21 ਡੇਰਾ ਪ੍ਰੇਮੀ ਹੋਏ ਲਾਪਤਾ, ਅਜੇ ਤੱਕ ਨਹੀਂ ਪਹੁੰਚੇ ਘਰ

21 ਡੇਰਾ ਪ੍ਰੇਮੀ ਹੋਏ ਲਾਪਤਾ,ਅਜੇ ਤੱਕ ਨਹੀਂ ਪਹੁੰਚੇ ਘਰ

21 ਡੇਰਾ ਪ੍ਰੇਮੀ ਹੋਏ ਲਾਪਤਾ,ਅਜੇ ਤੱਕ ਨਹੀਂ ਪਹੁੰਚੇ ਘਰ:ਬੀਤੀਂ 25 ਅਗਸਤ ਨੂੰ ਪੰਚਕੂਲਾ ਦੀ ਸੀ.ਬੀ.ਆ.ਈ. ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਨੂੰ  ਸਜ਼ਾ ਸੁਣਾਈ ਜਾਣੀ ਸੀ।21 ਡੇਰਾ ਪ੍ਰੇਮੀ ਹੋਏ ਲਾਪਤਾ,ਅਜੇ ਤੱਕ ਨਹੀਂ ਪਹੁੰਚੇ ਘਰਜਿਸ ਨੂੰ ਲੈ ਕੇ ਸਿਰਸਾ ਪ੍ਰੇਮੀ ਵੱਡੀ ਗਿਣਤੀ ਵਿੱਚ ਪੰਚਕੂਲਾ ਅਤੇ ਡੇਰਾ ਸਿਰਸਾ ਪਹੁੰਚੇ ਹੋਏ ਸਨ।ਡੇਰਾ ਮੁੱਖੀ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਡੇਰਾ ਪ੍ਰੇਮੀਆਂ ਹਿੰਸਾ ਉੱਪਰ ਆ ਗਏ ਸਨ। ਜਿਸ ਦੇ ਦੋਸ਼ ਤਹਿਤ ਪੰਚਕੂਲਾ ਦੀ ਪੁਲੀਸ ਨੇ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸੀ।21 ਡੇਰਾ ਪ੍ਰੇਮੀ ਹੋਏ ਲਾਪਤਾ,ਅਜੇ ਤੱਕ ਨਹੀਂ ਪਹੁੰਚੇ ਘਰਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰੇਮੀ ਸਿਰਸੇ ਵਿਚਲੇ ਡੇਰੇ ਅੰਦਰ ਇਕੱਠੇ ਹੋਏ ਸਨ।ਹਾਈਕੋਰਟ ਦੀ ਅਦਾਲਤ ਨੇ ਡੇਰਾ ਪ੍ਰੇਮੀਆਂ ਨੁੰ ਡੇਰਾ ਖਾਲੀ ਕਰਕੇ ਘਰਾਂ ਨੂੰ ਜਾਣ ਦਾ ਹੁਕਮ ਦਿੱਤਾ ਸੀ ।

ਪਰ ਕੁੱਝ ਅਜਿਹੇ ਹੀ ਪ੍ਰੇਮੀ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਆਈ ਹੈ ਜੋ ਅਜੇ ਤੱਕ ਆਪਣੇ ਘਰ ਨਹੀਂ ਪਹੁੰਚੇ। ਜਿੰਨ੍ਹਾਂ ਦੀ ਗਿਣਤੀ 21 ਦੱਸੀ ਜਾ ਰਹੀ ਹੈ।ਜਿਸ ਦੇ ਲਈ ਵੱਖ-ਵੱਖ ਥਾਵਾਂ ਤੋਂ ਸਿਰਸਾ ਡੇਰੇ ਵਿੱਚ ਆ ਕੇ ਲੋਕ ਆਪਣਿਆਂ ਦੀ ਭਾਲ ਕਰ ਰਹੇ ਹਨ।21 ਡੇਰਾ ਪ੍ਰੇਮੀ ਹੋਏ ਲਾਪਤਾ,ਅਜੇ ਤੱਕ ਨਹੀਂ ਪਹੁੰਚੇ ਘਰਲਾਪਤਾ ਵਿਅਕਤੀਆਂ ਦੇ ਹੁਣ ਤੱਕ 21ਪਰਿਵਾਰਿਕ ਮੈਂਬਰਾਂ ਨੇ ਸਿਰਸਾ ਪੁਲੀਸ ਨੂੰ ਗੁਮਸੁਦੀ ਦੀਆਂ ਸਿਕਾਇਤਾਂ ਦਰਜ਼ ਕੀਤੀਆਂ ਹਨ।ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜੀਅ ਡੇਰਾ ਸਿਰਸਾ ਤੋਂ ਅਚਾਨਕ ਗਾਇਬ ਹੋ ਗਏ ਹਨ।

ਜਿਹਨਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗਾ।ਉਨ੍ਹਾਂ ਨੇ ਦੋਸ਼  ਲਗਾਇਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੋਈ ਅਣਹੋਣੀ ਨਾ ਵਾਪਰ ਗਈ ਹੋਵੇ।ਇਸ ਮਾਮਲੇ ਦੀ ਜਾਂਚ ਕਰ ਰਹੇ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਗੁੰਮ ਹੋਏ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।21 ਡੇਰਾ ਪ੍ਰੇਮੀ ਹੋਏ ਲਾਪਤਾ,ਅਜੇ ਤੱਕ ਨਹੀਂ ਪਹੁੰਚੇ ਘਰਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਸਬੰਧ ਡੇਰਾ ਕਾਂਡ ਨਾਲ ਜੁੜਿਆ ਮਿਲਿਆ ਤਾਂ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ।