ਤੜਕੇ ਤੜਕੇ ਚੰਡੀਗੜ੍ਹ ਜਾ ਰਹੇ 5 ਨੌਜਵਾਨਾਂ ਨਾਲ ਵਾਪਰਿਆ ਭਿਆਨਿਕ ਹਾਦਸਾ, 2 ਦੀ ਮੌਤ

2 killed in a road accident on Dirba-Patran road
ਤੜਕੇ ਤੜਕੇ ਚੰਡੀਗੜ੍ਹ ਜਾ ਰਹੇ 5 ਨੌਜਵਾਨਾਂ ਨਾਲ ਵਾਪਰਿਆ ਭਿਆਨਿਕ ਹਾਦਸਾ, 2 ਦੀ ਮੌਤ

ਤੜਕੇ ਤੜਕੇ ਚੰਡੀਗੜ੍ਹ ਜਾ ਰਹੇ 5 ਨੌਜਵਾਨਾਂ ਨਾਲ ਵਾਪਰਿਆ ਭਿਆਨਿਕ ਹਾਦਸਾ, 2 ਦੀ ਮੌਤ:ਪਾਤੜਾਂ : ਪਾਤੜਾਂ-ਦਿੜ੍ਹਬਾ ਰੋਡ ‘ਤੇ ਪੈਂਦੇ ਪਿੰਡ ਦੋਗਾਲ ਵਿਖੇ ਅੱਜ ਸਵੇਰੇ ਇਕ ਬੇਕਾਬੂ ਕਾਰ ਡਰੇਨ ‘ਚ ਡਿੱਗ ਪਈ ਹੈ। ਇਸ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ ਹੈ , ਜਦਕਿ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ,ਉਨ੍ਹਾਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਤੋਂ ਪਟਿਆਲਾ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਤਿੰਨ ਵਜੇ 5 ਨੌਜਵਾਨ ਕਾਰ ਵਿੱਚ ਦਿੜ੍ਹਬਾ ਤੋਂ ਚੰਡੀਗੜ੍ਹ ਜਾ ਰਹੇ ਸਨ। ਜਦੋਂ ਉਹ ਪਿੰਡ ਦੁਗਾਲ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਕੇ ਡਰੇਨ ‘ਚ ਡਿੱਗ ਪਈ ਹੈ।

ਇਸ ਮੌਕੇ ‘ਤੇ ਪੁੱਜੀ ਥਾਣਾ ਪਾਤੜਾਂ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਯਾਦਪ੍ਰੀਤ ਸਿੰਘ ਵਾਸੀ ਲਾਡ ਬੰਜਾਰਾ (ਦਿੜ੍ਹਬਾ) ਤੇ ਕੁਲਵਿੰਦਰ ਸਿੰਘ ਵਾਸੀ ਚੱਠਾ ਨਨਹੇੜਾ (ਸੰਗਰੂਰ) ਦੀ ਲਾਸ਼ ਕਬਜ਼ੇ ‘ਚ ਲੈ ਕੇ ਸਮਾਣਾ ਦੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ।
-PTCNews