ਮੁੱਖ ਖਬਰਾਂ

ਅੰਮ੍ਰਿਤਸਰ 'ਚ ਹੈਰੋਇਨ ਦੀ ਵੱਡੀ ਖੇਪ ਬਰਾਮਦ, 6 ਤਸਕਰ ਚੜ੍ਹੇ ਪੁਲਿਸ ਅੜਿੱਕੇ

By Jashan A -- January 31, 2020 10:01 am -- Updated:Feb 15, 2021

200kg Heroin caught: ਅੰਮ੍ਰਿਤਸਰ ਐੱਸ.ਟੀ.ਐੱਫ ਬਾਰਡਰ ਜੋਨ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਹਨਾਂ ਨੇ ਕਰੀਬ 200 ਕਿਲੋ ਹੈਰੋਇਨ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਫੜ੍ਹੇ ਗਏ ਮੁਲਜ਼ਮਾਂ 'ਚੋਂ 1 ਅਫਗਾਨੀ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਹੈ।ਤੁਹਾਨੂੰ ਦੱਸ ਦੇਈਏ ਕਿ ਫੜ੍ਹੇ ਗਏ ਮੁਲਜ਼ਮਾਂ 'ਚ ਇੱਕ ਲੜਕੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

Heroin ਮਿਲੀ ਜਾਣਕਾਰੀ ਮੁਤਾਬਕ ਐੱਸ.ਟੀ.ਐੱਫ ਨੇ ਸੁਲਤਾਨਵਿੰਡ ਰੋਡ 'ਤੇ ਹੋਟਲ ਮਾਲਕ ਦੇ ਘਰ 'ਚ ਛਾਪਾ ਮਾਰਿਆ ਸੀ, ਜਿਸ ਦੌਰਾਨ ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ।

ਹੋਰ ਪੜ੍ਹੋ:ਖਰੜ: ਮਲਕਪੁਰ ਵਿਖੇ ਸੜਕ 'ਚ ਪਿਆ 100 ਫੁੱਟ ਦਾ ਪਾੜ, ਕਈ ਪਿੰਡਾਂ ਦਾ ਖਰੜ ਨਾਲੋਂ ਟੁੱਟਿਆ ਸੰਪਰਕ

ਇਸ ਦੇ ਨਾਲ ਹੀ ਐੱਸ.ਟੀ.ਐੱਫ. ਨੇ ਸਿੰਥੈਟਿਕ ਡਰੱਗ ਬਣਾਉਣ ਦਾ ਸਾਮਾਨ ਵੀ ਬਰਾਮਦ ਕੀਤਾ ਹੈ। ਫਿਲਹਾਲ ਐੱਸ.ਟੀ.ਐੱਫ. ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚੋਂ ਇਕ ਕਾਂਗਰਸੀ ਨੇਤਾ ਦੱਸਿਆ ਜਾ ਰਿਹਾ ਹੈ।

Heroin ਦੱਸਣਯੋਗ ਹੈ ਕਿ ਸੂਬੇ ‘ਚ ਨਸ਼ਿਆਂ ਦੀ ਆਮਦ ਵਧਣ ਕਾਰਨ ਪੰਜਾਬ ਦੀ ਜਵਾਨੀ ਇਸ ਦਲਦਲ ‘ਚ ਫਸਦੀ ਜਾ ਰਹੀ ਹੈ ਤੇ ਨਸ਼ੇ ਕਾਰਨ ਆਏ ਦਿਨ ਸੂਬੇ ‘ਚ ਕਈ ਘਰਾਂ ਸੱਥਰ ਵਿਛ ਰਹੇ ਹਨ।

-PTC News