ਪੰਜਾਬ

ਜਲੰਧਰ 'ਚ ਵਾਪਰੀਆਂ ਕਤਲ ਦੀਆਂ 2 ਘਟਨਾਵਾਂ, ਇੱਕ ਦਾ ਬੇਰਹਿਮੀ ਨਾਲ ਕਤਲ, ਦੂਜੇ ਦੀ ਅੱਧਸੜੀ ਮਿਲੀ ਲਾਸ਼

By Riya Bawa -- July 25, 2022 2:16 pm -- Updated:July 25, 2022 2:37 pm

ਜਲੰਧਰ: ਪੰਜਾਬ ਵਿਚ ਕਤਲ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਦਿਹਾਤੀ ਇਲਾਕੇ 'ਚ 2 ਕਤਲ ਹੋਣ ਦੀ ਖ਼ਬਰ ਮਿਲੀ ਹੈ। ਪਹਿਲਾ ਕਤਲ ਆਦਮਪੁਰ ਵਿਖੇ ਜਲੰਧਰ ਦੇ ਲੰਮਾ ਪਿੰਡ ਦੇ 30 ਸਾਲਾ ਨੌਜਵਾਨ ਦਾ ਕੀਤਾ ਗਿਆ ਤੇ ਦੂਜਾ ਕਤਲ ਲਾਂਬੜਾ ਥਾਣੇ ਅਧੀਨ ਪੈਂਦੇ ਪਿੰਡ ਚਿੱਟੀ ਦੀ ਨਹਿਰ ਕੋਲ ਮੋੜ ’ਤੇ 50 ਸਾਲਾ ਵਿਅਕਤੀ ਦੇ ਗਲਾ ਰੇਤ ਕੇ ਹੱਤਿਆ ਕਰ ਦਿੱਤੀ ਗਈ ਹੈ। ਦੋਵੇਂ ਕਤਲਾਂ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

murder in Jalandhar, Punjabi news, latest news, dead  Punjab murder case,  Punjab police

ਪੁਲਿਸ ਸੂਤਰਾਂ ਮੁਤਾਬਕ ਦੇਰ ਰਾਤ ਇਕ 50 ਸਾਲਾ ਵਿਅਕਤੀ ਦੇ ਗਲਾ ਰੇਤ ਕੇ ਹੱਤਿਆ ਕਰ ਉਸ ਦੀ ਲਾਸ਼ ਨੂੰ ਨਹਿਰ ਕੋਲ ਮੋੜ ’ਤੇ ਸੁੱਟ ਦਿੱਤਾ ਗਿਆ। ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ। ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਖੰਘਾਲ ਰਹੀ ਹੈ। ਇਸ ਦੇ ਨਾਲ ਹੀ ਆਦਮਪੁੂਰ ਵਿਚ ਹੋਏ ਕਤਲ ਬਾਰੇ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਲੰਮਾ ਪਿੰਡ ਦਾ 30 ਸਾਲਾ ਨੌਜਵਾਨ ਲਵਲੀਨ ਕੁਮਾਰ ਬੀਤੇ ਦਿਨ ਤੋਂ ਲਾਪਤਾ ਸੀ ਤੇ ਅੱਜ ਉਸ ਦੀ ਅੱਧਸੜੀ ਲਾਸ਼ ਆਦਮਪੁਰ ਦੇ ਖੇਤਾਂ ਵਿਚੋਂ ਮਿਲੀ ਹੈ। ਪੁਲਿਸ ਮੁਤਾਬਕ ਕਾਤਲਾਂ ਨੇ ਕਤਲ ਕਰਨ ਉਪਰੰਤ ਪਛਾਣ ਮਿਟਾਉਣ ਲਈ ਉਸ ਦੀ ਲਾਸ਼ ਨੂੰ ਸਾੜ ਦਿੱਤਾ।

ਆਦਮਪੁਰ 'ਚ ਵਿਆਕਤੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ

ਆਦਮਪੁਰ ਵਿਖੇ ਵਿਆਕਤੀ ਦੀ ਲਾਸ਼ ਮਿਲਣ ਨਾਲ ਪਿੰਡ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਘਟਨਾਂਸਥੱਲ ਤੇ ਡੀ.ਐਸ.ਪੀ ਸਰਬਜੀਤ ਸਿੰਘ ਰਾਏ, ਸੀ.ਏ ਸਟਾਫ ਦਿਹਾਤੀ ਇੰਚਾਰਜ਼ ਐਸ.ਆਈ ਪੁਛਪ ਬਾਲੀ, ਇੰਸਪੈਕਟਰ ਰਾਜੀਵ ਕੁਮਾਰ ਥਾਣਾ ਆਦਮਪੁਰ ਮੁੱਖੀ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਪਹਿਚਾਣ ਲਵਲੀਨ ਕੁਮਾਰ ਪੁੱਤਰ ਰਜਿੰਦਰ ਕੁਮਾਰ ਹਾਲ ਵਾਸੀ ਪਿੰਡ ਜਲਭੈ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਰਜਿੰਦਰ ਕੁਮਾਰ ਨੇ ਦੱਸਿਆ ਉਸਦੇ ਪੁੱਤਰ ਲਵਲੀਨ ਕੁਮਾਰ ਨੇ ਲਵ ਮੈਰਿਜ਼ ਕਰਵਾਈ ਹੋਈ ਸੀ। ਉਨ੍ਹਾਂ ਕਿਹਾ ਫਿਲਹਾਲ ਉਹ ਉਪਕਾਰ ਨਗਰ ਜਲੰਧਰ ਦੇ ਰਹਿਣ ਵਾਲੇ ਹਨ।

murder in Jalandhar, Punjabi news, latest news, dead  Punjab murder case,  Punjab police

ਇਹ ਵੀ ਪੜ੍ਹੋ: ਵਿੱਕੀ-ਕੈਟਰੀਨਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕਰਵਾਇਆ ਦਰਜ

ਉਨ੍ਹਾਂ ਦਾ ਪੁੱਤਰ ਆਪਣੀ ਪਤਨੀ ਨਾਲ ਪਿੰਡ ਜਲਭੈ ਵਿੱਚ ਰਹਿ ਰਿਹਾ ਸੀ। ਲਵਨੀਲ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨੂੰ ਸਵੇਰੇ ਲਵਲੀਨ ਦੀ ਪਤਨੀ ਦਾ ਫੋਨ ਆਇਆ ਕਿ ਪਿੰਡ ਵਿੱਚ ਲਵਲੀਨ ਦੀ ਸ੍ਹੜੀ ਲਾਸ਼ ਮਿਲੀ ਹੈ। ਲਵਲੀਨ ਦੇ ਪਿਤਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਲਵਲੀਨ ਕਰੀਬ 10 ਪਹਿਲਾ ਘਰੋਂ ਚਲਾ ਗਿਆ ਸੀ ਜੋ ਕਿ ਆਪਣੀ ਪਤਨੀ ਅਤੇ ਬਚਿਆਂ ਸਮੇਤ ਉਨ੍ਹਾਂ ਦੇ ਘਰ ਤੋਂ ਬਾਹਰ ਹੀ ਰਹਿ ਰਿਹਾ ਸੀ।

ਜਲੰਧਰ 'ਚ ਵਾਪਰੀਆਂ 2 ਰੂਹ ਕੰਬਾਊ ਵਾਰਦਾਤਾਂ,  ਇੱਕ ਦਾ ਬੇਰਹਿਮੀ ਨਾਲ ਕਤਲ, ਦੂਜੇ ਦੀ ਅੱਧਸੜੀ ਮਿਲੀ ਲਾਸ਼

ਉਨ੍ਹਾਂ ਕਿਹਾ ਲਵਲੀਨ ਦੇ ਬੇਟਾ ਤੇ ਬੇਟੀ ਹਨ ਜਿਨ੍ਹਾਂ ਵਿਚੋਂ ਪਿਛਲੇ ਕੁਝ ਮਹੀਨੇ ਪਹਿਲਾ ਉਸਦੇ ਬੇਟੇ ਦੀ ਮੋਤ ਹੋ ਗਈ ਸੀ। ਫਿਲਹਾਲ ਆਦਮਪੁਰ ਪੁਲਿਸ ਲਵਲੀਨ ਦੀੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਘਟਨਾਂਸਥੱਲ 'ਤੇ ਪੁੱਜੇ ਡੀ.ਐਸ.ਪੀ ਸਰਬਜੀਤ ਸਿੰਘ ਨੇ ਦੱਸਿਆ ਇਹ ਲਾਸ਼ ਨੂੰ ਤੇਲ ਪਾ ਕੇ ਸਾੜਿਆ ਗਿਆ ਹੈ। ਜਿਸਦੀ ਪਹਿਚਾਣ ਛਪਾਉਣ ਲਈ ਜਿਸਨੂੰ ਮਾਰ ਕੇ ਮੂੰਹ ਵਿੱਚ ਕੱਪੜਾ ਪਾ ਕੇ ਇਸ ਨੂੰ ਅੱਗ ਲਗਾ ਦਿੱਤੀ ਗਈ। ਉਨ੍ਹਾਂ ਕਿਹਾ ਫਿਲਹਾਲ ਜਾਂਚ ਚੱਲ ਰਹੀ ਹੈ।

ਜਲੰਧਰ 'ਚ ਵਾਪਰੀਆਂ 2 ਰੂਹ ਕੰਬਾਊ ਵਾਰਦਾਤਾਂ,  ਇੱਕ ਦਾ ਬੇਰਹਿਮੀ ਨਾਲ ਕਤਲ, ਦੂਜੇ ਦੀ ਅੱਧਸੜੀ ਮਿਲੀ ਲਾਸ਼

ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ

ਦੂਜੇ ਪਾਸੇ ਜਲੰਧਰ 'ਚ ਥਾਣਾ ਲਾਂਬੜਾ ਅਧੀਨ ਪੈਂਦੇ ਸਿੰਘਾਪਿੰਡ 'ਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਇਹ ਲਾਸ਼ ਸਿੰਘਾ ਪਿੰਡ ਤੋਂ ਚਿੱਟੀ ਪਿੰਡ ਨੂੰ ਜਾਂਦੇ ਰਸਤੇ 'ਤੇ ਨਹਿਰ ਦੇ ਕੰਢੇ ਪਈ ਸੀ। ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਲਾਸ਼ ਦੇ ਨੇੜੇ ਨਸ਼ੀਲੀ ਚੀਜ਼ ਅਤੇ ਸ਼ਰਾਬ ਦੀ ਬੋਤਲ ਵੀ ਮਿਲੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਵੇਰੇ ਜਦੋਂ ਲੋਕ ਆਪਣੇ ਕੰਮ ਲਈ ਨਿਕਲੇ ਤਾਂ ਉਨ੍ਹਾਂ ਨੇ ਨਹਿਰ ਦੇ ਕੰਢੇ ਖੂਨ ਨਾਲ ਲੱਥਪੱਥ ਲਾਸ਼ ਪਈ ਦੇਖੀ। ਲੋਕਾਂ ਨੇ ਤੁਰੰਤ ਥਾਣਾ ਲਾਂਬੜਾ ਨੂੰ ਫੋਨ ਕਰਕੇ ਸੂਚਨਾ ਦਿੱਤੀ। ਸੂਚਨਾ ਮਿਲਣ ਦੇ ਕਰੀਬ ਡੇਢ ਘੰਟੇ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।

(ਪਤਰਸ ਮਸੀਹ ਦੀ ਰਿਪੋਰਟ)

-PTC News

  • Share