Sat, Apr 20, 2024
Whatsapp

ਅਟਾਰੀ-ਵਾਹਗਾ ਸਰਹੱਦ ਰਾਹੀਂ 20 ਮਛੇਰੇ ਭਾਰਤ ਪਰਤੇ

Written by  Jasmeet Singh -- January 25th 2022 01:39 PM -- Updated: January 25th 2022 02:23 PM
ਅਟਾਰੀ-ਵਾਹਗਾ ਸਰਹੱਦ ਰਾਹੀਂ 20 ਮਛੇਰੇ ਭਾਰਤ ਪਰਤੇ

ਅਟਾਰੀ-ਵਾਹਗਾ ਸਰਹੱਦ ਰਾਹੀਂ 20 ਮਛੇਰੇ ਭਾਰਤ ਪਰਤੇ

ਅੰਮ੍ਰਿਤਸਰ: ਪ੍ਰੋਟੋਕੋਲ ਅਫਸਰ ਅਰੁਣਪਾਲ ਸਿੰਘ ਨੇ ਦੱਸਿਆ ਕਿ 20 ਦੇ ਕਰੀਬ ਭਾਰਤੀ ਮਛੇਰੇ ਜੋ ਗਲਤੀ ਨਾਲ 2017 ਵਿੱਚ ਪਾਕਿਸਤਾਨ ਦੇ ਖੇਤਰ ਵਿੱਚ ਦਾਖਲ ਹੋ ਗਏ ਸਨ, ਸੋਮਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਸ ਪਰਤ ਆਏ ਹਨ। ਇਹ ਵੀ ਪੜ੍ਹੋ: ਯੂਟਿਊਬ ਵਲੋਂ ਐਮੀ ਵਿਰਕ ਦਾ ਗਾਣਾ ਡਿਲੀਟ, ਪ੍ਰਸ਼ੰਸਕ ਹੋਏ ਉਦਾਸ, ਜਾਣੋ ਵਜ੍ਹਾ ਇਨ੍ਹਾਂ ਮਛੇਰਿਆਂ ਨੂੰ ਕਰਾਚੀ ਦੀ ਲਾਂਧੀ ਜੇਲ੍ਹ ਵਿੱਚ ਚਾਰ ਸਾਲ ਤੱਕ ਰੱਖਿਆ ਗਿਆ ਸੀ। ਏਐਨਆਈ ਨਾਲ ਗੱਲ ਕਰਦੇ ਹੋਏ, ਸਿੰਘ ਨੇ ਕਿਹਾ, "20 ਭਾਰਤੀ ਮਛੇਰੇ ਸੋਮਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਵਾਪਸ ਪਰਤ ਆਏ ਹਨ। ਉਹ ਨੇਵੀਗੇਸ਼ਨ ਦੀ ਘਾਟ ਕਾਰਨ, 2017 ਵਿੱਚ ਗਲਤੀ ਨਾਲ ਪਾਕਿਸਤਾਨ ਦੇ ਖੇਤਰ ਵਿੱਚ ਦਾਖਲ ਹੋ ਗਏ ਸਨ ਅਤੇ ਕਰਾਚੀ ਦੀ ਲਾਂਧੀ ਜੇਲ੍ਹ ਵਿੱਚ 4 ਸਾਲਾਂ ਲਈ ਬੰਦੀ ਬਣਾ ਕੇ ਰੱਖੇ ਗਏ ਸਨ।" ਭਾਰਤ ਪਰਤਣ ਵਾਲੇ ਮਛੇਰਿਆਂ ਵਿੱਚੋਂ ਇੱਕ ਸੁਨੀਲ ਨੇ ਚਾਰ ਸਾਲਾਂ ਬਾਅਦ ਦੇਸ਼ ਵਾਪਸ ਆਉਣ 'ਤੇ ਭਾਰਤ ਸਰਕਾਰ ਅਤੇ ਸੈਨਿਕਾਂ ਦਾ ਧੰਨਵਾਦ ਕੀਤਾ। ਉਨ੍ਹੇ ਦੱਸਿਆ "ਮੈਂ ਉੱਥੇ ਸਮੁੰਦਰ ਵਿੱਚ ਸੀ। ਉਹ ਆਏ ਅਤੇ ਮੈਨੂੰ ਫੜ ਕੇ ਕਰਾਚੀ ਲੈ ਗਏ। ਮੈਨੂੰ ਸਾਡੀ ਸਰਕਾਰ ਨੇ ਰਿਹਾਅ ਕਰਵਾਇਆ। ਮੈਂ ਸਰਕਾਰ ਅਤੇ ਸਾਡੇ ਸੈਨਿਕਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਮੈਨੂੰ ਮੇਰੇ ਦੇਸ਼ ਵਾਪਸ ਲਿਆਂਦਾ। ਮੈਂ ਚਾਰ ਸਾਲ ਤੱਕ ਉੱਥੇ ਰਿਹਾ ਹਾਂ।" ਇਹ ਵੀ ਪੜ੍ਹੋ: ਪੈਰਾਸੀਟਾਮੋਲ ਵਰਤਣ ਵੇਲੇ ਰਹੋ ਸਾਵਧਾਨ, ਜਾਣੋ ਇਸਦੇ ਕਾਰਨ ਇੱਕ ਹੋਰ ਮਛੇਰੇ ਭਾਵੇਸ਼ ਨੇ ਸਰਕਾਰ ਨੂੰ ਪਾਕਿਸਤਾਨ ਵਿੱਚ ਫਸੇ ਅਜਿਹੇ ਹੋਰ ਕੈਦੀਆਂ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ। ਉਨ੍ਹੇ ਅੱਗੇ ਦੱਸਿਆ "ਮੈਨੂੰ ਚਾਰ ਸਾਲ ਬਾਅਦ ਰਿਹਾਅ ਕੀਤਾ ਗਿਆ ਹੈ। ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਹੋਰ ਕੈਦੀਆਂ ਨੂੰ ਦੇਸ਼ ਵਾਪਸ ਲਿਆਂਦਾ ਜਾਵੇ ਜੋ ਪਾਕਿਸਤਾਨ ਵਿੱਚ ਫਸੇ ਹੋਏ ਹਨ। ਮੈਨੂੰ ਕਰਾਚੀ ਦੀ ਲਾਂਧੀ ਜੇਲ੍ਹ ਵਿੱਚ ਰੱਖਿਆ ਗਿਆ ਸੀ।" - PTC News


Top News view more...

Latest News view more...