ਮੁੱਖ ਖਬਰਾਂ

'ਅਗਨੀਪਥ' ਦੇ ਹਿੰਸਕ ਵਿਰੋਧ ਕਾਰਨ 200 ਰੇਲ ਗੱਡੀਆਂ ਦੀ ਆਵਾਜਾਈ 'ਚ ਵਿਘਨ; 35 ਰੱਦ

By Ravinder Singh -- June 17, 2022 4:46 pm

ਨਵੀਂ ਦਿੱਲੀ : ਦੇਸ਼ ਦੇ ਕਈ ਸ਼ਹਿਰਾਂ ਵਿੱਚ 'ਅਗਨੀਪਥ' ਯੋਜਨਾ ਖ਼ਿਲਾਫ਼ ਹੋ ਰਹੇ ਰੋਸ ਮੁਜ਼ਾਹਰਿਆਂ ਕਾਰਨ ਹੁਣ ਤਕ 200 ਰੇਲ ਗੱਡੀਆਂ ਦੀ ਆਵਾਜਾਈ ਵਿੱਚ ਵਿਘਨ ਪਿਆ ਹੈ। ਰੇਲਵੇ ਵਿਭਾਗ ਨੇ ਦੱਸਿਆ ਕਿ ਬੀਤੇ ਬੁੱਧਵਾਰ ਤੋਂ ਸ਼ੁਰੂ ਹੋਏ ਇਨ੍ਹਾਂ ਰੋਸ ਪ੍ਰਦਰਸ਼ਨਾਂ ਕਾਰਨ 35 ਰੇਲ ਗੱਡੀਆਂ ਦੀ ਆਵਾਜਾਈ ਰੱਦ ਕੀਤੀ ਗਈ ਹੈ ਤੇ 13 ਰੇਲ ਗੱਡੀਆਂ ਦੀ ਆਵਾਜਾਈ ਥੋੜ੍ਹੇ ਸਮੇਂ ਲਈ ਰੋਕੀ ਗਈ ਹੈ। ਇਨ੍ਹਾਂ ਰੋਸ ਪ੍ਰਦਰਸ਼ਨਾਂ ਦਾ ਸਭ ਤੋਂ ਜ਼ਿਆਦਾ ਅਸਰ ਬਿਹਾਰ, ਝਾਰਖੰਡ ਤੇ ਉੱਤਰ ਪ੍ਰਦੇਸ਼ ਦੀਆਂ ਰੇਲ ਸੇਵਾਵਾਂ ਉਤੇ ਪਿਆ ਹੈ। ਹਿੰਸਕ ਰੋਸ ਪ੍ਰਦਰਸ਼ਨ ਕਾਰਨ ਬਿਹਾਰ ਵਿੱਚ ਨਿੱਜੀ ਅਤੇ ਜਨਤਕ ਜਾਇਦਾਦ ਦਾ ਭਾਰੀ ਨੁਕਸਾਨ ਹੋਇਆ ਹੈ। ਗੁੱਸੇ ਵਿੱਚ ਭੜਕੇ ਪ੍ਰਦਰਸ਼ਨਕਾਰੀਆਂ ਵੱਲੋਂ ਰੇਲਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ।

'ਅਗਨੀਪਥ' ਦੇ ਹਿੰਸਕ ਵਿਰੋਧ ਕਾਰਨ 200 ਰੇਲ ਗੱਡੀਆਂ ਦੀ ਆਵਾਜਾਈ 'ਚ ਵਿਘਨ; 35 ਰੱਦ
ਭਾਰਤੀ ਫ਼ੌਜ ਦੀ ਨਵੀਂ ਭਰਤੀ ਯੋਜਨਾ ਅਗਨੀਪਥ ਨੂੰ ਲੈ ਕੇ ਹੰਗਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੇ ਵਿਰੋਧ 'ਚ ਯੂਪੀ, ਬਿਹਾਰ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਸ ਦਾ ਰੇਲਵੇ ਉਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ ਤੇ ਰੇਲ ਗੱਡੀਆਂ 'ਚ ਅੱਗਜ਼ਨੀ ਅਤੇ ਭੰਨਤੋੜ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਕਾਰਨ 35 ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ 200 ਹੋਰ ਗੱਡੀਆਂ ਕਈ ਘੰਟੇ ਪਛੜ ਕੇ ਚੱਲ ਰਹੀਆਂ ਹਨ। ਇਸ ਤੋਂ ਇਲਾਵਾ 13 ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ।
ਪੰਜ ਮੇਲ ਤੇ 29 ਐਕਸਪ੍ਰੈਸ ਰੇਲਗੱਡੀਆਂ ਸ਼ਾਮਲ ਹਨ
ਇਨ੍ਹਾਂ 35 ਰੇਲਗੱਡੀਆਂ ਵਿੱਚ ਪੰਜ ਮੇਲ ਤੇ 29 ਐਕਸਪ੍ਰੈਸ ਟਰੇਨਾਂ ਸ਼ਾਮਲ ਹਨ। ਰਿਪੋਰਟ ਮੁਤਾਬਕ ਇਕੱਲੇ ਈਸਟ ਸੈਂਟਰਲ ਰੇਲਵੇ ਜ਼ੋਨ 'ਚ ਕੁੱਲ 22 ਟਰੇਨਾਂ ਨੂੰ ਰੱਦ ਕੀਤਾ ਗਿਆ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਫਿਲਹਾਲ ਇਸ ਹੰਗਾਮੇ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋਵੇਗਾ। ਕਾਬਿਲੇਗੌਰ ਹੈ ਕਿ ਬਿਹਾਰ ਦੇ ਸਮਸਤੀਪੁਰ ਤੇ ਲਖੀਸਰਾਏ ਵਿੱਚ ਸ਼ੁੱਕਰਵਾਰ ਸਵੇਰੇ ਪ੍ਰਦਰਸ਼ਨਕਾਰੀਆਂ ਨੇ ਰੇਲਗੱਡੀ ਨੂੰ ਅੱਗ ਲਗਾ ਦਿੱਤੀ। ਈਸਟ ਸੈਂਟਰਲ ਰੇਲਵੇ ਦੇ ਸੀਪੀਆਰਓ ਏਕਲਵਯ ਚੱਕਰਵਰਤੀ ਨੇ ਕਿਹਾ ਕਿ ਸਾਡੇ ਅਧਿਕਾਰ ਖੇਤਰ ਦੇ ਵੱਖ-ਵੱਖ ਸਟੇਸ਼ਨਾਂ ਉਤੇ ਚੱਲ ਰਹੇ ਵਿਦਿਆਰਥੀਆਂ ਦੇ ਅੰਦੋਲਨ ਕਾਰਨ 8 ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ 'ਚ 12335 ਮਾਲਦਾ ਟਾਊਨ-ਲੋਕਮਾਨਿਆ ਤਿਲਕ (ਟੀ) ਐਕਸਪ੍ਰੈਸ ਅਤੇ 12273 ਹਾਵੜਾ-ਨਵੀਂ ਦਿੱਲੀ ਦੁਰੰਤੋ ਐਕਸਪ੍ਰੈਸ ਸ਼ਾਮਲ ਹਨ।

'ਅਗਨੀਪਥ' ਦੇ ਹਿੰਸਕ ਵਿਰੋਧ ਕਾਰਨ 200 ਰੇਲ ਗੱਡੀਆਂ ਦੀ ਆਵਾਜਾਈ 'ਚ ਵਿਘਨ; 35 ਰੱਦ

ਇਸ ਪਰੇਸ਼ਾਨੀ ਨਾਲ ਪ੍ਰਭਾਵਿਤ ਹੋਣ ਵਾਲੀਆਂ ਰੇਲਗੱਡੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ 12424 ਗੁਹਾਟੀ ਰਾਜਧਾਨੀ, 15652 ਲੋਹਿਤ ਐਕਸਪ੍ਰੈੱਸ, 28181 ਟਾਟਾ ਨਗਰ-ਕਟਿਹਾਰ ਐਕਸਪ੍ਰੈੱਸ, 12331 ਹਿਮਗਿਰੀ ਐਕਸਪ੍ਰੈੱਸ, 13005 ਅੰਮ੍ਰਿਤਸਰ ਮੇਲ, 12392 ਸ਼੍ਰਮਜੀਵੀ ਐਕਸਪ੍ਰੈੱਸ, 12392 ਸ਼੍ਰਮਜੀਵੀ ਐਕਸਪ੍ਰੈੱਸ, 1322 ਸੰਗਮਪੁਰ ਐਕਸਪ੍ਰੈੱਸ, ਡੀ 1329 ਡੀ. ਐਕਸਪ੍ਰੈਸ ਗੱਡੀਆਂ ਦੇ ਪਹੀਏ ਜਾਮ ਹੋ ਗਏ ਹਨ। ਇਸ ਤੋਂ ਇਲਾਵਾ 13554 ਵਾਰਾਣਸੀ ਆਸਨਸੋਲ ਮੈਮੋ, 13152 ਜੰਮੂ ਤਵੀ ਐਕਸਪ੍ਰੈਸ 12260 ਦੁਰੰਤੋ ਐਕਸਪ੍ਰੈਸ, 12988 ਅਜਮੇਰ ਸਿਆਲਦਾਹ ਐਕਸਪ੍ਰੈਸ, 13009 ਦੂਨ ਐਕਸਪ੍ਰੈਸ, 12307 ਜੋਧਪੁਰ ਐਕਸਪ੍ਰੈਸ, 12321 ਮੁੰਬਈ ਮੇਲ, 12987 ਸਿਆਲਦਾਹ ਐਕਸਪ੍ਰੈਸ ਨੂੰ ਵੀ ਰੋਕਿਆ ਗਿਆ ਹੈ।

'ਅਗਨੀਪਥ' ਦੇ ਹਿੰਸਕ ਵਿਰੋਧ ਕਾਰਨ 200 ਰੇਲ ਗੱਡੀਆਂ ਦੀ ਆਵਾਜਾਈ 'ਚ ਵਿਘਨ; 35 ਰੱਦਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ 'ਚ ਵੱਧ ਰਹੀ ਨਾਰਾਜ਼ਗੀ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਅਪੀਲ ਕੀਤੀ ਹੈ ਕਿ ਜੇ ਇਹ ਬਹੁਤ ਮਹੱਤਵਪੂਰਨ ਨਹੀਂ ਹੈ ਤਾਂ ਤੁਹਾਡੀਆਂ ਯਾਤਰਾਵਾਂ ਨੂੰ ਰੱਦ ਕਰ ਦਿਓ। ਰੇਲਵੇ ਵੱਲੋਂ ਦੱਸਿਆ ਗਿਆ ਕਿ ਮੌਜੂਦਾ ਸਥਿਤੀ ਵਿੱਚ ਟਿਕਟਾਂ ਰੱਦ ਕਰਵਾਉਣ ਲਈ ਕੋਈ ਚਾਰਜ ਨਹੀਂ ਦੇਣਾ ਪਵੇਗਾ। ਇਸ ਤੋਂ ਇਲਾਵਾ ਰੇਲਵੇ ਵੱਲੋਂ ਲੋਕਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇ ਤੁਹਾਡਾ ਕੋਈ ਨੇੜਲਾ ਵਿਅਕਤੀ ਕਿਸੇ ਨਜ਼ਦੀਕੀ ਸਟੇਸ਼ਨ ਉਤੇ ਫਸਿਆ ਹੈ ਤਾਂ ਉਸ ਨੂੰ ਪ੍ਰਾਈਵੇਟ ਕਾਰ ਰਾਹੀਂ ਲੈ ਕੇ ਆਉਣ। ਅਗਨੀਪਥ ਯੋਜਨਾ ਦੇ ਵਿਰੋਧ ਦੇ ਵਿਚਕਾਰ ਪੂਰਬੀ ਮੱਧ ਰੇਲਵੇ ਨੇ ਹੇਠਾਂ ਦਿੱਤੇ ਰੇਲਵੇ ਸਟੇਸ਼ਨਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇੱਥੋਂ ਤੁਸੀਂ ਰੇਲਗੱਡੀਆਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਇਹ ਵੀ ਪੜ੍ਹੋ : ਭਾਈਚਾਰਕ ਸਾਂਝ ਦਾ ਪ੍ਰਤੀਕ ਮਨੀਕਰਨ ਸਾਹਿਬ ਸਥਿਤ ਸਰਾਵਾਂ ਬਣੀਆਂ ਵੱਡੀ ਸਹੂਲਤ

  • Share