ ਕਈ ਦੇਸ਼ਾਂ 'ਚ ਪਾਬੰਦੀ ਹੈ ਤੇ ਭਾਰਤ ਸਰਕਾਰ ਵੱਲੋਂ ਪਿਟਬੁੱਲ ਨਸਲ ਦਾ ਕੁੱਤਾ ਰੱਖਣ 'ਤੇ ਭਾਰੀ ਜੁਰਮਾਨਾ ਤੇ ਸਜ਼ਾ ਵੀ ਰੱਖੀ ਗਈ ਹੈ।

ਜਲੰਧਰ 'ਚ 2 ਕੁੜੀਆਂ ਨੂੰ ਪਿਟਬੁੱਲ ਕੁੱਤੇ ਨੇ ਨੋਚਿਆ, ਹਾਲਤ ਗੰਭੀਰ

ਇਹ ਵੀ ਪੜ੍ਹੋ : ਝੀਲ 'ਚ ਡੁੱਬਣ ਵਾਲਿਆਂ ਦੇ ਪਰਿਵਾਰਾਂ ਨੇ ਸਹਾਇਤਾ ਰਾਸ਼ੀ ਦੀ ਬਜਾਏ ਮੰਗੀ ਸਰਕਾਰੀ ਨੌਕਰੀ

ਫਿਰ ਵੀ ਜਨਤਾ ਇਸਨੂੰ ਰੱਖਣ ਦੇ ਇੱਛੁਕ ਹਨ। ਕੁੜੀਆਂ ਨੂੰ ਇਲਾਜ ਲਈ ਹਸਪਤਾਲ 'ਚ ਲਿਆਉਣ ਵਾਲੇ ਪਰਿਵਾਰਿਕ ਮੇੈਂਬਰਾਂ ਤੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਇਆ ਹੈ, ਜਿਸ ਨੂੰ ਮੌਕੇ 'ਤੇ ਸਿਵਿਲ ਹਸਪਤਾਲ ਤੇ ਤੈਨਾਤ ਪੁਲਿਸ ਅਫਸਰਾਂ ਵਲੋਂ ਬਰਾਮਦ ਕਰ ਥਾਣਾ 4 ਦੀ ਪੁਲਿਸ ਨੂੰ ਸੂਚਨਾ ਦੇ ਓਹਨਾਂ ਦੇ ਹਵਾਲੇ ਕਰ ਦਿੱਤਾ ਗਿਆ।

ਜਲੰਧਰ 'ਚ 2 ਕੁੜੀਆਂ ਨੂੰ ਪਿਟਬੁੱਲ ਕੁੱਤੇ ਨੇ ਨੋਚਿਆ, ਹਾਲਤ ਗੰਭੀਰ

-PTC News

  • Share