ਸ਼ਰਮਨਾਕ !  ਮਾਂ-ਪਿਓ ਨੇ ਆਪਣੇ 2 ਮਹੀਨੇ ਦੇ ਬੱਚੇ ਨੂੰ 22 ਹਜ਼ਾਰ ਰੁਪਏ 'ਚ ਵੇਚਿਆ

By Shanker Badra - May 25, 2020 7:05 pm

ਸ਼ਰਮਨਾਕ !  ਮਾਂ-ਪਿਓ ਨੇ ਆਪਣੇ 2 ਮਹੀਨੇ ਦੇ ਬੱਚੇ ਨੂੰ 22 ਹਜ਼ਾਰ ਰੁਪਏ 'ਚ ਵੇਚਿਆ:ਹੈਦਰਾਬਾਦ : ਹੈਦਰਾਬਾਦ ਵਿਚ 2 ਮਹੀਨੇ ਦੇ ਇੱਕ ਬੱਚੇ ਨੂੰ ਵੇਚਣ ਨੂੰ ਮਾਮਲਾ ਸਾਹਮਣੇ ਆਇਆ ਹੈ। ਇਹ ਘਿਨੌਣਾ ਕੰਮ ਕਿਸੇ ਹੋਰ ਨੇ ਨਹੀਂ ,ਬਲਕਿ ਉਸਦੇਮਾਤਾ-ਪਿਤਾ ਨੇ ਹੀ ਕੀਤਾ ਹੈ। ਜਿਸ ਨੇ ਸਾਰਿਆਂ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਇਸ ਜੋੜੇ ਨੇ ਪੈਸੇ ਲੈਣ ਤੋਂ ਬਾਅਦ ਇਕ ਕਾਗਜ਼ 'ਤੇ ਦਸਤਖਤ ਵੀ ਕੀਤੇ ਸਨ।

ਮਿਲੀ ਜਾਣਕਾਰੀ ਅਨੁਸਾਰ ਉਸ ਦੇ ਮਾਤਾ-ਪਿਤਾ ਨੇ ਬੱਚੇ ਨੂੰ22 ਹਜ਼ਾਰ ਰੁਪਏ ਵਿਚ ਵੇਚ ਦਿੱਤਾ ਹੈ। ਇਸ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਬੱਚੇ ਨੂੰ ਵਾਪਸ ਲੈ ਲਿਆ ਹੈ।ਪੁਲਿਸ ਨੇ ਦੱਸਿਆ ਕਿ ਜੋੜੇ ਨੇ ਸ਼ਨੀਵਾਰ ਰਾਤ ਬੱਚੇ ਨੂੰ ਵੇਚਿਆ ਸੀ। ਇਹ ਉਨ੍ਹਾਂ ਦੀ ਦੂਜੀ ਸੰਤਾਨ ਹੈ, ਜਿਸਦਾ ਜਨਮ 2 ਮਹੀਨੇ ਪਹਿਲਾਂ ਹੋਇਆ ਸੀ।

ਬੱਚੇ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਤੀ ਨੂੰ ਸ਼ਰਾਬ ਦੀ ਆਦਤ ਹੈ ,ਜਿਸ ਕਰਕੇ ਇਸ ਬੱਚੇ ਨੂੰ ਵੇਚਣ ਲਈ ਉਹ ਜ਼ਿੰਮੇਦਾਰ ਹੈ। ਪੁਲਿਸ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੱਚੇ ਨੂੰ ਇਕ ਮਹਿਲਾ ਕੋਲੋਂ ਬਰਾਮਦ ਕਰ ਲਿਆ ਤੇ ਉਸ ਨੂੰ ਬਾਲ ਕਲਿਆਣ ਕਮੇਟੀ ਨੂੰ ਸੌਂਪ ਦਿੱਤਾ ਹੈ।
-PTCNews

adv-img
adv-img