Fri, Apr 26, 2024
Whatsapp

ਫਤਿਹਵੀਰ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ, 45 ਘੰਟਿਆਂ ਤੋਂ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹੈ ਮਾਸੂਮ

Written by  Jashan A -- June 08th 2019 02:56 PM -- Updated: June 08th 2019 04:26 PM
ਫਤਿਹਵੀਰ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ, 45 ਘੰਟਿਆਂ ਤੋਂ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹੈ ਮਾਸੂਮ

ਫਤਿਹਵੀਰ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ, 45 ਘੰਟਿਆਂ ਤੋਂ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹੈ ਮਾਸੂਮ

ਫਤਿਹਵੀਰ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ, 45 ਘੰਟਿਆਂ ਤੋਂ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹੈ ਮਾਸੂਮ,ਸੰਗਰੂਰ : 6 ਜੂਨ ਨੂੰ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਅਜਿਹੀ ਅਣਹੋਣੀ ਵਾਪਰੀ, ਜਿਸ ਨੇ ਪਿੰਡ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਦਰਅਸਲ, 2 ਸਾਲਾ ਫਤਿਹਵੀਰ ਮਾਪਿਆਂ ਦੇ ਵੇਖਦੇ-ਵੇਖਦੇ 140 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ। [caption id="attachment_304590" align="aligncenter" width="300"]fth ਫਤਿਹਵੀਰ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ, 45 ਘੰਟਿਆਂ ਤੋਂ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹੈ ਮਾਸੂਮ[/caption] ਜਿਸ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਘਟਨਾ ਨੂੰ ਵਾਪਰਿਆਂ ਅੱਜ 45 ਘੰਟਿਆਂ ਤੋਂ ਉਪਰ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਤਕ ਵੀ ਨੰਨ੍ਹਾ ਫਤਿਹਵੀਰ ਮੌਤ ਦੇ ਮੂੰਹ 'ਚੋਂ ਬਾਹਰ ਨਹੀਂ ਆਇਆ ਹੈ। ਪਿੰਡ ਵਾਸੀ ਅਤੇ ਰੈਸਕਿਊ ਟੀਮਾਂ ਵੱਲੋਂ ਜੱਦੋ ਜਹਿਦ ਜਾਰੀ ਹੈ।ਉਥੇ ਹੀ ਸੂਬੇ ਭਰ ‘ਚ ਲੋਕ ਫਤਹਿ ਨੂੰ ਬਚਾਉਣ ਲਈ ਵਾਹਿਗੁਰੂ ਅੱਗੇ ਅਰਦਾਸਾਂ ਕਰ ਰਹੇ ਹਨ। ਹੋਰ ਪੜ੍ਹੋ:ਕਾਰ ਤੇ ਬਲੈਰੋ ਗੱਡੀ ਦੀ ਭਿਆਨਕ ਟੱਕਰ, 1 ਦੀ ਮੌਤ [caption id="attachment_304590" align="aligncenter" width="300"]fth ਫਤਿਹਵੀਰ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ, 45 ਘੰਟਿਆਂ ਤੋਂ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹੈ ਮਾਸੂਮ[/caption] ਮਿਲੀ ਜਾਣਕਾਰੀ ਮੁਤਾਬਕ ਖੁਦਾਈ ਦਾ ਕੰਮ ਕਰੀਬ 100 ਫੁੱਟ ਤੱਕ ਪਹੁੰਚ ਚੁੱਕਾ ਹੈ ਤੇ ਪਿੰਡ ਵਾਸੀਆਂ ਤੇ ਉਥੇ ਮੌਜੂਦ ਹੋਰ ਲੋਕਾਂ ਵੱਲੋਂ ਫਤਿਹ ਦੀ ਸਲਾਮਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਡਾਕਟਰਾਂ ਵੱਲੋਂ ਫਤਿਹ ਨੂੰ ਲਗਾਤਾਰ ਆਕਸੀਜ਼ਨ ਪਹੁੰਚਾਈ ਜਾ ਰਹੀ ਹੈ। [caption id="attachment_304592" align="aligncenter" width="300"]fth ਫਤਿਹਵੀਰ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ, 45 ਘੰਟਿਆਂ ਤੋਂ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹੈ ਮਾਸੂਮ[/caption] ਇੱਥੇ ਦੱਸ ਦੇਈਏ ਕਿ ਫਤਿਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਫਤਿਹ ਵਿਆਹ ਤੋਂ ਸੱਤ ਸਾਲਾਂ ਬਾਅਦ ਹੋਇਆ ਸੀ। ਉਹ ਇਸ ਘਰ ਦਾ ਚਿਰਾਗ ਨਹੀਂ ਸਗੋਂ ਜ਼ਿੰਦਗੀ ਹੈ ਤੇ ਹਰ ਦਿਲ ਇਹੀ ਕਹਿ ਰਿਹਾ ਹੈ ਕਿ ਇਹ ਜ਼ਿੰਦਗੀ ਲੰਮੇਰੀ ਹੋਵੇ ਤੇ ਫਤਿਹ ਆਪਣੇ ਆਉਣ ਵਾਲੇ ਕਿੰਨੇ ਜਨਮ ਦਿਨ ਆਪਣੇ ਪਰਿਵਾਰ ਨਾਲ ਮਨਾਵੇ। -PTC News


Top News view more...

Latest News view more...