Advertisment

ਪਾਕਿਸਤਾਨ 'ਚ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ, 2 ਪਾਇਲਟਾਂ ਦੀ ਹੋਈ ਮੌਤ

author-image
Shanker Badra
Updated On
New Update
ਪਾਕਿਸਤਾਨ 'ਚ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ, 2 ਪਾਇਲਟਾਂ ਦੀ ਹੋਈ ਮੌਤ
Advertisment
ਪਾਕਿਸਤਾਨ 'ਚ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ, 2 ਪਾਇਲਟਾਂ ਦੀ ਹੋਈ ਮੌਤ:ਇਸਲਾਮਬਾਦ : ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿਚ ਸੋਮਵਾਰ ਨੂੰ ਨਿਯਮਿਤ ਅਭਿਆਸ ਦੇ ਦੌਰਾਨ ਸੈਨਾ ਦਾ ਇਕ ਲੜਾਕੂ ਜੈੱਟ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿਚ 2 ਪਾਇਲਟਾਂ ਦੀ ਮੌਤ ਹੋ ਗਈ ਹੈ। ਫੌਜ ਦੀ ਮੀਡੀਆ ਸ਼ਾਖਾ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਮੁਤਾਬਕ ਇਹ ਹਾਦਸਾ ਪੰਜਾਬ ਸੂਬੇ ਦੇ ਗੁਜਰਾਤ ਖੇਤਰ ਵਿਚ ਵਾਪਰਿਆ ਹੈ। ਇਸ ਦੌਰਾਨ ਉਨ੍ਹਾਂ ਨੇ ਇਕ ਬਿਆਨ ਵਿਚ ਦੱਸਿਆ ਕਿ ਜਹਾਜ਼ ਦੇ ਦੋਵੇਂ ਪਾਇਲਟ ਮੇਜਰ ਉਮਰ ਅਤੇ ਲੈਫਨੀਨੈਂਟ ਫੈਜ਼ਾਨ ਦੀ ਇਸ ਹਾਦਸੇ ਵਿਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮੇਜਰ ਉਮਰ ਇੰਸਟਰੱਕਟਰ ਪਾਇਲਟ ਸੀ ਅਤੇ ਫੈਜ਼ਾਨ ਸਿਖਲਾਈ ਪਾਇਲਟ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਦੀ ਸਹੀ ਜਗ੍ਹਾ ਦਾ ਫਿਲਹਾਲ ਪਤਾ ਨਹੀਂ ਚੱਲ ਪਾਇਆ ਹੈ। ਉਂਝ ਜ਼ਮੀਨ 'ਤੇ ਕੋਈ ਜ਼ਖਮੀ ਨਹੀਂ ਹੋਇਆ ਹੈ। ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ,''ਮਾਤ ਭੂਮੀ ਦੀ ਰੱਖਿਆ ਲਈ ਆਪਣੀ ਜਾਨ ਦੇਣਾ ਸਰਵ ਉੱਚ ਬਲੀਦਾਨ ਹੈ। -PTCNews-
plane-crash pakistan-plane-crash
Advertisment

Stay updated with the latest news headlines.

Follow us:
Advertisment