ਮੁੱਖ ਖਬਰਾਂ

ਵੱਡੀ ਲਾਪਰਵਾਹੀ ! ਮ੍ਰਿਤਕ ਦੇਹਾਂ ਦੀ ਅਦਲਾ-ਬਦਲੀ ਦੇ ਮਾਮਲੇ 'ਚ 2 ਨਰਸਾਂ ਸਮੇਤ 4 ਮੁਲਾਜ਼ਮ ਸਸਪੈਂਡ

By Shanker Badra -- July 20, 2020 1:07 pm -- Updated:Feb 15, 2021

ਵੱਡੀ ਲਾਪਰਵਾਹੀ ! ਮ੍ਰਿਤਕ ਦੇਹਾਂ ਦੀ ਅਦਲਾ-ਬਦਲੀ ਦੇ ਮਾਮਲੇ 'ਚ 2 ਨਰਸਾਂ ਸਮੇਤ 4 ਮੁਲਾਜ਼ਮ ਸਸਪੈਂਡ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਕੁਝ ਦਿਨ ਪਹਿਲਾਂ 2 ਮ੍ਰਿਤਕ ਦੇਹਾਂ ਦੇ ਬਦਲਣ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਹੁਣ ਇਹ ਮਾਮਲਾ ਕਾਫੀ ਗੰਭੀਰ ਹੋ ਗਿਆ ਹੈ। ਇਸ ਮਾਮਲੇ 'ਚ ਮੈਡੀਕਲ ਕਾਲਜ ਵਲੋਂ 2 ਸਟਾਫ ਨਰਸਾਂ ਸਮੇਤ 4 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

2 Nurses including Employees suspended

ਇਸ ਦੇ ਨਾਲ ਹੀ ਕਾਲਜ ਪ੍ਰਸ਼ਾਸਨ ਵਲੋਂ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ 'ਚ ਬਚਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਸਪਤਾਲ ਪ੍ਰਸ਼ਾਸਨ ਵਲੋਂ ਮ੍ਰਿਤਕ ਦੇਹਾਂ ਦੀ ਅਦਲਾ-ਬਦਲੀ ਦੇ ਮਾਮਲੇ 'ਚ 2 ਸਟਾਫ ਨਰਸਾਂ ਅਤੇ 2 ਮਲਟੀਟਾਸਕ ਵਰਕਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਜਦੋਂ ਕਿ ਮੈਡੀਕਲ ਸੁਪਰਟੈਂਡੈਂਟ ਅਤੇ ਨਾ ਹੀ ਕੋਵਿਡ-19 ਦੇ ਨੋਡਲ ਅਧਿਕਾਰੀਆਂ 'ਤੇ ਕੋਈ ਕਾਰਵਾਈ ਕੀਤੀ ਗਈ ਹੈ।

2 Nurses including Employees suspended

ਉਨ੍ਹਾਂ ਵਿਚੋਂ ਪ੍ਰੀਤਮ ਸਿੰਘ ਦਾ ਪਰਿਵਾਰ ਹਾਈਕੋਰਟ ਵਿਚ ਪੁੱਜ ਗਿਆ ਹੈ। ਮੁਕੇਰੀਆਂ ਦੇ ਪਿੰਡ ਟਾਂਡਾ ਰਾਮ ਸਹਾਏ ਦੇ ਮ੍ਰਿਤਕ ਪ੍ਰੀਤਮ ਸਿੰਘ ਦੇ ਪੋਤੇ ਪ੍ਰਿਤਪਾਲ ਸਿੰਘ ਨੇ ਦਾਅਵਾ ਕੀਤਾ ਕਿ ਉਸ ਦਾ ਪਰਿਵਾਰ ਰਜਿਸਟਰਾਰ ਨਾਲ ਗੱਲ ਕਰਕੇ ਹਾਈਕੋਰਟ ਵਿਚ ਰਿਟ ਫਾਈਲ ਕਰ ਰਿਹਾ ਹੈ। ਰਿਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ ਦਾਦੇ ਦਾ ਹਸਪਤਾਲ ਵਿਚ ਕਤਲ ਕੀਤਾ ਗਿਆ ਹੈ। ਕੋਰਟ ਵਲੋਂ ਕਤਲ ਦੀ ਧਾਰਾ 302 ਅਤੇ ਸਬੂਤ ਮਿਟਾਉਣ ਦੀ ਧਾਰਾ 201 ਤਹਿਤ ਕੇਸ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ।

ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਿਸ ਔਰਤ ਦੀ ਲਾਸ਼ ਇਥੇ ਪਹੁੰਚੀ ਤਾਂ ਉਸ ਦੇ ਪਰਿਵਾਰ ਵਾਲਿਆਂ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੂੰ ਸ਼ਮਸ਼ਾਨਘਾਟ ਦੀ ਉਹ ਰਸੀਦ ਵੀ ਭੇਜੀ ਹੈ, ਜਿਸ ਵਿਚ ਉਸ ਔਰਤ ਦਾ ਨਾਂ ਦਰਜ ਹੈ। ਹਾਲਾਂਕਿ ਅੰਮ੍ਰਿਤਸਰ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦਿੱਤੇ ਹਨ। ਹਸਪਤਾਲ ਪ੍ਰਬੰਧਨ ਨੇ ਜਾਂਚ ਟੀਮ ਬਣਾ ਕੇ ਦੋ ਸਟਾਫ ਨਰਸਾਂ ਤੇ ਦੋ ਮਲਟੀ ਟਾਸਕ ਵਰਕਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਲਈ ਤਿੰਨ ਮੈਂਬਰੀ ਡਾਕਟਰਾਂ ਦੀ ਟੀਮ ਨੂੰ ਵੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
-PTCNews

  • Share