Wed, Apr 24, 2024
Whatsapp

21 ਕਰੋੜ ਦਾ ਝੋਟਾ, 90 ਲੱਖ ਕਮਾਉਂਦਾ, ਦਾਰੂ ਤੇ ਸੇਬਾਂ ਦਾ ਸ਼ੌਕੀਨ

Written by  Shanker Badra -- October 25th 2017 02:28 PM -- Updated: October 25th 2017 06:57 PM
21 ਕਰੋੜ ਦਾ ਝੋਟਾ, 90 ਲੱਖ ਕਮਾਉਂਦਾ, ਦਾਰੂ ਤੇ ਸੇਬਾਂ ਦਾ ਸ਼ੌਕੀਨ

21 ਕਰੋੜ ਦਾ ਝੋਟਾ, 90 ਲੱਖ ਕਮਾਉਂਦਾ, ਦਾਰੂ ਤੇ ਸੇਬਾਂ ਦਾ ਸ਼ੌਕੀਨ

21 ਕਰੋੜ ਦਾ ਝੋਟਾ, 90 ਲੱਖ ਕਮਾਉਂਦਾ, ਦਾਰੂ ਤੇ ਸੇਬਾਂ ਦਾ ਸ਼ੌਕੀਨ:ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਝੋਟਾ ਸੁਲਤਾਨ ਆਪਣੇ ਖਾਣ ਪੀਣ ਤੇ ਕਮਾਈ ਨੂੰ ਲੈ ਕੇ ਚਰਚਾ ਵਿੱਚ ਹੈ। ਜਿੱਥੇ ਆਪਣੇ ਹੱਥੀਂ ਲਾਡਾਂ ਤੇ ਪਿਆਰ ਨਾਲ ਪਾਲੇ ਇੱਕ ਝੋਟੇ ਨੂੰ ਉਸ ਦਾ ਮਾਲਕ ਹਰ ਰੋਜ਼ ਸ਼ਾਮ ਨੂੰ ਅੰਗਰੇਜੀ ਦਾਰੂ ਪਿਲਾਉਂਦਾ ਹੈ। 21 ਕਰੋੜ ਦਾ ਝੋਟਾ, 90 ਲੱਖ ਕਮਾਉਂਦਾ, ਦਾਰੂ ਤੇ ਸੇਬਾਂ ਦਾ ਸ਼ੌਕੀਨਸੋਸ਼ਲ ਮੀਡਿਆ ਉੱਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਝੋਟੇ ਨੂੰ ਸ਼ਰਾਬ ਪੀਂਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਝੋਟੇ ਨੂੰ ਭਾਰਤ ਦਾ ਸਭ ਤੋਂ ਕੀਮਤੀ ਝੋਟਾ ਵੀ ਦੱਸਿਆ ਜਾਂਦਾ ਹੈ। ਕਰੀਬ 8 ਸਾਲ ਦੀ ਉਮਰ 'ਚ ਇਸ ਝੋਟੇ ਦਾ ਕੱਦ 6 ਫੁੱਟ ਤੇ ਇਸਦਾ ਭਾਰ ਇੱਕ ਟਨ ਸੀ।ਇਹ ਸ਼ਾਹੀ ਝੋਟਾ ਕੈਥਲ ਦੇ ਬੁੱਢਾ ਖੇੜਾ ਪਿੰਡ ਦਾ ਹੈ।21 ਕਰੋੜ ਦਾ ਝੋਟਾ, 90 ਲੱਖ ਕਮਾਉਂਦਾ, ਦਾਰੂ ਤੇ ਸੇਬਾਂ ਦਾ ਸ਼ੌਕੀਨ ਇਸ ਦੇ ਮਾਲਕ ਨਰੇਸ਼ ਨੇ ਦੱਸਿਆ ਕਿ ਸੁਲਤਾਨ ਦੇ ਸੀਮਨ ਨੂੰ ਵਧਾਉਣ ਲਈ ਇਸ ਨੂੰ ਸ਼ਰਾਬ ਪਿਲਾਈ ਜਾਂਦੀ ਪਰ ਇਹ ਦਵਾਈ ਦੇ ਤੌਰ ਉੱਤੇ। ਇਸ ਝੋਟੇ ਦੀ ਸਾਲਾਨਾ ਕਮਾਈ 90 ਲੱਖ ਰੁਪਏ ਹੈ। ਮੂਰ੍ਹਾ ਨਸਲ ਦੇ ਸੱਤ ਸਾਲ 10 ਮਹੀਨੇ ਦੇ ਝੋਟੇ ਦੀ ਬਾਜ਼ਾਰ ਵਿੱਚ ਕੀਮਤ 21 ਕਰੋੜ ਰੁਪਏ ਹੈ। ਨਰੇਸ਼ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਸੁਲਤਾਨ ਦੋ ਲੱਖ ਚਾਲੀ ਹਜ਼ਾਰ  ਰੁਪਏ ਵਿੱਚ ਉਸ ਨੇ ਖ਼ਰੀਦਿਆ ਸੀ ਤੇ ਇਸ ਵਕਤ ਇਸ ਦਾ ਭਾਰ 1700 ਕਿੱਲੋਗਰਾਮ ਹੈ। ਇੱਕ ਵਿਦੇਸ਼ੀ ਮਾਹਿਰ ਨੇ ਇਸ ਪਿਛਲੇ ਸਾਲ ਕੀਮਤ 21 ਕਰੋੜ ਰੁਪਏ ਲਾਈ ਸੀ। ਜੇਕਰ ਹੁਣ ਸੁਲਤਾਨ ਦੀ ਖ਼ੁਰਾਕ ਦੀ ਗੱਲ ਕੀਤੀ ਜਾਵੇ ਤਾਂ ਇਹ ਦੇਸੀ ਘੀ ਦਾ ਮਲੀਦਾ ਤੇ ਦੁੱਧ ਪੀਂਦਾ ਹੈ।21 ਕਰੋੜ ਦਾ ਝੋਟਾ, 90 ਲੱਖ ਕਮਾਉਂਦਾ, ਦਾਰੂ ਤੇ ਸੇਬਾਂ ਦਾ ਸ਼ੌਕੀਨ ਇਸ ਸੁਲਤਾਨ ਦੇ ਮਾਲਕ ਨਰੇਸ਼ ਨੇ ਦੱਸਿਆ ਕਿ 30 ਹਜ਼ਾਰ ਸੀਮਨ ਦੀ ਡੋਜ ਇਹ ਦਿੰਦਾ ਹੈ ਜੋ 300 ਰੁਪਏ ਪ੍ਰਤੀ ਡੋਜ ਵਿਕਦੀ ਹੈ। ਇਸ ਹਿਸਾਬ ਨਾਲ ਇਹ ਸਾਲਾਨਾ 90 ਲੱਖ ਰੁਪਏ ਕਮਾਉਂਦਾ ਹੈ। ਨਰੇਸ਼ ਨੇ ਦੱਸਿਆ ਕਿ ਸੁਲਤਾਨ ਦੀ ਕਮਾਈ ਕਰ ਕੇ ਨਹੀਂ ਸਗੋਂ ਉਹ ਉਸ ਦਾ ਬੇਟੇ ਵਾਂਗ ਹੈ। ਇਸ ਕਰਕੇ ਉਹ ਕਦੇ ਵੀ ਇਸ ਨੂੰ ਨਹੀਂ ਵੇਚੇਗਾ। ਖ਼ੁਰਾਕ ਦੀ ਗੱਲ ਕਰੀਏ ਤਾਂ ਇਸ ਨੂੰ ਹਿਮਾਚਲੀ ਸੇਬ, ਦੇਸੀ ਘਿਉ, ਹਰਾ ਚਾਰਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸੁਲਤਾਨ ਦੀ ਰੋਜਾਨਾ ਮਾਲਿਸ਼ ਵੀ ਕੀਤੀ ਜਾਂਦੀ ਹੈ ਤੇ ਸਵੇਰੇ ਤੇ ਸ਼ਾਮ ਨੂੰ ਸੈਰ ਵੀ। --PTC News


Top News view more...

Latest News view more...