Sat, Apr 20, 2024
Whatsapp

2020 ਵਿੱਚ ISRO ਦਾ ਨਵਾਂ ਮਿਸ਼ਨ , ਚੰਦਰਯਾਨ-3 ਨੂੰ ਮਿਲੀ ਹਰੀ ਝੰਡੀ ,ਇਸਰੋ ਮੁਖੀ ਨੇ ਦਿੱਤੀ ਜਾਣਕਾਰੀ

Written by  Shanker Badra -- January 01st 2020 03:28 PM
2020 ਵਿੱਚ ISRO ਦਾ ਨਵਾਂ ਮਿਸ਼ਨ , ਚੰਦਰਯਾਨ-3 ਨੂੰ ਮਿਲੀ ਹਰੀ ਝੰਡੀ ,ਇਸਰੋ ਮੁਖੀ ਨੇ ਦਿੱਤੀ ਜਾਣਕਾਰੀ

2020 ਵਿੱਚ ISRO ਦਾ ਨਵਾਂ ਮਿਸ਼ਨ , ਚੰਦਰਯਾਨ-3 ਨੂੰ ਮਿਲੀ ਹਰੀ ਝੰਡੀ ,ਇਸਰੋ ਮੁਖੀ ਨੇ ਦਿੱਤੀ ਜਾਣਕਾਰੀ

2020 ਵਿੱਚ ISRO ਦਾ ਨਵਾਂ ਮਿਸ਼ਨ , ਚੰਦਰਯਾਨ-3 ਨੂੰ ਮਿਲੀ ਹਰੀ ਝੰਡੀ ,ਇਸਰੋ ਮੁਖੀ ਨੇ ਦਿੱਤੀ ਜਾਣਕਾਰੀ:ਬੈਂਗਲੁਰੂ :  ਇਸ ਦੌਰਾਨ ‘ਇਸਰੋ’ ਦੇ ਮੁਖੀ ਕੇ.ਸੀਵਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਹੁਣ ਚੰਦਰਯਾਨ–3 ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਉੱਤੇ ਕੰਮ ਚੱਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪੁਲਾੜ ਨਾਲ ਸਬੰਧਤ ਗਤੀਵਿਧੀਆਂ ਲਈ ਦੂਜੀ ਪੋਰਟ ਦੀ ਸਥਾਪਨਾ ਲਈ ਵੀ ਕੰਮ ਅਰੰਭ ਕਰ ਦਿੱਤਾ ਹੈ। ਇਹ ਦੂਜੀ ਪੋਰਟ ਤਾਮਿਲਨਾਡੂ ਦੇ ਠੁਠੂਕੁੜੀ ਵਿਖੇ ਸਥਾਪਤ ਕੀਤੀ ਜਾਵੇਗੀ ਤੇ ਇਸ ਲਈ ਜ਼ਮੀਨ ਅਕਵਾਇਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। [caption id="attachment_375117" align="aligncenter" width="300"]2020 will be year of Chandrayaan-3 ,over 25 missions planned: ISRO chief 2020 ਵਿੱਚ ISRO ਦਾ ਨਵਾਂ ਮਿਸ਼ਨ , ਚੰਦਰਯਾਨ-3 ਨੂੰ ਮਿਲੀ ਹਰੀ ਝੰਡੀ ,ਇਸਰੋ ਮੁਖੀ ਨੇ ਦਿੱਤੀ ਜਾਣਕਾਰੀ[/caption] ਇਸਰੋ ਮੁਖੀ ਨੇ ਕਿਹਾ ਕਿ ਚੰਦਰਯਾਨ–2 ਦੇ ਮਾਮਲੇ ’ਚ ਅਸੀਂ ਵਧੀਆ ਪ੍ਰਗਤੀ ਕੀਤੀ ਹੈ; ਭਾਵੇਂ ਅਸੀਂ ਚੰਨ ਉੱਤੇ ਸਫ਼ਲਤਾਪੂਰਬਕ ਲੈਂਡ ਨਹੀਂ ਕਰ ਸਕੇ ਪਰ ਆਰਬਿਟਰ ਸਹੀ ਤਰੀਕੇ ਕੰਮ ਕਰ ਰਿਹਾ ਹੈ। ਇਹ ਅਗਲੇ ਸੱਤ ਸਾਲਾਂ ਤੱਕ ਕੰਮ ਕਰਦਾ ਰਹੇਗਾ ਤੇ ਵਿਗਿਆਨਕ ਅੰਕੜੇ ਭੇਜਦਾ ਰਹੇਗਾ। [caption id="attachment_375118" align="aligncenter" width="300"]2020 will be year of Chandrayaan-3 ,over 25 missions planned: ISRO chief 2020 ਵਿੱਚ ISRO ਦਾ ਨਵਾਂ ਮਿਸ਼ਨ , ਚੰਦਰਯਾਨ-3 ਨੂੰ ਮਿਲੀ ਹਰੀ ਝੰਡੀ ,ਇਸਰੋ ਮੁਖੀ ਨੇ ਦਿੱਤੀ ਜਾਣਕਾਰੀ[/caption] ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਦੱਸਿਆ ਸੀ ਕਿ ਭਾਰਤ 2020 ’ਚ ਚੰਦਰਯਾਨ–3 ਲਾਂਚ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਉੱਤੇ ਚੰਦਰਯਾਨ–2 ਤੋਂ ਵੀ ਘੱਟ ਲਾਗਤ ਆਵੇਗੀ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਆਖਿਆ ਸੀ ਕਿ ਚੰਦਰਯਾਨ–2 ਨੂੰ ਨਿਰਾਸ਼ਾ ਕਰਾਰ ਦੇਣਾ ਗ਼ਲਤ ਹੋਵੇਗਾ। [caption id="attachment_375115" align="aligncenter" width="300"]2020 will be year of Chandrayaan-3 ,over 25 missions planned: ISRO chief 2020 ਵਿੱਚ ISRO ਦਾ ਨਵਾਂ ਮਿਸ਼ਨ , ਚੰਦਰਯਾਨ-3 ਨੂੰ ਮਿਲੀ ਹਰੀ ਝੰਡੀ ,ਇਸਰੋ ਮੁਖੀ ਨੇ ਦਿੱਤੀ ਜਾਣਕਾਰੀ[/caption] ਉਨ੍ਹਾਂ ਕਿਹਾ ਕਿ ਚੰਨ ਦੀ ਸਤ੍ਹਾ ਉੱਤੇ ਉੱਤਰਨ ਦੀ ਭਾਰਤ ਦੀ ਇਹ ਪਹਿਲੀ ਕੋਸ਼ਿਸ਼ ਸੀ ਤੇ ਕੋਈ ਦੇਸ਼ ਪਹਿਲਾਂ ਚੰਨ ਦੇ ਬਿਲਕੁਲ ਹਨੇਰੇ ਦੱਖਣੀ ਧਰੁਵ ਉੱਤੇ ਉੱਤਰਨ ਦੀ ਕੋਸ਼ਿਸ਼਼ ਨਹੀਂ ਕਰ ਸਕਿਆ। ਅਮਰੀਕਾ ਨੇ ਵੀ ਕਈ ਕੋਸ਼ਿਸ਼ਾਂ ਕੀਤੀਆਂ ਸਨ।ਉਨ੍ਹਾਂ ਕਿਹਾ ਕਿ ਅਸੀਂ ਚੰਦਰਯਾਨ–2 ਮਿਸ਼ਨ ਤੋਂ ਬਹੁਤ ਕੁਝ ਸਿੱਖਿਆ ਹੈ।ਉਨ੍ਹਾਂ ਇਹ ਵੀ ਕਿਹਾ ਸੀ ਕਿ ਲੈਂਡਰ ਤੇ ਰੋਵਰ ਮਿਸ਼ਨ ਦੇ 2020 ’ਚ ਹੋਣ ਦੀ ਸੰਭਾਵਨਾ ਹੈ। -PTCNews


Top News view more...

Latest News view more...