ਜਲੰਧਰ ‘ਚ ਕੋਰੋਨਾ ਨੇ ਲਈ 2 ਹੋਰ ਮਰੀਜ਼ਾਂ ਦੀ ਜਾਨ, ਮੌਤਾਂ ਦਾ ਕੁੱਲ ਅੰਕੜਾ ਹੋਇਆ 25

2 more patients die with corona in jalandhar
ਜਲੰਧਰ 'ਚ ਕੋਰੋਨਾ ਨੇ ਲਈ 2 ਹੋਰ ਮਰੀਜ਼ਾਂ ਦੀ ਜਾਨ, ਮੌਤਾਂ ਦਾ ਕੁੱਲ ਅੰਕੜਾ ਹੋਇਆ 25

ਜਲੰਧਰ ‘ਚ ਕੋਰੋਨਾ ਨੇ ਲਈ 2 ਹੋਰ ਮਰੀਜ਼ਾਂ ਦੀ ਜਾਨ, ਮੌਤਾਂ ਦਾ ਕੁੱਲ ਅੰਕੜਾ ਹੋਇਆ 25:ਜਲੰਧਰ : ਪੰਜਾਬ ‘ਚ ਕੋਰੋਨਾ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ ਅਤੇ ਆਏ ਦਿਨ ਮੋਹਰੀ ਕਤਾਰ ‘ਚ ਡਿਊਟੀ ਨਿਭਾਉਣ ਵਾਲੇ ਸਿਵਲ, ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਲਾਜ਼ਮ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ। ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਕਈ ਵੱਡੇ ਅਧਿਕਾਰੀਆਂ ਤੇ ਅਫਸਰਾਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੀਟਿਵ ਆ ਰਹੀਆਂ ਹਨ।

ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਦੇ ਕਾਰਨ ਜਲੰਧਰ ਜ਼ਿਲ੍ਹੇ ‘ਚ 2 ਮਰੀਜ਼ਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ‘ਚ ਦਾਖ਼ਲ ਕੋਰੋਨਾ ਪੀੜਤ ਰਾਏਪੁਰ ਰਸੂਲਪੁਰ ਦੇ ਰਹਿਣ ਵਾਲੇ 58 ਸਾਲਾ ਵਿਅਕਤੀ ਨੇ ਇਲਾਜ ਅਧੀਨ ਦਮ ਤੋੜ ਦਿੱਤਾ ਹੈ।

2 more patients die with corona in jalandhar
ਜਲੰਧਰ ‘ਚ ਕੋਰੋਨਾ ਨੇ ਲਈ 2 ਹੋਰ ਮਰੀਜ਼ਾਂ ਦੀ ਜਾਨ, ਮੌਤਾਂ ਦਾ ਕੁੱਲ ਅੰਕੜਾ ਹੋਇਆ 25

ਇਸੇ ਤਰ੍ਹਾਂ ਦੂਜਾ ਕੋਰੋਨਾ ਪੀੜਤ ਸੰਜੇ ਨਗਰ ਦਾ ਰਹਿਣ ਵਾਲਾ ਸੀ, ਜਿਸ ਦਾ ਇਲਾਜ ਸਿਵਲ ਹਸਪਤਾਲ ‘ਚ ਚੱਲ ਰਿਹਾ ਸੀ ਅਤੇ ਕੋਰੋਨਾ ਖ਼ਿਲਾਫ਼ ਜੰਗ ਲੜਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਇਸ ਦੇ ਨਾਲ ਹੀ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਜ਼ਿਲ੍ਹੇ ‘ਚ 25 ਤੱਕ ਪਹੁੰਚ ਚੁੱਕਾ ਹੈ ਜਦਕਿ ਪਾਜ਼ੀਟਿਵ ਕੇਸਾਂ ਦਾ ਅੰਕੜਾ 1104 ਤੱਕ ਪਹੁੰਚ ਗਿਆ ਹੈ। ਇਨਾਂ ‘ਚ ਫ਼ੌਜ ਦੇ 17 ਜਵਾਨ ਵੀ ਸ਼ਾਮਿਲ ਹਨ।

ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 7357 ਤੋਂ ਜ਼ਿਆਦਾ ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 157 ਤਪ ਪਾਰ ਹੋ ਗਿਆ ਹੈ।  ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 5017 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਕੁੱਲ੍ਹ ਗਿਣਤੀ 2153 ਹੋ ਗਈ ਹੈ।
-PTCNews